ਭਲ਼ਕੇ ਦੇ ਖੂਨਦਾਨ ਕੈਂਪ ਦਾ ਫਲੈਕਸ ਜਾਰੀ
18 ਫਰਵਰੀ ਨੂੰ ਲੱਗਣ ਵਾਲੇ ਖੂਨਦਾਨ ਕੈਂਪ ਦਾ ਫਲੈਕਸ ਜਾਰੀ
Publish Date: Mon, 16 Feb 2026 04:16 PM (IST)
Updated Date: Mon, 16 Feb 2026 04:18 PM (IST)
ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੁਆਰਾ ਜ਼ਿਲ੍ਹਾ ਸਿਹਤ ਵਿਭਾਗ ਤੋਂ ਮਨਜ਼ੂਰੀ ਮਿਲਣ ਉਪਰੰਤ ਪਿੰਡ ਉਦੇਕਰਨ ਵਿਖੇ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਇਹ ਕੈਂਪ ਸ਼ਹੀਦ ਦੀਪ ਸਿੱਧੂ ਯਾਦਗਾਰੀ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਮੌਕੇ 18 ਫਰਵਰੀ ਦਿਨ ਬੁੱਧਵਾਰ ਨੂੰ ਲਾਇਆ ਜਾਵੇਗਾ। ਇਸ ਕੈਂਪ ਨੂੰ ਲੈ ਕੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜੀਵ ਸੱਚਦੇਵਾ ਦੁਆਰਾ ਫਲੈਕਸ ਜਾਰੀ ਕੀਤਾ ਗਿਆ। ਉਨਾਂ ਸੰਕਲਪ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ। ਸੰਧੂ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸਮੂਹ ਨਗਰ ਨਿਵਾਸੀ, ਨਗਰ ਪੰਚਾਇਤ ਤੇ ਦੀਪ ਸਿੱਧੂ ਪਰਿਵਾਰ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਾਜੀਵ ਸੱਚਦੇਵਾ, ਡਾਕਟਰ ਅਰਪਨ ਬਰਾੜ (ਹੱਡੀਆਂ ਦੇ ਰੋਗਾਂ ਦੇ ਮਾਹਰ) ਗੁਰਚਰਨ ਸਿੰਘ ਸੰਧੂ (ਫਾਰਮੇਸੀ ਅਫਸਰ), ਸੰਦੀਪ ਕੌਰ (ਜ਼ਿਲ੍ਹਾ ਕੁਆਰਡੀਨੇਟਰ ਆਯੁਸ਼ਮਾਨ ਭਾਰਤ ਸਕੀਮ), ਲਖਬੀਰ ਸਿੰਘ (ਸੀਟੀ ਇੰਚਾਰਜ) ਤੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਮੌਜੂਦ ਸਨ।