ਚੇਅਰਮੈਨ ਕਾਉਣੀ ਨੇ 10 ਲੱਖ ਰੁਪਏ ਦੀ ਗ੍ਰਾਂਟ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਚੇਅਰਮੈਨ ਸੁਖਜਿੰਦਰ ਕਾਉਣੀ ਨੇ 10 ਲੱਖ ਰੁਪਏ ਦੀ ਗ੍ਰਾਂਟ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Publish Date: Wed, 19 Aug 2026 06:50 PM (IST)
Updated Date: Wed, 19 Aug 2026 06:51 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿੱਖਿਆ ਦੇ ਖੇਤਰ ’ਚ ਅਹਿਮ ਕ੍ਰਾਂਤੀਕਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ (ਸੰਧੂ ਪੱਤੀ) ਸੁਖਣਾ ਅਬਲੂ ਵਿਖੇ 5.50 ਲੱਖ ਦੀ ਲਾਗਤ ਨਾਲ ਬੱਚਿਆਂ ਦੇ ਦੁਪਹਿਰ ਦਾ ਖਾਣਾ ਬਣਾਉਣ ਲਈ ਤਿਆਰ ਹੋਈ ਰਸੋਈ, ਸਟੋਰ ਤੇ ਕਿਚਨ ਸ਼ੈਡ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁੱਖਣਾ ਅਬਲੂ ਵਿਖੇ ਬਹੁ ਮੰਤਵੀ ਸ਼ੈਡ, ਜਿਸ ਵਿੱਚ ਬੱਚਿਆਂ ਦੇ ਬੈਠਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਥੇ ਮਾਪੇ ਅਧਿਆਪਕ ਮਿਲਣੀ, ਫੰਕਸ਼ਨ ਕਰਨ ਲਈ ਤੇ ਵਹੀਕਲ ਪਾਰਕਿੰਗ ਲਈ ਇਸ ਨੂੰ ਵਰਤ ਸਕਦੇ ਹਨ। ਉਹਨਾਂ ਸਕੂਲ ਦੀਆਂ ਛੱਤਾਂ ਦੀ ਫ਼ਰਸ਼ ਲਈ 4.50 ਲੱਖ ਲਈ ਵੀ ਗ੍ਰਾਂਟ ਜਾਰੀ ਕੀਤੀ। ਇਸ ਮੌਕੇ ਮੁੱਖ ਅਧਿਆਪਕ ਜਸਵਿੰਦਰ ਕੌਰ, ਮੁੱਖ ਅਧਿਆਪਕ ਕਰਮੀਤ ਕੌਰ, ਪਰਮਿੰਦਰਜੀਤ ਸਿੰਘ ਲਵਲੀ ਸਰਪੰਚ, ਇੰਦਰਜੀਤ ਸਿੰਘ ਮੈਬਰ, ਕਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਨਿੰਦਰ ਬਰਾੜ, ਗੁਰਪਿਆਰ ਫੌਜੀ, ਪ੍ਰਿਤਪਾਲ ਸਿੰਘ, ਰੇਸ਼ਮ ਬਰਾੜ, ਜਗਨ ਨਾਥ, ਬਲਦੇਵ ਸਿੰਘ, ਜਗਸੀਰ ਨੰਬਰਦਾਰ, ਗੁਰਜੰਟ ਸਿੰਘ, ਡਾ. ਗਗਨ, ਜਸਪ੍ਰੀਤ ਕੌਰ, ਮਾਸਟਰ ਹਰਗੋਬਿੰਦ ਸਿੰਘ, ਮਾਸਟਰ ਮਨਦੀਪ ਸਿੰਘ, ਸਮੂਹ ਸਟਾਫ, ਬੱਚਿਆ ਦੇ ਮਾਪੇ ਤੇ ਨਗਰ ਨਿਵਾਸੀ ਹਾਜ਼ਰ ਸਨ।