ਗੁਰੂ ਨਾਨਕ ਕਾਲਜ ਵਿਖੇ ਪ੍ਰੋਗਰਾਮ ‘ਫੈਸ਼ਨ ਗਲੈਮ’ ਕਰਵਾਇਆ
ਗੁਰੂ ਨਾਨਕ ਕਾਲਜ ਵਿਖੇ ਫੈਸ਼ਨ ਗਲੈਮ ਆਯੋਜਿਤ
Publish Date: Mon, 23 Feb 2026 03:12 PM (IST)
Updated Date: Mon, 23 Feb 2026 03:16 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪੋਸਟ ਗ੍ਰੈਜੂਏਟ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਪ੍ਰੋਗਰਾਮ ‘ਫੈਸ਼ਨ ਗਲੈਮ’ ਕਰਵਾਇਆ ਗਿਆ। ਵਿਭਾਗ ਦੇ ਮੁਖੀ ਸੀਮਾ ਰਾਣੀ ਨੇ ਦੱਸਿਆ ਕਿ ਇਸ ਪ੍ਰੋਗਰਾਮ ’ਚ ਵਿਭਾਗ ਦੇ 46 ਵਿਦਿਆਰਥੀਆਂ ਨੇ ਹਿੱਸਾ ਲਿਆ। ਫੈਸ਼ਨ ਗਲੈਮ ਦੀ ਵੱਖਰਤਾ ਇਸ ਗੱਲ ਵਿੱਚ ਸੀ ਕਿ ਰਚਨਾਤਮਕ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਖ-ਵੱਖ ਥੀਮ ਆਧਾਰਿਤ ਪਹਿਰਾਵੇ ਡਿਜ਼ਾਈਨ ਕੀਤੇ। ਬੀਐਸਸੀ, ਐਮਐਸਸੀ ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਨੇ ਰੈਂਪ ਵਾਕ ਰਾਹੀਂ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੁਆਰਾ ਪੈਚਵਰਕ ਕਾਊਚਰ ਥੀਮ, ਸਸਟੇਨੇਬਲ ਫੈਸ਼ਨ ਥੀਮ, ਅਤੇ ਬਾਲੀਵੁੱਡ ਗਲੈਮਰ ਥੀਮ ਪ੍ਰਦਰਸ਼ਿਤ ਕੀਤੇ ਗਏ। ਵਿਦਿਆਰਥੀਆਂ ਦੀ ਰਚਨਾਤਮਕਤਾ ਦੀ ਕਾਲਜ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਵੱਲੋਂ ਸ਼ਲਾਘਾ ਕੀਤੀ ਗਈ। ਇਸ ਪ੍ਰੋਗਰਾਮ ’ਚ ਨਿਰਣਾਇਕ ਦੀ ਭੂਮਿਕਾ ਗੁਰੂ ਨਾਨਕ ਕਾਲਜੀਏਟ ਸਕੂਲ ਦੇ ਇੰਚਾਰਜ ਮੈਡਮ ਸ਼ਹਿਨਾਜ਼ ਕੌਰ ਅਤੇ ਇੰਪੀਰੀਅਲ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਮੈਡਮ ਸੁਖਵੀਰ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਬੀਐਸਸੀਐਫਡੀ ਸਮੈਸਟਰ ਚੌਥਾ ਦੀ ਵਿਦਿਆਰਥਣ ਰੁਕਪਿੰਦਰ ਕੌਰ ਨੂੰ ਬੈਸਟ ਡਿਜ਼ਾਈਨਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।