- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾੜੇ ਬਾਈ ਪਾਸ ਕਰਕੇ ਦਿੱਲੀ ਅਤੇ ਚੰਡੀਗੜ੍ਹ ਤੱਕ ਮੁਕਤਸਰ ਹੋਇਆ ਬਦਨਾਮ

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਨੂੰ ਦਿੱਲੀ ਅਤੇ ਚੰਡੀਗੜ੍ਹ ਤੱਕ ਮਿਲਾਉਣ ਵਾਲਾ ਬਾਈਪਾਸ ਪਿਛਲੇ ਇੱਕ ਸਾਲ ਤੋਂ ਰਾਹਗੀਰਾਂ ਲਈ ਜਾਨ ਦਾ ਖੌਅ ਬਣਿਆ ਹੋਇਆ ਹੈ ਇਸ ਕਰਕੇ ਚੰਡੀਗੜ੍ਹ, ਲੁਧਿਆਣਾ, ਮੋਗਾ ਜਲੰਧਰ, ਫਿਰੋਜ਼ਪੁਰ ਤੋਂ ਲੈ ਕੇ ਮਲੋਟ, ਸਰਸਾ, ਗੰਗਾ ਨਗਰ, ਦਿੱਲੀ ਤੱਕ ਆਉਣ ਜਾਣ ਵਾਲੇ ਵਾਹਨ ਹੁਣ ਮੁਕਤਸਰ ਦੇ ਬਜਾਏ ਨਾਲ ਲਗਵੇਂ ਸ਼ਹਿਰਾਂ ’ਚ ਦੀ ਸਫਰ ਕਰਨ ਲਈ ਮਜ਼ਬੂਰ ਹੋ ਗਏ ਹਨ। ਟਰਾਲਾ ਚਾਲਕ ਰਘੁਵੰਸ਼ ਨੇ ਦੱਸਿਆ ਕਿ ਉਨ੍ਹਾਂ ਦੀ ਟਰਾਂਸਪੋਰਟ ਦਿੱਲੀ ਤੋਂ ਫਿਰੋਜ਼ਪੁਰ ਅਤੇ ਹੋਰ ਸ਼ਹਿਰਾਂ ’ਚ ਮਾਲ ਭੇਜਦੀ ਹੈ ਪਰ ਮੁਕਤਸਰ ਦੀਆਂ ਖਰਾਬ ਸੜਕਾਂ ਕਰਕੇ ਹੁਣ ਉਹ ਫਾਜਿਲਕਾ ਜਾਂ ਬਠਿੰਡਾ, ਕੋਟਕਪੂਰਾ ’ਚ ਦੀ ਫਿਰੋਜ਼ਪੁਰ ਜਾਣ ਲਈ ਮਜ਼ਬੂਰ ਹੋ ਗਏ ਹਨ। ਇਹੀ ਹਾਲ ਹੋਰ ਬਹੁਤ ਸਾਰੇ ਟਰੱਕ ਮਾਲਕਾਂ ਨੇ ਦੱਸਿਆ। ਸ੍ਰੀ ਮੁਕਤਸਰ ਸਾਹਿਬ ਤੇ ਕੋਟਕਪੂਰਾ-ਬਠਿੰਡਾ-ਮਲੋਟ ਬਾਈਪਾਸ ਉੱਪਰ ਖੱਡੇ ਇੰਨੇ ਡੂੰਘੇ ਬਣ ਚੁੱਕੇ ਹਨ ਕਿ ਉਨ੍ਹਾਂ ਵਿੱਚੋਂ ਵਾਹਨ ਦਾ ਲੰਘਣਾ ਬਹੁਤ ਔਖਾ ਹੋ ਗਿਆ ਹੈ। ਇਸ ਬਾਈਪਾਸ ਦੇ ਕਰੀਬ ਚਾਰ ਕਿਲੋਮੀਟਰ ਟੋਟੇ ਨੂੰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕਰੀਬ 16 ਮਹੀਨੇ ਪਹਿਲਾਂ 92 ਲੱਖ ਰੁਪਏ ਮੰਨਜੂਰ ਕਰਕੇ ਪੰਜਾਬ ਮੰਡੀ ਬੋਰਡ ਨੂੰ ਦਿੱਤਾ ਸੀ। ਪੰਜਾਬ ਮੰਡੀ ਬੋਰਡ ਨੇ ਸੜਕ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਇਸ ਸੜਕ ਉੱਪਰ ਸੀਵਰੇਜ ਪਾਉਣ ਲਈ ਕਿਹਾ ਸੀ ਤਾਂ ਜੋ ਸੜਕ ਬਣਨ ਤੋਂ ਬਾਅਦ ਸੀਵਰੇਜ ਦਾ ਪਾਣੀ ਸੜਕ ਉੱਪਰ ਆ ਕੇ ਸੜਕ ਨੂੰ ਖਰਾਬ ਨਾ ਕਰੇ। ਦੱਸਣਯੋਗ ਹੈ ਇਸ ਸੜਕ ਦੇ ਉੱਪਰ ਬਹੁਤ ਸਾਰੇ ਪਲਾਜ਼ਾ, ਸ਼ੋਰੂਮ, ਕਲੋਨੀਆਂ, ਦੁਕਾਨਾਂ, ਸਕੂਲ, ਡਿਪਟੀ ਕਮਿਸ਼ਨਰ ਦਫਤਰ ਅਤੇ ਹੋਰ ਆਬਾਦੀ ਰਹਿ ਰਹੀ ਹੈ। ਇਸ ਸਾਰੀ ਆਬਾਦੀ ਦੇ ਸੀਵਰੇਜ ਦਾ ਪਾਣੀ ਸੜਕ ਦੇ ਉੱਪਰ ਖੁੱਲਾ ਹੀ ਆਉਂਦਾ ਹੈ ਅਤੇ ਬਾਰਸ਼ਾਂ ਦਾ ਪਾਣੀ ਵੀ ਸੜਕ ਉੱਪਰ ਹੀ ਫਿਰਦਾ ਹੈ। ਮੰਡੀ ਬੋਰਡ ਨੇ ਚਿੰਤਾ ਜਾਹਿਰ ਕੀਤੀ ਕਿ ਜੇ ਸੀਵਰੇਜ ਤੋਂ ਬਿਨਾਂ ਸੜਕ ਬਣਾ ਦਿੱਤੀ ਤਾਂ ਇਹ ਸੜਕ ਦੋ ਦਿਨਾਂ ’ਚ ਫਿਰ ਟੁੱਟ ਜਾਵੇਗੀ ਤੇ 92 ਲੱਖ ਰੁਪਏ ਮਿੱਟੀ ਹੋ ਜਾਵੇਗਾ। ਪਰ ਮੰਡੀ ਬੋਰਡ ਦੇ ਇਸ ਸੁਝਾਅ ਉੱਪਰ ਅਜੇ ਤੱਕ ਕੋਈ ਅਮਲ ਨਹੀਂ ਹੋਇਆ ਜਿਸ ਕਰਕੇ ਨਾ ਸੀਵਰੇਜ ਪਿਆ ਤੇ ਨਾ ਸੜਕ ਬਣੀ। ਹੁਣ ਦੁਕਾਨਾਂ ਦਾ ਸੀਵਰੇਜ ਵਾਲਾ ਪਾਣੀ ਸੜਕ ਉੱਪਰ ਆ ਕੇ ਸੜਕ ਨੂੰ ਤੋੜ ਰਿਹਾ ਹੈ। ਵੀਆਈਪੀ ਦੌਰੇ ਸਮੇਂ ਅਤੇ ਮੇਲਾ ਮਾਘੀ ਸਮੇਂ ਪ੍ਰਸ਼ਾਸਨ ਵੱਲੋਂ ਇਨ੍ਹਾਂ ਖੱਡਿਆਂ ’ਚ ਆਰਜੀ ਤੌਰ ’ਤੇ ਮਿੱਟੀ ਘੱਟਾ ਪਾ ਕੇ ਰਾਹ ਬਣਾ ਲਿਆ ਜਾਂਦਾ ਹੈ। ਉਸਤੋਂ ਬਾਅਦ ਲੋਕ ਫਿਰ ਸਾਲ ਭਰ ਦੁਖੀ ਰਹਿੰਦੇ ਹਨ। ਹੁਣ ਸੜਕ ਦੀ ਹਾਲਤ ਇਸ ਕਦਰ ਬੱਦਤਰ ਹੋ ਚੁੱਕੀ ਹੈ ਕਿ ਕਈ ਜਾਨਲੇਵਾ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਵਾਹਨਾਂ ਦਾ ਨੁਕਸਾਨ ਹੋ ਚੁੱਕਿਆ ਹੈ।
–––ਕੋਟ–––
ਜੋ 92 ਲੱਖ ਰੁਪਏ ਮੰਨਜ਼ੂਰ ਹੋਏ ਸਨ ਉਹ ਸਾਲ ਤੋਂ ਉੱਤੇ ਸਮਾਂ ਹੋਣ ਕਰਕੇ ਤੇ ਮਹਿੰਗਾਈ ਵਧਣ ਕਰਕੇ ਹੁਣ ਨਿਰਮਾਣ ਕਾਰਜ ਲਈ ਪੂਰੇ ਨਹੀਂ ਹਨ। ਇਸ ਲਈ ਉਹ ਸਰਕਾਰ ਪਾਸੋਂ ਹੋਰ ਫੰਡਾਂ ਦੀ ਮੰਗ ਕਰ ਰਹੇ ਹਨ ਜੋ ਕਿ ਜਲਦੀ ਹੀ ਪ੍ਰਾਪਤ ਹੋ ਜਾਣਗੇ। ਮੁਕਤਸਰ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਹ ਇਸ ਬਾਈਪਾਸ ਉੱਪਰ ਸੀਵਰੇਜ ਪਾਉਣ ਤੋਂ ਬਾਅਦ ਸੜਕ ਦਾ ਜਲਦੀ ਨਿਰਮਾਣ ਸ਼ੁਰੂ ਕਰ ਦੇਣਗੇ। ਇਸ ਦੌਰਾਨ ਸੜਕ ਤੇ ਆਉਣ ਵਾਲਾ ਗੰਦਾ ਪਾਣੀ ਰੋਕਣ ਲਈ ਬਣਾ ਦਿੱਤਾ ਗਿਆ।
-ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਵੀਨਸ ਗਰਗ