ਜੀਜੀਐੱਸ ਦੀਆਂ 4 ਵਾਲੀਬਾਲ ਖਿਡਾਰਨਾਂ ਦੀ ਰਾਜ ਪੱਧਰੀ ਟੂਰਨਾਮੈਂਟ ਲਈ ਚੋਣ
ਜੀਜੀਐਸ ਸਕੂਲ ਦੀਆਂ 4 ਵਾਲੀਬਾਲ ਖਿਡਾਰਨਾਂ ਦੀ ਰਾਜ ਪੱਧਰੀ ਟੂਰਨਾਮੈਂਟ ਲਈ ਚੋਣ
Publish Date: Thu, 01 Oct 2026 04:47 PM (IST)
Updated Date: Fri, 02 Oct 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੰਡੀ ਬਰੀਵਾਲਾ : ਬੀਤੇ ਦਿਨੀ ਖੇਡਾਂ ਵਤਨ ਪੰਜਾਬ ਦੀਆਂ 2026 ਦੇ ਜ਼ਿਲ੍ਹਾ ਪੱਧਰੀ ਵਾਲੀਬਾਲ ਸਮੈਸ਼ਿੰਗ ਟੂਰਨਾਮੈਂਟ ਜੋ ਕਿ ਮਿਤੀ 28 ਅਤੇ 29 ਸਤੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਕਰਵਾਏ ਗਏ, ਜਿਸ ’ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਡਾਹਰ ਕਲਾਂ ਦੀਆਂ ਵਾਲੀਬਾਲ ਖਿਡਾਰਨਾਂ ਉਮਰ ਵਰਗ -17 ਲੜਕੀਆਂ ਨੇ ਵਾਲੀਬਾਲ ਕੋਚ ਕੁਲਵਿੰਦਰ ਸਿੰਘ ਵੜਿੰਗ ਦੀ ਅਗਵਾਈ ’ਚ ਭਾਗ ਲਿਆ। ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰੀ ਵਾਲੀਬਾਲ ਸਮੈਸ਼ਿੰਗ ਟੂਰਨਾਮੈਂਟ ’ਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਮੁਖੀ ਮੈਡਮ ਨਵਦੀਪ ਕੌਰ ਟੁਰਨਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ 4 ਲੜਕੀਆਂ ਦੀ ਚੋਣ ਰਾਜ ਪੱਧਰੀ ਟੂਰਨਾਮੈਂਟ ਲਈ ਹੋਈ ਹੈ ਜਿਸ ’ਚ ਨਿਮਰਤ ਕੌਰ, ਸੁਪਨੀਤ ਕੌਰ, ਖੁਸ਼ਪ੍ਰੀਤ ਅਤੇ ਖੁਸ਼ਪ੍ਰੀਤ ਕੌਰ ਆਦਿ ਸ਼ਾਮਲ ਹਨ। ਇਸ ਮੌਕੇ ਸਕੂਲ ਮੁਖੀ ਨਵਦੀਪ ਕੌਰ ਟੁਰਨਾ, ਸਕੂਲ ਮੈਨੇਜਮੈਂਟ ’ਚੋਂ ਦਿਲਾਵਰ ਸਿੰਘ ਸੰਧੂ, ਵਾਲੀਬਾਲ ਕੋਚ ਕੁਲਵਿੰਦਰ ਸਿੰਘ ਵੜਿੰਗ, ਜੇਤੂ ਵਿਦਿਆਰਥੀ ਤੇ ਕੁਝ ਹੋਰ ਮੋਹਤਬਾਰ ਵਿਅਕਤੀ ਹਾਜਰ ਸਨ।