‘ਪੰਜਾਬ ਬਚਾਓ ਰੈਲੀਆਂ’ ਦੇ ਐਲਾਨ ਤੋਂ ਬਾਅਦ ਲੋਕਾਂ ’ਚ ਉਤਸ਼ਾਹ : ਰੋਜ਼ੀ ਬਰਕੰਦੀ
‘ਪੰਜਾਬ ਬਚਾਓ ਰੈਲੀਆਂ’ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਲੋਕਾਂ ’ਚ ਉਤਸ਼ਾਹ: ਰੋਜ਼ੀ ਬਰਕੰਦੀ
Publish Date: Sun, 15 Feb 2026 04:00 PM (IST)
Updated Date: Sun, 15 Feb 2026 04:03 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ‘ਪੰਜਾਬ ਬਚਾਓ ਰੈਲੀਆਂ’ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਰੈਲੀਆਂ ਦੇ ਐਲਾਨ ਤੋਂ ਬਾਅਦ ਨੌਜਵਾਨਾਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਰੈਲੀ 17 ਫਰਵਰੀ ਨੂੰ ਕਾਦੀਆਂ, 18 ਫਰਵਰੀ ਖੇਮਕਰਨ, 20 ਫਰਵਰੀ ਜ਼ੀਰਾ, 21 ਫਰਵਰੀ ਅਟਾਰੀ, 24 ਫਰਵਰੀ ਫਿਰੋਜ਼ਪੁਰ ਦਿਹਾਤੀ, 28 ਫਰਵਰੀ ਰਾਮਪੁਰਾ ਫੂਲ, 1 ਮਾਰਚ ਸਮਰਾਲਾ, 4 ਮਾਰਚ ਸਰਦੂਲਗੜ੍ਹ, 8 ਮਾਰਚ ਮੌੜ, 9 ਮਾਰਚ ਬੁਢਲਾਡਾ, 10 ਮਾਰਚ ਭੁੱਚੋ, 12 ਮਾਰਚ ਬਾਘਾਪੁਰਾਣਾ, 13 ਮਾਰਚ ਫਤਿਹਗੜ੍ਹ ਚੂੜੀਆਂ, 14 ਮਾਰਚ ਸਾਹਨੇਵਾਲ, 15 ਮਾਰਚ ਭਦੌੜ, 16 ਮਾਰਚ ਫਰੀਦਕੋਟ, 18 ਮਾਰਚ ਜਗਰਾਓਂ, 19 ਮਾਰਚ ਸਮਾਣਾ, 20 ਮਾਰਚ ਸ਼ਾਹਕੋਟ, 21 ਮਾਰਚ ਡੇਰਾ ਬਾਬਾ ਨਾਨਕ, 22 ਮਾਰਚ ਕੋਟਕਪੂਰਾ, 24 ਮਾਰਚ ਲਹਿਰਾਗਾਗਾ, 25 ਮਾਰਚ ਅਮਲੋਰ, 26 ਮਾਰਚ ਫਿਲੌਰ, 27 ਮਾਰਚ ਸ਼੍ਰੀ ਹਰਿਗੋਬਿੰਦਪੁਰ, 28 ਮਾਰਚ ਗੁਰਦਾਸਪੁਰ, 29 ਮਾਰਚ ਡੇਰਾ ਬੱਸੀ ਅਤੇ 31 ਮਾਰਚ ਨੂੰ ਜੈਤੋਂ ਵਿਖੇ ਪੰਜਾਬ ਬਚਾਓ ਰੈਲੀ ਦੀ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਰੋਜ਼ੀ ਬਰਕੰਦੀ ਨੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਰੈਲੀਆਂ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਅਖਿਰ ’ਚ ਬਿੰਦਰ ਗੋਨੇਆਣਾ ਸਿਆਸੀ ਸਕੱਤਰ ਬਿੰਦਰ ਗੋਨੇਆਣਾ ਨੇ ਦੱਸਿਆ ਕਿ ਹਲਕਾ ਮੁਕਤਸਰ ਤੋਂ ਵੱਡੀ ਗਿਣਤੀ ’ਚ ਨੌਜਵਾਨ ਉਕਤ ਰੈਲੀਆਂ ’ਚ ਸ਼ਮੂਲੀਅਤ ਕਰਨਗੇ।