ਸਖਤ ਸੁਰੱਖਿਆ ਪ੍ਰਬੰਧਾਂ ਵਾਲਾ ਡੀਸੀ ਦਫ਼ਤਰ ਵੀ ਚੋਰਾਂ ਦੇ ਨਿਸ਼ਾਨੇ ’ਤੇ ਸਖਤ ਸੁਰੱਖਿਆ ਪ੍ਰਬੰਧ ਵਾਲਾ ਡੀਸੀ ਦਫਤਰ ਵੀ ਚੋਰਾਂ ਦੇ ਨਿਸ਼ਾਨੇ ’ਤੇ
Publish Date: Mon, 31 Aug 2026 03:39 PM (IST)
Updated Date: Mon, 31 Aug 2026 03:40 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇੱਥੋਂ ਦੇ ਡਿਪਟੀ ਕਮਿਸ਼ਨਰ ਦਫਤਰ ’ਚ ਚੌਵੀ ਘੰਟੇ ਗਾਰਦ ਰਹਿੰਦੀ ਹੈ। ਦਫਤਰ ’ਚ ਹੀ ਇਲੈਕ੍ਰਟੋਰਨਿਕ ਵੋਟਿੰਗ ਮਸ਼ੀਨਾਂ ਦਾ ਸਟੋਰ ਹੈ, ਉਥੇ ਵੀ ਚੌਵੀ ਘੰਟੇ ਗਾਰਦ ਰਹਿੰਦੀ ਹੈ। ਡਿਪਟੀ ਕਮਿਸ਼ਨਰ ਦਫਤਰ ਕੰਪਲੈਕਸ ਦੇ ਇਸ ਭਾਰੀ ਸੁਰੱਖਿਆ ਵਾਲੇ ਖੇਤਰ ਦੇ ਵਿਚਾਲੇ ਸਥਿਤ ਸਰਕਾਰੀ ਮਾਰਕੀਟ ਜਿਸ ’ਚ ਐਡਵੋਕੇਟ, ਡਾਕੂਮੈਂਟ ਰਾਈਟਰ, ਟਾਇਪਿਸਟ, ਅਸ਼ਟਾਮ ਫਰੋਸ਼ ਅਤੇ ਫੋਟੋਸਟੇਟ ਵਾਲੇ ਕੰਮ ਕਰਦੇ ਹਨ ’ਚ ਬੀਤੇ ਦਿਨੀਂ ਚੋਰਾਂ ਨੇ ਸ਼ਟਰ ਤੋੜੇ ਅਤੇ ਇਨਵਰਟਰ ਤੇ ਬੈਟਰੀ ਸਣੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਮਰਜੀਤ ਸਿੰਘ, ਡਾਕੂਮੈਂਟ ਰਾਈਟਰ ਸਤਪਾਲ ਅਰੋੜਾ, ਸੁਭਾਸ਼ ਮਿੱਤਲ, ਰਜਿੰਦਰ ਕੁਮਾਰ ਚੁੱਘ, ਜੋਤੀ ਭਾਟੀਆ, ਗਗਨਦੀਪ ਸਿੰਘ, ਰਾਜਨ ਚਗਤੀ, ਜਗਦੀਪ ਸਿੰਘ, ਗੁਰਦੇਵ ਸਿੰਘ, ਸੁਨੀਲ ਕੁਮਾਰ, ਜਸਵੀਰ ਸਿੰਘ, ਸਤਪਾਲ ਲੂਥਰਾ, ਨੰਬਰਦਾਰ ਹਰਿੰਦਰ ਢੋਸੀਵਾਲ ਹੋਰਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਮਾਰਕਿਟ ’ਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆ ਹਨ। ਇਸਤੋਂ ਪਹਿਲਾਂ ਵੀ ਏਸੀ ਦੇ ਕੰਪ੍ਰੇਸ਼ਰ ਅਤੇ ਫਿਰ ਏਸੀ ਦੀਆਂ ਪਾਇਪਾਂ ਕਾਪਰ ਵਾਲੀਆਂ ਚੋਰੀ ਹੋ ਗਈਆਂ ਸਨ। ਅਜੇ ਤੱਕ ਚੋਰਾਂ ਦੀ ਕੋਈ ਉਘ ਸੁਘ ਨਹੀਂ ਲੱਗੀ। ਹੁਣ ਇਨਵਰਟਰ ਤੇ ਬੈਟਰਾ ਤੇ ਹੋਰ ਕੀਮਤੀ ਸਮਾਨ ਚੋਰੀ ਹੋ ਗਿਆ ਹੈ। ਅਜਿਹੇ ਹਾਲਤਾਂ ’ਚ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਦੁਕਾਨਦਾਰਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮਿਲਕੇ ਵੀ ਆਪਣੀ ਸਮੱਸਿਆ ਦੱਸੀ ਕਿ ਜੇਕਰ ਕੰਪਲੈਕਸ ਦੇ ਅੰਦਰ ਚੋਰੀਆਂ ਹੋਣ ਲੱਗੀਆਂ ਤਾਂ ਫਿਰ ਦੁਕਾਨਦਾਰ ਕਿਥੇ ਜਾਣਗੇ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਉਹ ਪੁਲੀਸ ਵਿਭਾਗ ਨੂੰ ਚੋਰੀਆਂ ਦੀ ਪੜਤਾਲ ਤੇ ਅੱਗੋਂ ਵਾਸਤੇ ਚੋਰੀ ਨਾ ਹੋਣ ਦੇ ਪ੍ਰਬੰਧ ਕਰਨ ਲਈ ਆਦੇਸ਼ ਜਾਰੀ ਕਰਨਗੇ।