ਵਿਸ਼ਾਲ ਸਕੂਲ ’ਚ ਗਾਇਆ ‘ਵੰਦੇ ਮਾਤਰਮ’ ਸਮੂਹ ਗਾਨ ਵਿਸ਼ਾਲ ਸਕੂਲ ’ਚ ਗਾਇਆ ਗਿਆ ‘ਵੰਦੇ ਮਾਤਰਮ’ ਸਮੂਹਿਕ ਗਾਣ
Publish Date: Sat, 26 Sep 2026 03:40 PM (IST)
Updated Date: Sat, 26 Sep 2026 03:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਵਿਸ਼ਾਲ ਪਬਲਿਕ ਸੀਨੀ. ਸੈਕੰ. ਸਕੂਲ ਸਰਾਏਨਾਗਾ ਵਿਖੇ ਨਮਸਤੇ ਭਾਰਤਮ ਦੇ ਅਧੀਨ ‘ਵੰਦੇ ਮਾਤਰਮ’ ਸਮੂਹਿਕ ਗਾਣ ਗਾਇਆ ਗਿਆ। ਅੱਜ ਸਵੇਰੇ 11 ਵਜੇ ਵਿਸ਼ਾਲ ਪਬਲਿਕ ਸੀਨੀ. ਸੈਕੰ. ਸਕੂਲ ਵਿੱਚ, ਸਕੂਲ ਦੇ ਚੇਅਰਮੈਨ ਮਿ. ਜਸਵਿੰਦਰ ਸ਼ਰਮਾ, ਸਕੂਲ ਪ੍ਰਿੰਸੀਪਲ ਮੈਡਮ ਸ਼ਕੁੰਤਲਾ ਰਾਣੀ, ਡਾਇਰੈਕਟਰ ਮਿ. ਸੰਜੀਵ ਕੁਮਾਰ, ਮਿ. ਪ੍ਰਦੀਪ ਧੂੜੀਆ, ਮਿ. ਰਾਜੇਸ਼ ਅਰੋੜਾ, ਸਰਦਾਰ ਗੁਰਪ੍ਰੀਤ ਸਿੰਘ ਜੀ ਪਟਵਾਰੀ, ਪਟਵਾਰੀ ਅਤੇ ਮੈਡਮ ਜਯੋਤੀ ਪ੍ਰਿੰਸੀਪਲ ਬਾਲ ਮੁਕੰਦ ਸਰਵਹਿੱਤਕਾਰੀ ਸਕੂਲ ਬਰੀਵਾਲਾ ਦੀ ਮੌਜੂਦਗੀ ਵਿੱਚ ਸਕੂਲ ਦੇ 138 ਵਿਦਿਆਰਥੀਆਂ ਅਤੇ 15 ਅਧਿਆਪਕਾਂ ਨੇ ਇਕ ਸੁਰ ਵਿੱਚ ਦੇਸ਼ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਗਾਇਆ। ਇਸ ’ਚ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮਨਾਈ। ਇਸ ਪ੍ਰੋਗਰਾਮ ’ਚ ਵਿਸ਼ਾਲ ਸਕੂਲ ਦੇ ਬੱਚਿਆਂ ਦੇ ਨਾਲ ਹੀ ਬਾਲ ਮੁਕੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਸਕੂਲ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਅੱਜ ਤੋਂ 150 ਸਾਲ ਪਹਿਲਾਂ 7 ਨਵੰਬਰ 1875 ਨੂੰ ਬੰਕਿਮ ਚੰਦਰ ਜੀ ਨੇ ਇਸ ਅਮਰ ਰਚਨਾ ਨੂੰ ਲਿਖ ਕੇ ਭਾਰਤ ਮਾਤਾ ਦੇ ਪ੍ਰਤੀ ਆਪਣਾ ਪਿਆਰ ਸਮਰਪਣ ਅਤੇ ਰਾਸ਼ਟਰ ਭਗਤੀ ਦਾ ਪ੍ਰਮਾਣ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਏਕਤਾ ਅਤੇ ਅਖੰਡਤਾ ਦੀ ਸਹੁੰ ਲੈਣੀ ਚਾਹੀਦੀ ਹੈ। ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧਨ ਸਕੂਲ ਦੇ ਵਾਈਸ ਪ੍ਰਿੰਸੀਪਲ ਸੰਧਿਆ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ।