ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਕਾਲਜ ਵਿਖੇ ਵਿਦਿਅਕ ਦੌਰਾ ਸਕੂਲ ਆਫ ਐਮੀਨੈਂਸ ਜਲਾਲਾਬਾਦ ਤੇ ਬਰੀਵਾਲਾ ਦੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਕਾਲਜ ਵਿਖੇ ਵਿਦਿਅਕ ਦੌਰਾ
Publish Date: Thu, 05 Nov 2026 04:35 PM (IST)
Updated Date: Fri, 06 Nov 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਕੂਲ ਆਫ ਐਮੀਨੈਂਸ ਜਲਾਲਾਬਾਦ ਅਤੇ ਸਕੂਲ ਆਫ ਐਮੀਨੈਂਸ ਬਰੀਵਾਲਾ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦਿਅਕ ਦੌਰਾ ਕੀਤਾ ਜਿਸ ’ਚ ਲਗਭਗ ਦੋਵੇਂ ਸਕੂਲਾਂ ਦੇ 150 ਵਿਦਿਆਰਥੀਆਂ ਨੇ ਵਿਜਿਟ ਕੀਤਾ। ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਨੇ ਦੱਸਿਆ ਜਲਾਲਾਬਾਦ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਅਤੇ ਬਰੀਵਾਲਾ ਸਕੂਲ ਦੇ ਪ੍ਰਿੰਸੀਪਲ ਸਤਨਾਮ ਸਿੰਘ ਦੇ ਯਤਨਾਂ ਸਦਕਾ ਇਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਹਿੱਤ ਅਤੇ ਭਵਿੱਖ ’ਚ ਆਪਣੇ ਕੈਰੀਅਰ ਨੂੰ ਚੁਣਨ ਲਈ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਉਣ ਦੇ ਮੰਤਵ ਨਾਲ ਸਕੂਲਾਂ ਵੱਲੋਂ ਕਾਲਜ ਦਾ ਦੌਰਾ ਕਰਵਾਇਆ। ਕਾਲਜ ਦੇ ਕੈਰੀਅਰ ਕੌਂਸਲਿੰਗ ਸੈੱਲ ਵੱਲੋਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ’ਚ ਮਿਲਣ ਵਾਲੇ ਵੱਖ-ਵੱਖ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਕਾਲਜ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਲਬੋਟਰੀਜ਼ ਸਾਇੰਸ ਵਿਭਾਗ, ਕੰਪਿਊਟਰ ਵਿਭਾਗ ਅਤੇ ਲਾਈਬ੍ਰੇਰੀ਼ ਪੰਜਾਬੀ ਵਿਰਾਸਤੀ ਭਵਨ ਅਤੇ ਸਮੁੱਚੇ ਕਾਲਜ ਕੈਂਪਸ ਤੋਂ ਜਾਣੂ ਕਰਵਾਇਆ ਗਿਆ। ਇਸਦੇ ਨਾਲ ਹੀ ਵੱਖ-ਵੱਖ ਵਿਸ਼ਿਆਂ ਦੇ ਵਿਭਾਗ ਮੁਖੀਆਂ ਨੇ ਬੀਐਸਸੀ ਸਾਇੰਸ, ਬੀਬੀਏ, ਬੀਸੀਏ , ਬੀਏ, ਬੀ ਕਾਮ, ਐਮਐਸਸੀ ਫਿਜਿਕਸ , ਫੈਸ਼ਨ ਡਿਜ਼ਾਇਨਿੰਗ ਮੈਥ ਤੇ ਵੋਕੇਸਨਲ ਸਿੱਖਿਆ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਇਨ੍ਹਾਂ ਕੋਰਸਾਂ ਅਤੇ ਕੈਰੀਅਰ ਵਿਕਲਪਾਂ ਸਕਾਲਰਸ਼ਿਪ ਸਪੋਰਟਸ ਬਾਰੇ ਜਾਣਕਾਰੀ ਮੁੱਹਈਆ ਕਰਵਾਈ ਗਈ। ਸਕੂਲ ਦੇ ਵਿਦਿਆਰਥੀਆਂ ਨਾਲ ਆਏ ਉਨ੍ਹਾਂ ਦੇ ਅਧਿਆਪਕ ਡਾ. ਮਨਪ੍ਰੀਤ ਸਿੰਘ , ਸੁਖਵਿੰਦਰ ਸਿੰਘ ਲੈਕਚਰਾਰ ਜੁਆਲੌਜੀ, ਦੇਸਾ ਸਿੰਘ ਲੈਕ ਸੋਸ਼ਿਆਲੌਜੀ, ਰਣਜੀਤ ਸਿੰਘ ਲੈਕਚਰਾਰ ਗਣਿਤ ਜਲਾਲਾਬਾਦ ਅਤੇ ਬਰੀਵਾਲਾ ਸਕੂਲ ਤੋਂ ਆਏ ਅਧਿਆਪਕ ਵਰਿੰਦਰ ਕੌਰ ਲੈਕਚਰਾਰ ਕੈਮਿਸਟਰੀ ਅਤੇ ਪ੍ਰਿਅੰਕਾ ਚਾਵਲਾ ਲੈਕਚਰਾਰ ਕਾਮਰਸ ਨੇ ਦੱਸਿਆ ਕਿ ਇਹ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਰਿਹਾ ਅਤੇ ਉਨ੍ਹਾਂ ਨੂੰ ਨਵੇਂ ਅਨੁਭਵ ਵੀ ਹੋਏ ਅਤੇ ਆਪਣੇ ਕੈਰੀਅਰ ਨੂੰ ਚੁਣਨ ਲਈ ਮੁੱਢਲੀ ਜਾਣਕਾਰੀ ਵੀ ਮਿਲੀ। ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਅਤੇ ਸਕੱਤਰ ਮਨਜੀਤ ਸਿੰਘ ਬਰਕੰਦੀ ਨੇ ਕਿਹਾ ਕਿ ਇਲਾਕੇ ਦੇ ਵੱਖ-ਵੱਖ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾ ਜੀ ਆਇਆ ਆਖਦੇ ਹਾਂ,ਤਾਂ ਜੋ ਇਸ ਸੰਸਥਾ ਬਾਰੇ ਜਾਣ ਸਕਣ ਅਤੇ ਆਪਣੇ ਕੈਰੀਅਰ ਪ੍ਰਤੀ ਸੁਚੇਤ ਹੋ ਸਕਣ।