ਆਦਰਸ਼ ਸਕੂਲ ਕੋਟਭਾਈ ਦੀ ਪ੍ਰਿੰਸੀਪਲ ਡਾ. ਗੁਪਤਾ ਦਾ ਸਨਮਾਨ
ਆਦਰਸ਼ ਸਕੂਲ ਕੋਟਭਾਈ ਦੀ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੂੰ ਕੀਤਾ ਸਨਮਾਨਿਤ
Publish Date: Wed, 28 Jan 2026 06:12 PM (IST)
Updated Date: Wed, 28 Jan 2026 06:16 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਦੀ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੂੰ ਸਕੂਲ ਦੇ ਸੁਚੱਜੇ ਪ੍ਰਬੰਧ, ਅਨੁਸ਼ਾਸਿਤ ਮਾਹੌਲ ਅਤੇ ਗੁਣਵੱਤਾਪੂਰਨ ਸਿੱਖਿਆ ਦੇ ਸ਼ਾਨਦਾਰ ਸੰਚਾਲਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਆਯੋਜਿਤ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗਣਿਤ ਵਿਭਾਗ ਦੀ ਲੈਕਚਰਾਰ ਹਰਪ੍ਰੀਤ ਕੌਰ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਐਸ.ਡੀ.ਐਮ. ਗਿੱਦੜਬਾਹਾ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਰਕਾਰੀ ਸਮਾਗਮ ’ਚ ਬਣਾਈ ਗਈ ਸੁੰਦਰ ਅਤੇ ਸੰਦੇਸ਼ਪੂਰਨ ਰੰਗੋਲੀ ਲਈ ਦਿੱਤਾ ਗਿਆ, ਜਿਸਨੇ ਸਭ ਦਾ ਮਨ ਮੋਹ ਲਿਆ। ਖ਼ਾਸ ਗੱਲ ਇਹ ਰਹੀ ਕਿ ਸਕੂਲ ਦੇ ਵਿੱਚ ਚੱਲ ਰਹੇ ਸੈਲਫ ਹੈਲਪ ਗਰੁੱਪਸ ਰਾਹੀਂ ਵਿਦਿਆਰਥੀਆਂ ਵਿੱਚ ਰੰਗੋਲੀ ਬਣਾਉਣ, ਕਲਾ-ਕਾਰੀਗਰੀ ਅਤੇ ਹੋਰ ਰਚਨਾਤਮਕ ਹੁਨਰਾਂ ਨੂੰ ਨਿਖਾਰਿਆ ਜਾ ਰਿਹਾ ਹੈ। ਇਨ੍ਹਾਂ ਗਰੁੱਪਾਂ ਦੇ ਮਾਧਿਅਮ ਨਾਲ ਵਿਦਿਆਰਥੀ ਆਪਣੇ ਰੁਚੀ ਅਨੁਸਾਰ ਕੌਸ਼ਲ ਸਿੱਖ ਰਹੇ ਹਨ, ਜੋ ਭਵਿੱਖ ਵਿੱਚ ਉਨ੍ਹਾਂ ਨੂੰ ਮੁਕਾਬਲੇਯੋਗ ਬਣਾਉਣ ਦੇ ਨਾਲ-ਨਾਲ ਆਤਮਨਿਰਭਰਤਾ ਵੱਲ ਵੀ ਅੱਗੇ ਵਧਾਉਂਦੇ ਹਨ। ਅਦਰਸ਼ ਸੀਨੀਅਰ ਸੈਕੰਡਰੀ ਸਕੂਲ, ਕੋਟਭਾਈ ਦੀ ਇਹ ਪਹਲ ਸਿੱਖਿਆ ਦੇ ਨਾਲ ਹੁਨਰ ਵਿਕਾਸ ਦਾ ਸ਼ਾਨਦਾਰ ਉਦਾਹਰਨ ਹੈ, ਜੋ ਨਵੀਂ ਪੀੜ੍ਹੀ ਨੂੰ ਇਕ ਉਜਜਵਲ ਭਵਿੱਖ ਵੱਲ ਲੈ ਜਾਣ ’ਚ ਸਹਾਇਕ ਸਾਬਤ ਹੋ ਰਹੀ ਹੈ।