- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜਬੂਰੀ ਵੱਸ ਉਸਨੂੰ ਪੈਸੇ ਇਕੱਠੇ ਕਰਕੇ ਵਿਦੇਸ਼ ਭੇਜਿਆ ਗਿਆ ਸੀ। ਗੁਰਜਿੰਦਰ ਦੇ ਦੋਸਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਦੋਸਤਾਂ-ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ ਉਸਨੂੰ ਵਾਪਸ ਕੰਮ ’ਤੇ ਭੇਜਿਆ ਗਿਆ ਸੀ, ਜਿੱਥੇ ਉਹ ਪਿਛਲੇ 8 ਮਹੀਨਿਆਂ ਤੋਂ ਲੱਗਿਆ ਹੋਇਆ ਸੀ। ਦੋ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਪੰਜਾਬੀਆਂ ਨਾਲ ਅਕਸਰ ਕਈ ਹਾਦਸੇ ਵਾਪਰਦੇ ਰਹਿੰਦੇ ਹਨ। ਅਜਿਹੀ ਹੀ ਇੱਕ ਬੇਹੱਦ ਦੁਖਦਾਈ ਖ਼ਬਰ ਗਿੱਦੜਬਾਹਾ ਦੇ ਪਿੰਡ ਹੁਸਨਰ ਦਾ ਰਹਿਣ ਵਾਲਾ ਨੌਜਵਾਨ ਗੁਰਜਿੰਦਰ, ਜੋ ‘ਦੁਬਈ’ ਤੋਂ ਵਾਪਸ ਆਪਣੇ ਘਰ ਪਰਤ ਰਿਹਾ ਸੀ, ਪਿਛਲੇ 4 ਦਿਨਾਂ ਤੋਂ ਲਾਪਤਾ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਪਿੰਡ ਹੁਸਨਰ ਦੇ ਇਸ ਗਰੀਬ ਪਰਿਵਾਰ ਦੇ ਵਿਹੜੇ ’ਚ ਅੱਜ ਸੋਗ ਪਸਰਿਆ ਹੋਇਆ ਹੈ।
ਲਾਪਤਾ ਨੌਜਵਾਨ ਗੁਰਜਿੰਦਰ ਦੇ ਪਿਤਾ ਦਰਸ਼ਨ ਸਿੰਘ ਮੁਤਾਬਕ, ਉਸਨੇ 4 ਤਰੀਕ ਨੂੰ ਵਾਪਸ ਆਉਣਾ ਸੀ ਅਤੇ ਉਸਦੀ ਸ਼ਾਮ 6:30 ਵਜੇ ਦੀ ਫਲਾਈਟ ਸੀ, ਜਿਸਨੇ ਰਾਤ 11:30 ਜਾਂ 12 ਵਜੇ ਪਹੁੰਚਣਾ ਸੀ।
ਪਰਿਵਾਰ ਮੁਤਾਬਕ ਉਸ ਨਾਲ ਆਖਰੀ ਵਾਰ ਫੋਨ ’ਤੇ ਗੱਲਬਾਤ ਵੀਰਵਾਰ ਸ਼ਾਮ 6:30 ਵਜੇ ਹੋਈ ਸੀ। ਉਸਦੀ ਭੈਣ ਨੇ ਦੱਸਿਆ ਕਿ ਉਸਨੇ ਆਉਣ ਲਈ ਕਿਹਾ ਸੀ ਅਤੇ ਉਸਨੇ ਘਰ ’ਚ ਖਾਣਾ (ਸਬਜ਼ੀ) ਵੀ ਬਣਾ ਕੇ ਰੱਖਿਆ ਸੀ, ਪਰ ਉਹ ਨਹੀਂ ਆਇਆ ਅਤੇ ਹੁਣ 4 ਦਿਨਾਂ ਤੋਂ ਉਸਦਾ ਕੋਈ ਫੋਨ ਨਹੀਂ ਆਇਆ। ਗੁਰਜਿੰਦਰ ਦੇ ਦੋਸਤਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ।
ਮਜਬੂਰੀ ਵੱਸ ਉਸਨੂੰ ਪੈਸੇ ਇਕੱਠੇ ਕਰਕੇ ਵਿਦੇਸ਼ ਭੇਜਿਆ ਗਿਆ ਸੀ। ਗੁਰਜਿੰਦਰ ਦੇ ਦੋਸਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਦੋਸਤਾਂ-ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ ਉਸਨੂੰ ਵਾਪਸ ਕੰਮ ’ਤੇ ਭੇਜਿਆ ਗਿਆ ਸੀ, ਜਿੱਥੇ ਉਹ ਪਿਛਲੇ 8 ਮਹੀਨਿਆਂ ਤੋਂ ਲੱਗਿਆ ਹੋਇਆ ਸੀ। ਦੋਸਤਾਂ ਨੇ ਹੀ ਉਸਦੇ ਵਾਪਸ ਆਉਣ ਲਈ ਦਿੱਲੀ ਤੋਂ ਬਠਿੰਡਾ ਤੱਕ ਕਿਸਾਨ ਐਕਸਪ੍ਰੈਸ ਟ੍ਰੇਨ ਦੀ ਟਿਕਟ ਗਿੱਦੜਬਾਹਾ ਤੋਂ ਬੁੱਕ ਕਰਵਾਈ ਸੀ। ਹੁਣ ਗੁਰਜਿੰਦਰ ਦਾ ਫੋਨ ਅਤੇ ਇੰਟਰਨੈੱਟ ਬਿਲਕੁਲ ਬੰਦ ਹੈ, ਵਟਸਐਪ ਜਾਂ ਇੰਸਟਾਗ੍ਰਾਮ 'ਤੇ ਕੋਈ ਸੁਨੇਹਾ ਡਿਲੀਵਰ ਨਹੀਂ ਹੋ ਰਿਹਾ।
ਦੋਸਤ ਲਖਵਿੰਦਰ ਸਿੰਘ ਨੇ ਸ਼ੱਕ ਪ੍ਰਗਟਾਇਆ ਕਿ ਸ਼ਾਇਦ ਜਿਸ ਕੰਪਨੀ ’ਚ ਗੁਰਜਿੰਦਰ ਕੰਮ ਕਰਦਾ ਸੀ, ਉਸਨੇ ਹੀ ਉਸਨੂੰ ਵਾਪਸ ਆਉਣ ਤੋਂ ਰੋਕਿਆ ਹੋਵੇਗਾ ਪਰਿਵਾਰ ਇੰਨਾ ਗਰੀਬ ਹੈ ਕਿ ਉਹ ਖੁਦ ਕਿਤੇ ਜਾ ਕੇ ਭਾਲ ਨਹੀਂ ਕਰ ਸਕਦੇ। ਪਿੰਡ ਦੇ ਆਗੂ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗਿੱਦੜਬਾਹਾ ਥਾਣੇ ’ਚ 2-3 ਦਿਨ ਪਹਿਲਾਂ ਦਰਖਾਸਤ ਦਿੱਤੀ ਗਈ ਹੈ, ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਗੁਰਜਿੰਦਰ ਦੀ ਕੋਈ ਉੱਘ-ਸੁੱਘ ਮਿਲ ਸਕੇ।