ਕਿਸਾਨਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਾ ਮਿਲਿਆ ਨਹਿਰੀ ਪਾਣੀ, ਨਾ ਆਈ ਬਿਜਲੀ; 2000 ਏਕੜ ਝੋਨਾ ਸੁੱਕ ਕੇ ਤਬਾ ਮੀਂਹ ਨਾ ਪੈਣ, ਧਰਤੀ ਹੇਠਲਾ ਪਾਣੀ ਖਾਰਾ ਹੋਣ ਅਤੇ ਨਹਿਰੀ ਪਾਣੀ ਤੇ ਬਿਜਲੀ ਦੀ ਘਾਟ ਕਾਰਨ ਬਲਾਕ ਲੰਬੀ ਦੇ ਪਿੰਡ ਕਿੱਲਿਆਂਵਾਲੀ ਵਿੱਚ ਕਰੀਬ 2000 ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਹਾਲਾਤ ਇਹ ਹਨ ਕਿ 65 ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਖੜ੍ਹੀ ਫ਼ਸਲ ਵਾਹੁਣ ਲਈ ਮਜਬੂਰ ਹਨ।
Publish Date: Tue, 15 Sep 2026 10:57 AM (IST)
Updated Date: Tue, 15 Sep 2026 11:02 AM (IST)
ਚੇਤਨ ਭੂਰਾ, ਪੰਜਾਬੀ ਜਾਗਰਣ, ਲੰਬੀ: ਮੀਂਹ ਨਾ ਪੈਣ, ਧਰਤੀ ਹੇਠਲਾ ਪਾਣੀ ਖਾਰਾ ਹੋਣ ਅਤੇ ਨਹਿਰੀ ਪਾਣੀ ਤੇ ਬਿਜਲੀ ਦੀ ਘਾਟ ਕਾਰਨ ਬਲਾਕ ਲੰਬੀ ਦੇ ਪਿੰਡ ਕਿੱਲਿਆਂਵਾਲੀ ਵਿੱਚ ਕਰੀਬ 2000 ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਹਾਲਾਤ ਇਹ ਹਨ ਕਿ 65 ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਖੜ੍ਹੀ ਫ਼ਸਲ ਵਾਹੁਣ ਲਈ ਮਜਬੂਰ ਹਨ।
ਪਿੰਡ ਦਾ ਕੁੱਲ ਰਕਬਾ ਕਰੀਬ 6500 ਏਕੜ ਹੈ, ਜਿਸ ਵਿੱਚੋਂ 90 ਫ਼ੀਸਦੀ ਧਰਤੀ ਹੇਠਲਾ ਪਾਣੀ ਖਾਰਾ ਦੱਸਿਆ ਜਾ ਰਿਹਾ ਹੈ। ਕਿਸਾਨਾਂ ਮੁਤਾਬਕ ਨਹਿਰਾਂ ਵਿੱਚ ਲੋੜ ਅਨੁਸਾਰ ਪਾਣੀ ਨਾ ਆਉਣ ਕਾਰਨ ਫ਼ਸਲ ਸੁੱਕ ਗਈ। ਕਈ ਕਿਸਾਨਾਂ ਨੇ ਦੋ ਵਾਰ ਝੋਨਾ ਲਾਇਆ, ਪਰ ਪਾਣੀ ਦੀ ਘਾਟ ਕਾਰਨ ਦੋਵੇਂ ਫ਼ਸਲਾਂ ਬਰਬਾਦ ਹੋ ਗਈਆਂ।
ਬਿਜਲੀ ਤੇ ਨਹਿਰੀ ਪਾਣੀ ਦੀ ਘਾਟ ਕਾਰਨ ਸੁੱਕੀ ਫ਼ਸਲ : ਕਿਸਾਨ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਉਸ ਨੇ 30-35 ਕਿੱਲੇ ਠੇਕੇ ’ਤੇ ਲੈ ਕੇ ਝੋਨਾ ਲਾਇਆ ਸੀ। 70 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਤੋਂ ਇਲਾਵਾ ਖੇਤੀ ਦਾ ਖਰਚਾ ਵੀ ਹੋਇਆ, ਪਰ ਬਿਜਲੀ ਤੇ ਪਾਣੀ ਨਾ ਮਿਲਣ ਕਾਰਨ ਫ਼ਸਲ ਸੁੱਕ ਗਈ। ਹੁਣ ਅਗਲੀ ਕਣਕ ਬੀਜਣ ਲਈ ਵੀ ਪੈਸੇ ਨਹੀਂ ਬਚੇ।
ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਲੰਬੀ ਦੇ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਪਿੰਡ ਦਾ 90 ਫ਼ੀਸਦੀ ਧਰਤੀ ਹੇਠਲਾ ਪਾਣੀ ਮਾੜਾ ਹੈ। ਕੱਸੀ ਦਾ ਨਹਿਰੀ ਪਾਣੀ ਮਹੀਨੇ ਵਿੱਚ ਮਸਾਂ ਇੱਕ ਹਫ਼ਤਾ ਪੂਰਾ ਚੱਲਦਾ ਹੈ। ਮਿੱਠੜੀ ਮਾਈਨਰ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਟੇਲਾਂ ਤੱਕ ਨਹੀਂ ਪਹੁੰਚਦਾ। ਉਨ੍ਹਾਂ ਦੱਸਿਆ ਕਿ ਕਰੀਬ 2000 ਏਕੜ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਅਤੇ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ।
ਪਾਣੀ ਦੀ ਘਾਟ ਕਾਰਨ ਖੇਤ ਵਾਹ ਕੇ ਖ਼ਾਲੀ ਛੱਡਣੇ ਪਏ ਕਿਸਾਨਾਂ ਨੇ ਦੱਸਿਆ ਕਿ ਦਿਨ ਵੇਲੇ ਅੱਠ ਘੰਟੇ ਬਿਜਲੀ ਦੇਣ ਦੇ ਦਾਅਵਿਆਂ ਦੇ ਉਲਟ ਮੋਟਰਾਂ ਦੀ ਬਿਜਲੀ ਰਾਤ ਨੂੰ ਢਾਈ ਵਜੇ ਆਉਂਦੀ ਹੈ ਅਤੇ ਘੰਟਾ-ਡੇਢ ਘੰਟਾ ਬਾਅਦ ਕੱਟ ਲੱਗ ਜਾਂਦਾ ਹੈ। ਕਈ ਕਿਸਾਨਾਂ ਨੂੰ ਫ਼ਸਲ ਵਾਹ ਕੇ ਖੇਤ ਖ਼ਾਲੀ ਛੱਡਣੇ ਪਏ ਹਨ। ਉਨ੍ਹਾਂ ਸਰਕਾਰ ਤੋਂ ਦਿਨ ਵੇਲੇ ਪੂਰੀ ਬਿਜਲੀ ਅਤੇ ਮੁਆਵਜ਼ੇ ਦੀ ਮੰਗ ਕੀਤੀ।
ਬਿਜਲੀ ਪੂਰੀ ਕਰਨ ਲਈ ਹਰ ਸੰਭਵ ਯਤਨ : ਖੁੱਡੀਆਂ ਦੂਜੇ ਪਾਸੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਵਾਰ ਮੀਂਹ ਨਾ ਪੈਣ ਅਤੇ ਕੁਝ ਤਕਨੀਕੀ ਖ਼ਰਾਬੀਆਂ ਕਾਰਨ ਬਿਜਲੀ ਦੀ ਘਾਟ ਹੋਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕੇਂਦਰੀ ਪੂਲ ਤੋਂ 10 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਖ਼ਰੀਦੀ ਹੈ ਅਤੇ ਸਪਲਾਈ ਸੁਚਾਰੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਕਿੱਲਿਆਂਵਾਲੀ ’ਚ 2000 ਏਕੜ ਝੋਨਾ ਸੁੱਕਿਆ ਪਾਣੀ ਤੇ ਬਿਜਲੀ ਦੀ ਕਿੱਲਤ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ
ਪਾਣੀ ਨੂੰ ਤਰਸਿਆ ਕਿੱਲਿਆਂਵਾਲੀ, 2000 ਏਕੜ ਝੋਨਾ ਬਰਬਾਦ
ਨਹਿਰੀ ਪਾਣੀ ਤੇ ਬਿਜਲੀ ਨਾ ਮਿਲਣ ਕਾਰਨ ਖੜ੍ਹੀ ਫ਼ਸਲ ਵਾਹੁਣ ਲਈ ਮਜਬੂਰ ਕਿਸਾਨ
ਪਾਣੀ ਦੀ ਘਾਟ ਨੇ ਸੁਕਾਇਆ 2000 ਏਕੜ ਝੋਨਾ ਕਿੱਲਿਆਂਵਾਲੀ ਦੇ ਕਿਸਾਨਾਂ ’ਤੇ ਦੋਹਰੀ ਮਾਰ, ਮਹਿੰਗੇ ਠੇਕੇ ਤੇ ਫ਼ਸਲ ਦਾ ਨੁਕਸਾਨ
ਕਿੱਲਿਆਂਵਾਲੀ ’ਚ ਝੋਨੇ ’ਤੇ ਪਈ ਪਾਣੀ ਦੀ ਮਾਰ 2000 ਏਕੜ ਫ਼ਸਲ ਸੁੱਕੀ, ਕਿਸਾਨਾਂ ਨੇ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਤੇ ਮੁਆਵਜ਼ਾ ਮੰਗਿਆ