- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਡੀਆ ਪ੍ਰੈਸ ਗਲੀ ’ਚ ਘਰ ਖਡ਼ੀ ਕਾਰ ਤੇ ਡਿੱਗੀ ਆਤਿਸ਼ਬਾਜੀ, ਕਾਰ ਨੂੰ ਲੱਗੀ ਅੱਗ

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਦੀਵਾਲੀ ਦੀ ਰਾਤ ਗੋਡੀਆ ਪ੍ਰੈਸ ਗਲੀ ’ਚ ਆਤਿਸ਼ਬਾਜੀ ਆ ਕੇ ਇੱਕ ਘਰ ਦੀ ਗੈਲਰੀ ’ਚ ਖਡ਼ੀ ਕਾਰ ’ਤੇ ਆ ਡਿੱਗੀ, ਜਿਸ ਨਾਲ ਕਾਰ ਨੂੰ ਅੱਗ ਲੱਗ ਗਈ। ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੁਮਿਤ ਕੁਮਾਰ ਪੁੱਤਰ ਸਤਪਾਲ ਗੋਇਲ ਵਾਸੀ ਮਕਾਨ ਨੰਬਰ 195, ਗੋਡੀਆ ਪ੍ਰੈਸ ਵਾਲੀ ਗਲੀ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਮੰਡੀ ’ਚ ਆੜਤ ਦਾ ਕੰਮ ਕਰਦਾ ਹਾਂ। ਦੀਵਾਲੀ ਦੀ ਅੱਧੀ ਰਾਤ ਘਰ ਖਡ਼ੀ ਬਰਿਜਾ ਕਾਰ ਤੇ ਇੱਕ ਆਤਿਸ਼ਬਾਜੀ ਆ ਡਿੱਗੀ। ਜਿਸ ਨਾਲ ਕਾਰ ਨੂੰ ਅੱਗ ਲੱਗ ਗਈ। ਉਹ ਲੋਕ ਘਰ ਦੇ ਅੰਦਰ ਸੁੱਤੇ ਪਏ ਸਨ। ਅੱਗ ਲੱਗਣ ਬਾਰੇ ਸਾਹਮਣੇ ਰਹਿਣ ਵਾਲੇ ਗੁਆਂਢੀਆਂ ਨੇ ਦੱਸਿਆ ਤਾਂ ਉਹ ਬਾਹਰ ਆਏ। ਜਦਕਿ ਰਸੋਈ ਦੇ ਬਾਹਰ ਗੈਲਰੀ ’ਚ ਸਿਲੰਡਰ ਦਾ ਬਾਕਸ ਪਿਆ ਸੀ, ਜਿਸਨੂੰ ਅੱਗ ਨੇ ਆਪਣੇ ਲਪੇਟੇ ’ਚ ਲੈ ਲਿਆ ਸੀ। ਉਨ੍ਹਾਂ ਨੇ ਤੁਰੰਤ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਆਪਣੇ ਪੱਧਰ ’ਤੇ ਵੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਕਾਰ ਮਾਲਕ ਦੇ ਅਨੁਸਾਰ ਇਸ ਅੱਗ ਲੱਗਣ ਨਾਲ ਉਸ ਦਾ ਲਗਭਗ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।