ਸਾਬਕਾ ਵਿਧਾਇਕ ਵੱਲੋਂ ਮਲੋਟ ਹਲਕੇ ਦੇ ਪਿੰਡਾਂ ਦਾ ਦੌਰਾ
ਸਾਬਕਾ ਵਿਧਾਇਕ ਵੱਲੋਂ ਮਲੋਟ ਹਲਕੇ ਦੇ ਪਿੰਡਾਂ ਦਾ ਦੌਰਾ
Publish Date: Wed, 01 Apr 2026 04:45 PM (IST)
Updated Date: Wed, 01 Apr 2026 04:49 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਬੀਤੇ ਦਿਨੀਂ ਹੋਈ ਗੜੇਮਾਰੀ ਕਾਰਨ ਪੱਕੀ ਹੋਈ ਕਣਕ ਦੇ ਹੋਏ ਨੁਕਸਾਨ ਤੋਂ ਬਾਅਦ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਵੱਲੋ ਹਲਕਾ ਮਲੋਟ ਦੇ ਪਿੰਡ ਲੱਖੇਵਾਲੀ, ਗੰਧੜ, ਨੰਦਗੜ੍ਹ ਤੇ ਭਾਗਸਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਭਾਰੀ ਨੁਕਸਾਨ ਨੂੰ ਵੇਖਕੇ ਮਨ ਬਹੁਤ ਦੁਖੀ ਹੋਇਆ। ਉਨਾਂ ਕਿਹਾ ਕਿ ਕਈ ਘਰਾਂ ਦੀ ਸਾਰੀ ਜ਼ਮੀਨ ਗੜੇਮਾਰੀ ਦੀ ਮਾਰ ਹੇਠ ਆ ਗਈ ਹੈ। ਕਈ ਥਾਂਵਾਂ ਤੇ ਦਰੱਖਤਾਂ ਤੇ ਸੋਲਰ ਮੋਟਰਾਂ ਦਾ ਵੀ ਨੁਕਸਾਨ ਹੋਇਆ ਹੈ। ਘਰਾਂ ਤੇ ਸ਼ੈੱਡਾਂ ’ਤੇ ਰੱਖੀਆਂ ਚਾਦਰਾਂ ਵੀ ਮਾਰ ਹੇਠ ਆਏ ਹਨ। ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਛੇਤੀ ਤੋਂ ਛੇਤੀ ਗਿਰਦਾਵਰੀ ਕਰਵਾਕੇ ਕਿਸਾਨਾਂ ਤੇ ਗਰੀਬ ਪਰਿਵਾਰਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜਾ ਦੇਣ ਦੀ ਅਪੀਲ ਕੀਤੀ। ਸਾਬਕਾ ਵਿਧਾਇਕ ਨੇ ਅੱਗੇ ਦੱਸਿਆ ਕਿ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਮਲੋਟ ਹਲਕੇ ’ਚ ਨਿਯਮਿਤ ਤਹਿਸੀਲਦਾਰ ਨਹੀਂ ਹੈ ਤੇ ਨਾਇਬ ਤਹਿਸੀਲਦਾਰ ਛੁੱਟੀ ’ਤੇ ਹੈ। ਲੱਖੇਵਾਲੀ ਸਬ ਤਹਿਸੀਲ ’ਚ ਵੀ ਕੋਈ ਨਾਇਬ ਤਹਿਸੀਲਦਾਰ ਨਿਯੁਕਤ ਨਹੀਂ ਹੈ। ਅਜਿਹੀ ਹਾਲਤ ’ਚ ਪਹਿਲਾਂ ਹੀ ਲੋਕਾਂ ਦਾ ਨੁਕਸਾਨ ਹੋ ਰਿਹਾ ਸੀ ਹੁਣ ਗਿਰਦਾਵਰੀ ਕਰਵਾਉਣ ਲਈ ਜਲਦ ਤੋਂ ਜਲਦ ਸਟਾਫ਼ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ।