- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਵਰੇਜ, ਸੜਕਾਂ, ਪਾਣੀ ਤੇ ਆਵਾਜਾਈ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਇਤਿਹਾਸਕ, ਧਾਰਮਿਕ ਅਤੇ ਜ਼ਿਲ੍ਹਾ ਸਦਰ ਮੁਕਾਮ ਹੋਣ ਦੇ ਬਾਵਜੂਦ ਮੁਕਤਸਰ ਸ਼ਹਿਰ ਦੀਆਂ ਸਮੱਸਿਆਵਾਂ ਦਿਨੋ ਦਿਨ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਇੰਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਨ ਨੈਸ਼ਨਲ ਕੰਜ਼ਿਊਮਰ ਵੈਲਫੇਅਰ ਗਰੁੱਪ ਦੇ ਆਗੂ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ, ਗਗਨ ਗੋਇਲ, ਗੋਬਿੰਦ ਸਿੰਘ ਦਾਬੜਾ, ਕ੍ਰਿਸ਼ਨ ਦੂਮੜਾ ਹੋਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਡੈਵੀ ਗੋਇਲ ਤੱਕ ਪਹੁੰਚ ਕੀਤੀ ਅਤੇ ਏਡੀਸੀ ਨੇ ਸਾਰੇ ਵਿਭਾਗਾਂ ਦੇ ਅਧਿਕਾਰੀ ਸੱਦਕੇ ਸਮੱਸਿਾਵਾਂ ਤੇ ਉਨ੍ਹਾਂ ਦੇ ਹੱਲ ਲਈ ਕਾਰਵਾਈ ਤਿਆਰ ਕੀਤੀ। ਇਸ ਮੌਕੇ ਵਫ਼ਦ ਨੇ ਦੱਸਿਆ ਕਿ ਸ਼ਹਿਰ ’ਚ ਪਾਏ ਜਾ ਰਹੇ ਸੀਵਰੇਜ ਕਾਰਣ ਗੁਰਦੁਆਰਾ ਸਾਹਿਬ ਦੇ ਨਾਕਿਆਂ ਦਾ ਬੁਰਾ ਹਾਲ ਹੋ ਗਿਆ ਹੈ। ਮੌੜ ਰੋਡ, ਅਬੋਹਰ ਰੋਡ, ਕੋਟਕਪੂਰਾ ਰੋਡ ਸਣੇ ਸ਼ਹਿਰ ਦੀਆਂ ਸੜਕ ਤੇ ਗਲੀਆਂ ਵੀ ਕਈ ਮਹੀਨਿਆਂ ਤੋਂ ਬੰਦ ਹਨ। ਜਲ ਘਰ ਦੀਆਂ ਡਿੱਗੀਆਂ ਵਿੱਚ ਜਲਘਰ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਹੈ। ਰੇਲਵੇ ਸਟੇਸ਼ਨ ’ਤੇ 21 ਕ੍ਰੋੜ ਰੁਪਏ ਤਾਂ ਲਾ ਦਿੱਤੇ ਹਨ ਪਰ ਆਮ ਲੋਕਾਂ ਲਈ ਉਥੇ ਪਾਣੀ ਵੀ ਨਹੀਂ ਹੈ ਅਤੇ ਗਾਂਧੀ ਨਗਰ ਦੀਆਂ ਗਲੀਆਂ ਵੀ ਬੰਦ ਕਰ ਦਿੱਤੀਆਂ ਹਨ। ਰੇਲਵੇ ਪੁੱਲ ਉਪਰ ਲਾਈਟਾਂ ਨਹੀਂ ਹਨ। ਸੜਕਾਂ ਉਪਰ ਨਜਾਇਜ਼ ਕਬਜ਼ੇ ਹੋਣ ਕਰਕੇ ਆਵਾਜਾਈ ਠੱਪ ਹੈ। ਕੋਟਕਪੂਰਾ ਬਾਈਪਾਸ ਉਪਰ ਬੱਸਾਂ ਰੁਕਣ ਕਰਕੇ ਆਵਾਜਾਈ ਬੰਦ ਹੋ ਜਾਂਦੀ ਹੈ। ਏਡੀਸੀ ਨੇ ਵਫ਼ਦ ਪਾਸੋਂ ਲਿਖਤੀ ਸ਼ਕਾਇਤਾਂ ਵੀ ਹਾਸਲ ਕੀਤੀਆਂ ਅਤੇ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਹਦਾਇਤਾਂ ਜਾਰੀ ਕਰਦਿਆਂ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੀ ਹਦਾਇਤ ਕੀਤੀ ਅਤੇ ਇਸ ਸਬੰਧੀ ਲਿਖਤੀ ਕਾਰਵਾਈ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਜਨ ਸਿਹਤ ਵਿਭਾਗ, ਨਗਰ ਕੌਂਸਲ, ਮਾਰਕੀਟ ਕਮੇਟੀ, ਬੀਐਂਡ ਆਰ ਅਤੇ ਪੁਲੀਸ ਦੇ ਅਧਿਕਾਰੀ ਵੀ ਮੌਜੂਦ ਸਨ।