ਨਸ਼ੇ ਤੇ ਗੈਂਗਸਟਰਵਾਦ ਦਾ ਖ਼ਾਤਮਾ ਭਾਜਪਾ ਦੀ ਪਹਿਲੀ ਤਰਜੀਹ: ਮਨਪ੍ਰੀਤ ਬਾਦਲ ਨਸ਼ੇ ਤੇ ਗੈਂਗਸਟਰਵਾਦ ਦਾ ਖ਼ਾਤਮਾ ਭਾਜਪਾ ਦੀ ਪਹਿਲੀ ਤਰਜੀਹ: ਮਨਪ੍ਰੀਤ ਬਾਦਲ
Publish Date: Wed, 25 Nov 2026 06:39 PM (IST)
Updated Date: Wed, 25 Nov 2026 06:40 PM (IST)
ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਤੇ ਪੰਜਾਬੀ ਦੀ ਭਾਰਤ ’ਚ ਦਿੱਖ ਸੰਵਾਰਨ ਲਈ ਪੰਜਾਬ ਦੀ ਆਰਥਿਕ ਸਥਿਤੀ ਉਚੀ ਕਰਨੀ ਪਵੇਗੀ ਜਿਹੜੀ ਹੁਣ ਕੰਗਾਲੀ ਦੀ ਹਾਲਤ ’ਚ ਹੈ। ਇਸ ਵਾਸਤੇ ਪੰਜਾਬ ਨੂੰ 20 ਸਾਲਾਂ ’ਚ ਵਿਕਸਤ ਭਾਰਤ ਦਾ ਹਿੱਸਾ ਬਣਨਾ ਪਵੇਗਾ ਅਤੇ ਭਾਜਪਾ ਦੀ ਲੰਬੇ ਸਮੇਂ ਦੀ ਨੀਤੀ ਵਾਸਤੇ ਘੱਟੋ-ਘੱਟ ਇਕ ਟ੍ਰਿਲੀਅਨ ਡਾਲਰ ਦਾ ਹਿੱਸਾ ਕੇਂਦਰੀ ਪੂਲ ’ਚ ਪਾਉਣਾ ਪਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਉਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਭਾਰਤੀ ਜਨਤਾ ਪਾਰਟੀ ਦੇ ਮੈਨੀਫੈਸਟੋ ਵਾਸਤੇ ਲੋਕਾਂ ਦੇ ਵਿਚਾਰ ਜਾਣਨ ਲਈ ਸੱਦੀ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ’ਚ ਇਹ ਵੇਖਿਆ ਜਾਵੇਗਾ ਕਿ ਲੋਕ ਭਾਜਪਾ ਤੋਂ ਕੀ ਆਸ ਰੱਖਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਦਾ ਵੱਖਰਾ ਮੈਨੀਫੈਸਟੋ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਅਤੇ ਗੈਂਗਸਟਰਵਾਦ ਦਾ ਖਾਤਮਾ ਕਰਨਾ ਭਾਜਪਾ ਦੀ ਪਹਿਲੀ ਮੱਦ ਹੈ। ਪੰਜਾਬ ਦੇ ‘ਹਿਊਮਨ ਕੈਪੀਟਲ’ ਨੂੰ ਸੰਭਾਲਣ ਦੀ ਲੋੜ ਹੈ। ਇਸੇ ਲਈ ਇਥੇ ਨਸ਼ੇ, ਗੈਂਗਸਟਰ ਪੈਦਾ ਕੀਤੇ ਗਏ ਹਨ। ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਨਾ ਆਪ ਨਾਲ, ਨਾ ਕਾਂਗਰਸ ਨਾਲ ਭਾਰਤ ਦਾ ਪੇਚਾ ਰੂਸ, ਚੀਨ, ਤੁਰਕੀ ਵਰਗੇ ਮੁਲਕਾਂ ਨਾਲ ਪੈਣਾ ਹੈ ਤੇ ਉਨ੍ਹਾਂ ਦੇ ਬਰਾਬਰ ਦਾ ਭਾਰਤ ਲੂੰ ਬਣਨਾ ਪਵੇਗਾ। ਇਸ ਵਾਸਤੇ ਵਿਦਿਆ, ਕਾਰੋਬਾਰ ਤੇ ਕਾਬਲੀਅਤ ਦੀ ਲੋੜ ਹੈ। ਉਨ੍ਹਾਂ ਆਉਣ ਵਾਲੀਆਂ ਚੋਣਾਂ ਲਈ ਭਾਜਪਾ-ਅਕਾਲੀ ਦਲ ਨੂੰ ਮੌਕਾ ਦੇਣ ਦੀ ਵੀ ਗੱਲ ਕੀਤੀ। ਇਸ ਮੌਕੇ ਪਰਮਪਾਲ ਕੌਰ ਮਲੂਕਾ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਅਰਵਿੰਦ ਪਠੇਲਾ ਤੇ ਪੁਸ਼ਪਿੰਦਰ ਭੰਡਾਰੀ, ਰਜੇਸ਼ ਗੋਰਾ ਪਠੇਲਾ, ਪ੍ਰਿਤਪਾਲ ਸ਼ਰਮਾ, ਗੁਰਚਰਨ ਸਿੰਘ ਸੰਧੂ ਡੀਟੀਓ, ਐਡਵੋਕੇਟ ਅਨੁਰਾਗ ਸ਼ਰਮਾ, ਅਰਵਿੰਦਰ ਕਟਾਰੀਆ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਸਵਰਨਕਾਰ ਸੰਘ ਦੇ ਮਨੋਹਰ ਸਿੰਘ ਤੇ ਸ਼ੇਖਰ ਬਾਂਸਲ, ਰਜੀਵ ਦਾਬੜਾ, ਪ੍ਰਿੰਸੀਪਲ ਸ਼ਿਵਚਰਨ ਸਿੰਘ, ਰਾਜ ਕੁਮਾਰ ਮੇਲੂ ਭਟੇਜਾ ਆਦਿ ਮੌਜੂਦ ਸਨ।