ਸਰਕਾਰ ਵੱਲੋਂ ਲੋਕਾਂ ਦੀ ਜਬਾਨ ਬੰਦ ਕਰਨ ਲਈ ਕੀਤਾ ਜਾ ਰਿਹੈ ਜਬਰ : ਮੱਲਣ\ਸ਼ਰਮਾ
ਸਰਕਾਰ ਵੱਲੋਂ ਲੋਕਾਂ ਦੀ ਜਬਾਨ ਬੰਦ ਕਰਨ ਲਈ ਕੀਤਾ ਜਾ ਰਿਹੈ ਜਬਰ : ਮੱਲਣ\ਸ਼ਰਮਾ
Publish Date: Thu, 19 Feb 2026 04:14 PM (IST)
Updated Date: Fri, 20 Feb 2026 04:03 AM (IST)
-ਜਿਉਦ ’ਚ ਕਿਸਾਨਾਂ ’ਤੇ ਕੀਤੇ ਜਬਰ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
-ਪੰਜਾਬ ਸਰਕਾਰ ’ਤੇ ਆਪਣੇ ਕੀਤੇ ਵਾਅਦਿਆਂ ਤੋਂ ਭੱਜਣ ਦਾ ਲਾਇਆ ਦੋਸ਼
ਸਟਾਫ ਰਿਪੋਰਟਰ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ :
ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਮੱਲਣ, ਸਕੱਤਰ ਅਮਰਜੀਤ ਪਾਲ ਸ਼ਰਮਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਸਰਕਾਰ ਵੱਲੋਂ ਕੀਤੇ ਵਾਅਦੇ ਯਾਦ ਕਰਵਾਉਣ ਲਈ ਜਦੋਂ ਲੋਕ ਸੰਘਰਸ਼ ਦੇ ਰਾਹ ਪੈਂਦੇ ਹਨ ਤਾਂ ਸਰਕਾਰ ਵੱਲੋਂ ਲੋਕਾਂ ਦੀ ਜਬਾਨ ਬੰਦ ਕਰਨ ਲਈ ਜਬਰ ਕੀਤਾ ਜਾ ਰਿਹਾ। ਅਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਵਲੋਂ ਆਪਣੇ ਝੂਠੇ ਪਰਚੇ ਵਿਚ ਜੇਲ ਵਿਚ ਬੰਦ ਸਾਥੀਆਂ ਨੂੰ ਰਿਹਾਅ ਕਰਵਾਉਣ ਲਈ 18\02\26 ਨੂੰ ਬਠਿੰਡਾ ਵਿੱਚ ਦਿੱਤੇ ਜਾ ਰਹੇ ਧਰਨੇ ਤੇ ਸਰਕਾਰ ਵੱਲੋਂ ਕਰਵਾਏ ਅੰਨੇ ਜਬਰ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਸੰਘਰਸ਼ੀਲ ਲੋਕਾ ਲਿਖਣ, ਪੜਣ, ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੀ ਅਜਾਦੀ ’ਤੇ ਹਮਲਾ ਹੈ। ਜਮਹੂਰੀਅਤ ਲੋਕਾਂ ਲਈ ਨਾ ਦੀ ਚੀਜ ਬਣਕੇ ਰਹਿ ਗਈ ਹੈ। ਜਿਉਦ ’ਚ ਕਿਸਾਨਾਂ ’ਤੇ ਹੋਏ ਜਾਬਰਾਨਾ ਹਮਲੇ ਨੇ ਲੋਕਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ। ਆਗੂਆਂ ਨੇ ਕਿਹਾ ਹੈ ਕਿ ਇਹ ਲੜਾਈ ਸਰਕਾਰ ਵੱਲੋਂ ਕੋਈ ਸਿਧ ਪੱਧਰੀ ਲੜਾਈ ਨਹੀਂ ਹੈ । ਇਹ ਲੜਾਈ ਲੋਕਾਂ ਨੂੰ ਡਰਾਕੇ ਨਿੱਜੀਕਰਣ, ਨਿਗਮੀਕਰਨ, ਪੰਚਾਇਤੀ ਕਰਨ ਦੀਆਂ ਨੀਤੀਆਂ ਲਾਗੂ ਕਰਕੇ ਕਿਸਾਨਾਂ ਦੀਆਂ ਜਮੀਨਾਂ ਖੋਹਣ, ਪੱਕਾ ਰੁਜ਼ਗਾਰ ਬੰਦ ਕਰਨ, ਲੋਕਾਂ ਦਾ ਰੁਜ਼ਗਾਰ ਖੋਹਣ, ਬਿਜਲੀ ਬਿੱਲ 2025, ਬਿਜਲੀ ਸੀਡ ਬਿੱਲ ਲਾਗੂ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਜਿੱਥੇ ਹਰ ਤਬਕੇ ਦੇ ਲੋਕਾਂ ਨੂੰ ਉਕਤ ਮੰਗਾਂ ਮਨਾਉਣ ਲਈ ਇਕੱਠੇ ਹੋਕੇ ਸੰਘਰਸ਼ਾਂ ਦੇ ਰਾਹ ਪੈਣ ਦੀ ਮੰਗ ਕੀਤੀ ਉੱਥੇ ਸਰਕਾਰ ਤੋਂ ਉਕਤ ਮੰਗਾਂ ਮੰਨਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ, ਜੇਲ ’ਚ ਬੰਦ ਕਿਸਾਨਾਂ ਨੂੰ ਰਿਹਾਅ ਕਰੇ। ਲੋਕਾਂ ਦਾ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦਾ ਹੱਕ ਬਹਾਲ ਕਰੇ। ਪੰਜਾਬ ਦਾ ਖਜਾਨਾ ਕਾਰਪੋਰੇਟ ਘਰਾਣਿਆ ਨੂੰ ਲਟਾਉਣਾ ਬੰਦ ਕਰਕੇ ਲੋਕ ਪੱਖੀ ਨੀਤੀਆਂ ਲਾਗੂ ਕਰੇ। ਅਖੀਰ ’ਚ ਆਗੂਆਂ ਨੇ ਕਿਹਾ ਹੈ 22 ਫਰਵਰੀ ਨੂੰ 90 ਜਥੇਬੰਦੀਆਂ ਦੇ ਫੈਸਲੇ ਅਨੁਸਾਰ ਮੰਤਰੀਆਂ ਦੇ ਕੀਤੇ ਜਾ ਰਹੇ ਘਿਰਾਓ ’ਚ ਸਮੂਲੀਅਤ ਕੀਤੀ ਜਾਵੇਗੀ ਅਤੇ 28 ਫਰਵਰੀ ਨੂੰ ਈਸੜੂ ਹਾਲ ’ਚ ਹੋ ਰਹੀ ਸਮੂਹ ਜਥੇਬੰਦੀਆਂ ਦੇ ਫੈਸਲੇ ਦੀ ਰੋਸ਼ਨੀ ’ਚ ਸੰਘਰਸ਼ ਨੂੰ ਤਿੱਖਾ ਅਤੇ ਵਿਸਾਲ ਕੀਤਾ ਜਾਵੇਗਾ।