- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 4 ਕਰੋੜ ਦੀ ਰੁਪਏ ਦੀ ਲਾਗਤ ਨਾਲ ਸੀਟੀ ਸਕੈਨ ਮਸ਼ੀਨ ਦਾ ਕੀਤਾ ਉਦਘਾਟਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜ੍ਹੇ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਅੱਜ ਮਲੋਟ ਦੇ ਸਿਵਲ ਹਸਪਤਾਲ ’ਚ 4 ਕਰੋੜ ਦੀ ਲਾਗਤ ਨਾਲ ਸੀ.ਟੀ. ਸਕੈਨ ਮਸ਼ੀਨ ਦਾ ਉਦਘਾਟਨ ਕਰਨ ਮੌਕੇ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲਾਂ ਮਰੀਜ਼ਾਂ ਨੂੰ ਸੀਟੀ ਸਕੈਨ ਕਰਵਾਉਣ ਲਈ ਮੈਡੀਕਲ ਕਾਲਜਾਂ ਵਿਖੇ ਭੇਜਿਆ ਜਾਂਦਾ ਸੀ ਅਤੇ ਹੁਣ ਮਲੋਟ ਵਿਖੇ ਇਸ ਸੀਟੀ ਸਕੈਨ ਮਸ਼ੀਨ ਦੇ ਸਥਾਪਿਤ ਹੋਣ ਨਾਲ ਉਨ੍ਹਾਂ ਦੀ ਖੱਜਲ-ਖੁਆਰੀ ਘਟੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਮਲੋਟ ਵਾਸੀਆਂ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿ ਇਹ ਸਭ ਇਹਨਾਂ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ, ਜਿਸ ਨਾਲ ਮਰੀਜ਼ਾਂ ਨੂੰ ਇਹ ਸਹੂਲਤ ਮਿਲੀ ਹੈ ਅਤੇ ਇਸ ਸੀਟੀ ਸਕੈਨ ਦੀ ਫੀਸ ਵੀ 700/- ਰੁਪਏ ਹੀ ਹੈ, ਜਿਸ ਨਾਲ ਹਰੇਕ ਵਰਗ ਦੇ ਲੋਕਾਂ ਨੂੰ ਇਸ ਦਾ ਲਾਭ ਉਨ੍ਹਾਂ ਦੇ ਘਰ ਦੇ ਨੇੜੇ ਹੀ ਮਿਲੇਗਾ ਅਤੇ ਇਹ ਮਸ਼ੀਨ 24 ਘੰਟੇ ਸੀ.ਟੀ. ਸਕੈਨ ਲਈ ਉਪਲੱਬਧ ਹੋਵੇਗੀ। ਇਸ ਮੌਕੇ ਡਾਇਰੈਕਟਰ ਪੀਐਚਸੀ ਡਾ. ਸੁਨੀਲ ਬਾਂਸਲ, ਸਿਵਲ ਸਰਜਨ ਡਾ. ਲਖਬੀਰ ਕੌਰ, ਡੀ.ਐਮ.ਸੀ. ਡਾ. ਕੁਲਤਾਰ ਸਿੰਘ, ਐਸਐਮਓ ਮਲੋਟ ਡਾ. ਰਜਿੰਦਰ ਕੁਮਾਰ, ਐਸਐਮਓ ਗਿੱਦੜਬਾਹਾ ਡਾ. ਰਸ਼ਮੀ ਚਾਵਲਾ, ਐਸਐਮਓ ਆਲਮਵਾਲਾ ਡਾ. ਸਿੰਪਲ, ਐਸਐਮਓ ਲੰਬੀ ਡਾ. ਹਰਿੰਦਰ ਸਿੰਘ, ਐਸਐਮਓ ਦੋਦਾ ਡਾ. ਮਿਰਨਲ, ਡੀਐਚਓ ਡਾ. ਅਮ੍ਰਿਤਪਾਲ ਕੌਰ ਅਤੇ ਐਸ.ਐਮ.ਓ. ਸ੍ਰੀ ਮੁਕਤਸਰ ਸਾਹਿਬ ਡਾ. ਅਰਪਣ ਤੋਂ ਇਲਾਵਾ ਸਿਵਲ ਹਸਪਤਾਲ ਮਲੋਟ ਦੇ ਸਮੂਹ ਸਟਾਫ਼ ਮੈਂਬਰ ਆਦਿ ਹਾਜਰ ਸਨ।