ਤੀਜੇ ਸਾਲ ਵੀ ਸਰਕਾਰੀ ਹਾਈ ਸਕੂਲ ਨੰਦਗੜ੍ਹ ਮੈਰੀਟੋਰੀਅਸ ਪ੍ਰੀਖਿਆ ’ਚ ਰਿਹਾ ਮੋਹਰੀ
ਲਗਾਤਾਰ ਤੀਜੇ ਸਾਲ ਸਰਕਾਰੀ ਹਾਈ ਸਕੂਲ ਨੰਦਗੜ੍ਹ ਮੈਰੀਟੋਰੀਅਸ ਪ੍ਰੀਖਿਆ ’ਚ ਰਿਹਾ ਮੋਹਰੀ
Publish Date: Sat, 28 Mar 2026 03:36 PM (IST)
Updated Date: Sat, 28 Mar 2026 03:38 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ, ਮਲੋਟ : ਪੰਜਾਬ ਸਰਕਾਰ ਦੁਆਰਾ 10 ਮੈਰੀਟੋਰੀਅਸ ਸਕੂਲਾਂ ’ਚ ਦਾਖਲੇ ਲਈ ਸਾਂਝੀ ਪ੍ਰੀਖਿਆ ਲਈ ਜਾਂਦੀ ਹੈ ਜਿਸ ’ਚ ਸਰਕਾਰੀ ਹਾਈ ਸਕੂਲ ਨੰਦਗੜ੍ਹ ਦੇ 6 ਵਿਦਿਆਰਥੀ ਨੇ ਕੁਆਲੀਫਾਈ ਕਰ ਲਿਆ ਹੈ। ਇੱਥੇ ਜ਼ਿਕਰਯੋਗ ਹੈ ਸਰਕਾਰੀ ਹਾਈ ਸਕੂਲ ਨੰਦਗੜ੍ਹ ਪਿਛਲੇ ਦੋ ਸਾਲਾਂ ਤੋਂ ਇਸ ’ਚ ਮੋਹਰੀ ਰਿਹਾ ਹੈ। ਸਾਲ 2023-24 ’ਚ ਵੀ 6 ਵਿਦਿਆਰਥੀ ਅਤੇ ਸਾਲ 2024-25 ’ਚ ਵੀ 6 ਵਿਦਿਆਰਥੀ ਚੁਣੇ ਗਏ ਸਨ। ਇਸ ਵਾਰ ਤੀਜੇ ਸਾਲ ਵੀ ਮੈਰੀਟੋਰੀਅਸ ਪ੍ਰੀਖਿਆ ’ਚ ਮੋਹਰੀ ਰਿਹਾ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਬਲਰਾਜ ਸਿੰਘ ਟਿਵਾਣਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕ ਸੁਭਾਸ਼ ਚੰਦਰ ਕਾਸਵਾ ਨੂੰ ਵਧਾਈ ਦਿੱਤੀ।