- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਊਐੱਸ ਏਸ਼ੀਆ ਰੈਂਕਿੰਗ ’ਚ ਲਗਾਤਾਰ ਚੌਥੇ ਸਾਲ ਭਾਰਤ ਦੀ ਨੰਬਰ-1 ਨਿੱਜੀ ਯੂਨੀਵਰਸਿਟੀ ਬਣੀ ਚੰਡੀਗੜ੍ਹ ਯੂਨੀਵਰਸਿਟੀ

-ਹੋਣਹਾਰ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਮਿਲੇਗਾ ਸੌ ਫ਼ੀਸਦੀ ਵਜ਼ੀਫ਼ਾ
-1300 ਕੰਪਨੀਆਂ ਵੱਲੋਂ 10 ਹਜ਼ਾਰ ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ-2027 ’ਚ ਲਗਾਤਾਰ ਚੌਥੇ ਸਾਲ ਭਾਰਤ ਦੀ ਨੰਬਰ-1 ਨਿੱਜੀ ਯੂਨੀਵਰਸਿਟੀ ਦਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ 2024, 2025 ਅਤੇ 2026 ’ਚ ਵੀ ਉਹ ਦੇਸ਼ ਦੀਆਂ ਨਿੱਜੀ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਸਥਾਨ ’ਤੇ ਰਹੀ। ਇਹ ਜਾਣਕਾਰੀ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰਐੱਸ ਬਾਵਾ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਦਿੱਤੀ। ਉਨ੍ਹਾਂ ਅਕਾਦਮਿਕ ਸੈਸ਼ਨ 2027-28 ਲਈ ਨੈਸ਼ਨਲ ਲੈਵਲ ਐਂਟਰੈਂਸ-ਕਮ-ਸਕਾਲਰਸ਼ਿਪ ਟੈਸਟ (ਸੀਯੂਸੀਈਟੀ-2027) ਲਾਂਚ ਕਰਨ ਦਾ ਐਲਾਨ ਕੀਤਾ। ਇਸ ਤਹਿਤ ਹੋਣਹਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਵਜ਼ੀਫ਼ਾ ਮਿਲੇਗਾ। ਮੋਹਾਲੀ ਕੈਂਪਸ ਲਈ 250 ਕਰੋੜ ਅਤੇ ਏਆਈ ਆਧਾਰਿਤ ਲਖਨਊ ਕੈਂਪਸ ਲਈ 75 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਅਰਜ਼ੀਆਂ ਯੂਨੀਵਰਸਿਟੀ ਦੀ ਵੈੱਬਸਾਈਟ ਰਾਹੀਂ ਦਿੱਤੀਆਂ ਜਾ ਸਕਦੀਆਂ ਹਨ। ਬਾਵਾ ਅਨੁਸਾਰ, 2026 ’ਚ 1300 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਨੇ ਵਿਦਿਆਰਥੀਆਂ ਨੂੰ 10 ਹਜ਼ਾਰ ਤੋਂ ਵੱਧ ਨੌਕਰੀਆਂ ਦੀਆਂ ਪੇਸ਼ਕਸ਼ਾਂ ਦਿੱਤੀਆਂ। ਸਭ ਤੋਂ ਵੱਡਾ ਅੰਤਰਰਾਸ਼ਟਰੀ ਪੈਕੇਜ 1.74 ਕਰੋੜ ਰੁਪਏ ਤੇ ਘਰੇਲੂ ਪੈਕੇਜ 59.9 ਲੱਖ ਰੁਪਏ ਸਾਲਾਨਾ ਰਿਹਾ। 31 ਕੰਪਨੀਆਂ ਨੇ 20 ਲੱਖ ਜਾਂ ਇਸ ਤੋਂ ਵੱਧ ਅਤੇ 52 ਕੰਪਨੀਆਂ ਨੇ 15 ਲੱਖ ਰੁਪਏ ਤੋਂ ਵੱਧ ਦੇ ਸਾਲਾਨਾ ਪੈਕੇਜ ਦਿੱਤੇ। ਪੰਜਾਬ ਦੇ 1730 ਤੋਂ ਵੱਧ ਵਿਦਿਆਰਥੀਆਂ ਨੂੰ ਪਲੇਸਮੈਂਟ ਮਿਲੀ, ਜਿਨ੍ਹਾਂ ਵਿੱਚ 674 ਵਿਦਿਆਰਥਣਾਂ ਸ਼ਾਮਲ ਹਨ। ਮਾਲਵਾ ਖੇਤਰ ਦੇ 658 ਅਤੇ ਸ੍ਰੀ ਮੁਕਤਸਰ ਸਾਹਿਬ ਦੇ 14 ਵਿਦਿਆਰਥੀਆਂ ਨੂੰ ਨੌਕਰੀ ਮਿਲੀ। ਸਹਿਜ ਨੂੰ ਮਿਡਟਾਊਨ ਸਾਫਟਵੇਅਰ, ਰੀਆ ਗਿਰਧਰ ਨੂੰ ਐੱਲ.ਟੀ.ਆਈ. ਮਾਇੰਡਟਰੀ ਅਤੇ ਚਾਰੂ ਸਿੰਗਲਾ ਨੂੰ ਫਿਲਿਪਸ ਇੰਡੀਆ ਵਿੱਚ ਨਿਯੁਕਤੀ ਮਿਲੀ। ਜ਼ਿਲ੍ਹੇ ਦੇ ਤਿੰਨ ਵਿਦਿਆਰਥੀਆਂ ਨੂੰ ਇੱਕ ਤੋਂ ਵੱਧ ਪੇਸ਼ਕਸ਼ਾਂ ਮਿਲੀਆਂ। ਯੂਨੀਵਰਸਿਟੀ ਵਿੱਚ ਪੰਜਾਬ ਦੇ 12 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿੱਚੋਂ 5500 ਮਾਲਵਾ ਤੋਂ ਹਨ। ਹੁਣ ਤੱਕ 5723 ਵਿਦਿਆਰਥੀਆਂ ਨੂੰ ਛੇ ਕਰੋੜ ਰੁਪਏ ਤੋਂ ਵੱਧ ਦਾ ਡਿਫੈਂਸ ਵਜ਼ੀਫ਼ਾ ਦਿੱਤਾ ਗਿਆ ਹੈ। ਇੱਥੇ 6712 ਪੇਟੈਂਟ ਅਤੇ 29,824 ਰਿਸਰਚ ਪਬਲੀਕੇਸ਼ਨ ਦਰਜ ਹਨ। ਇਸ ਦੇ 42 ਫੈਕਲਟੀ ਮੈਂਬਰ ਦੁਨੀਆ ਦੇ ਸਿਖਰਲੇ ਦੋ ਫੀਸਦੀ ਵਿਗਿਆਨੀਆਂ ਵਿੱਚ ਸ਼ਾਮਲ ਹਨ। ਯੂਨੀਵਰਸਿਟੀ ਵਿੱਚ 30 ਇੰਡਸਟਰੀ ਸਪਾਂਸਰਡ ਰਿਸਰਚ ਲੈਬ, 32 ਸੈਂਟਰ ਆਫ਼ ਐਕਸੀਲੈਂਸ ਅਤੇ 60 ਰਿਸਰਚ ਸੈਂਟਰ ਹਨ। 100 ਤੋਂ ਵੱਧ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਨਾਲ 540 ਅੰਤਰਰਾਸ਼ਟਰੀ ਸਹਿਯੋਗ ਹਨ। ਵਿਦਿਆਰਥੀਆਂ ਨੇ ਖੇਡਾਂ ਵਿੱਚ 629 ਤਗਮੇ ਜਿੱਤੇ, ਜਿਨ੍ਹਾਂ ਵਿੱਚ 148 ਰਾਸ਼ਟਰੀ ਅਤੇ 96 ਅੰਤਰਰਾਸ਼ਟਰੀ ਹਨ। ਐੱਨ.ਸੀ.ਸੀ. ਦੇ 67 ਕੈਡਿਟ ਹਥਿਆਰਬੰਦ ਬਲਾਂ ਦੀਆਂ ਤਿੰਨਾਂ ਸੈਨਾਵਾਂ ਵਿੱਚ ਅਧਿਕਾਰੀ ਹਨ। ਸੱਭਿਆਚਾਰਕ ਗਤੀਵਿਧੀਆਂ ਵਿੱਚ ਯੂਨੀਵਰਸਿਟੀ ਨੇ 39ਵੇਂ ਏਆਈਯੂ ਇੰਟਰ ਯੂਨੀਵਰਸਿਟੀ ਨਾਰਥ ਜ਼ੋਨ ਯੂਥ ਫੈਸਟੀਵਲ-2026 ਵਿੱਚ ਪੰਜਵੀਂ ਵਾਰ ਓਵਰਆਲ ਚੈਂਪੀਅਨਸ਼ਿਪ ਜਿੱਤੀ।