ਕਿਸਾਨ ਯੂਨੀਅਨ ਨੇ ਟਰੈਕਟਰ-ਟਰਾਲੀ ’ਚੋਂ ਝੋਨੇ ਦੇ ਗੱਟੇ ਟਰੱਕ ’ਚ ਸ਼ਿਫਟ ਕਰਦੇ ਫੜੇ ਕਿਸਾਨ ਯੂਨੀਅਨ ਨੇ ਟਰੈਕਟਰ-ਟਰਾਲੀ ’ਚੋਂ ਝੋਨੇ ਦੇ ਗੱਟੇ ਟਰੱਕ ’ਚ ਸ਼ਿਫਟ ਕਰਦੇ ਫੜੇ
Publish Date: Fri, 20 Nov 2026 05:54 PM (IST)
Updated Date: Sat, 21 Nov 2026 04:01 AM (IST)
ਦੋਦਾ ਦੀ ਇੱਕ ਫਰਮ ’ਤੇ ਗੈਰ-ਕਾਨੂੰਨੀ ਢੰਗ ਨਾਲ ਝੋਨਾ ਸ਼ਿਫਟ ਕਰਨ ਦੇ ਲਗਾਏ ਦੋਸ਼ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦੇ ਹਵਾਲੇ ਕੀਤੇ ਟਰੱਕ ਅਤੇ ਟਰੈਕਟਰ ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਦੋਦਾ ਵਿਖੇ ਕਿਸਾਨ ਯੂਨੀਅਨ ਵੱਲੋਂ ਟਰੈਕਟਰ-ਟਰਾਲੀ ’ਚ ਭਰੇ ਝੋਨੇ ਦੇ ਗੱਟੇ ਇੱਕ ਟਰੱਕ ’ਚ ਸ਼ਿਫਟ ਕਰਦੇ ਹੋਏ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬੇਅੰਤ ਸਿੰਘ ਨੇ ਦੱਸਿਆ ਕਿ ਦੋਦਾ ਦੀ ਇੱਕ ਫਰਮ ’ਤੇ ਬਾਹਰੋਂ ਝੋਨੇ ਦੇ ਗੱਟੇ ਟਰੈਕਟਰ-ਟਰਾਲੀ ਰਾਹੀਂ ਲਿਆ ਕੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਟਰੱਕ ’ਚ ਸ਼ਿਫਟ ਕੀਤੇ ਜਾ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਕਿਸਾਨ ਮੰਡੀਆਂ ’ਚ ਆਪਣੀ ਫ਼ਸਲ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ, ਜਦਕਿ ਦੂਜੇ ਪਾਸੇ ਅਜਿਹੀਆਂ ਕਾਰਵਾਈਆਂ ਨਾਲ ਝੋਨੇ ਦੀ ਸਰਕਾਰੀ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚੇ ਕਿਸਾਨ ਆਗੂਆਂ ਵੱਲੋਂ ਟਰੱਕ ਅਤੇ ਟਰੈਕਟਰ-ਟਰਾਲੀ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤੇ ਗਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਓਧਰ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਕੱਤਰ ਬਲਕਾਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਉਪਰੰਤ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।