ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ : ਵਿਧਾਇਕ ਡਿੰਪੀ ਢਿੱਲੋਂ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਸਾਨੂੰ ਸਾਡੇ ਅਮੀਰ ਸਭਿਆਚਾਰਕ ਵਿਰਸੇ ਦੀ ਯਾਦ ਦਿਵਾਉਂਦਾ : ਵਿਧਾਇਕ ਡਿੰਪੀ ਢਿੱਲੋਂ
Publish Date: Wed, 21 Oct 2026 05:41 PM (IST)
Updated Date: Wed, 21 Oct 2026 05:42 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਨਾਤਨ ਧਰਮ ਭਾਰਤੀਯ ਮਹਾਵੀਰ ਦਲ ਸੇਵਾ ਸਮਿਤੀ ਗਿੱਦੜਬਾਹਾ ਵੱਲੋਂ ਪ੍ਰਧਾਨ ਮੁਕੇਸ਼ ਕੁਮਾਰ ਪਿੰਟੂ ਭੱਠੇਵਾਲੇ ਦੀ ਅਗਵਾਈ ਹੇਠ ਬੀਤੀ ਦੇਰ ਸ਼ਾਮ ਕਚਹਿਰੀ ਚੌਂਕ ਨੇੜੇ ਸਥਿਤ ਕਪਾਹ ਮੰਡੀ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 43ਵਾਂ ਦੁਸ਼ਹਿਰਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਹਾਵੀਰ ਗਊਸ਼ਾਲਾ ਮਲੋਟ ਦੇ ਮੁਖੀ ਜੂਰੀ ਬਾਬਾ ਜੀ ਵੱਲੋਂ ਜਿਓਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਗਈ ਜਦੋਂਕਿ ਸਮਾਰੋਹ ਵਿਚ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਸਾਨੂੰ ਸਾਡੇ ਅਮੀਰ ਸਭਿਆਚਾਰਕ ਵਿਰਸੇ ਦੀ ਯਾਦ ਦਿਵਾਉਂਦੇ ਹਨ। ਮੁੱਖ ਮਹਿਮਾਨ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਰਾਵਨ ਅਤੇ ਕੁੰਭਕਰਨ ਦੇ ਬੁੱਤਾਂ ਨੂੰ ਬਟਨ ਦਬਾ ਕੇ ਅੱਗ ਲਗਾਈ। ਇਸ ਮੌਕੇ ਸਮਿਤੀ ਦੇ ਪ੍ਰਧਾਨ ਮੁਕੇਸ਼ ਕੁਮਾਰ ਪਿੰਟੂ ਭੱਠੇ ਵਾਲੇ, ਸਰਪ੍ਰਸਤ ਨਿਰੰਜਨ ਦਾਸ ਗਰਗ, ਸਕੱਤਰ ਤਰਸੇਮ ਲੋਹਾਕਾਰ, ਕੈਸ਼ੀਅਰ ਮੁਕੇਸ਼ ਗੋਇਲ ਅਤੇ ਜੁਆਇੰਟ ਸਕੱਤਰ ਸਾਹਿਲ ਗੋਇਲ ਵੱਲੋਂ ਦੁਸ਼ਹਿਰਾਂ ਸਮਾਰੋਹਾਂ ਵਿਚ ਵਿਸੇਸ਼ ਸਹਿਯੋਗ ਦੇਣ ਵਾਲਿਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪ ਆਗੂ ਪਰਵਜੋਤ ਸਿੰਘ ਪੈਵੀ ਢਿੱਲੋਂ, ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਗੌਰਵ ਜੈਨ ਚੀਨੂੰ, ਜਿਨਕੋ ਦੇ ਵਾਇਸ ਚੇਅਰਮੈਨ ਅਸ਼ੋਕ ਬੁੱਟਰ, ਟਰੱਕ ਯੂਨੀਅਨ ਦੇ ਪ੍ਰਧਾਨ ਕਿਰਨਪਾਲ ਸਿੰਘ ਮਾਨ, ਐਡਵੋਕੇਟ ਕੁਲਜਿੰਦਰ ਸੰਧੂ, ਮਿੰਟੂ ਵਾਲੀਆ, ਦੀਪਕ ਬੁੱਟਰ, ਕੋਸਲਰ ਮਾਧੋਦਾਸ ਸਿੰਘ ਖਾਲਸਾ, ਕੌਂਸਲਰ ਗੀਤਾਂਸ਼ੂ ਬੁੱਟਰ, ਮਹਿੰਦਰ ਕਟਾਰੀਆ, ਓਮ ਪ੍ਰਕਾਸ਼ ਕਾਕਾ, ਵਿਵੇਕ ਅਰੋੜਾ, ਸਤਪਾਲ ਕਾਲਾ ਬਾਬਾ, ਸ਼ਿਵ ਚੋਪੜਾ, ਪਿਕਸੀ ਗਰਗ, ਜਗਸੀਰ ਸਿੰਘ ਸਰਪੰਚ, ਐਡਵੋਕੇਟ ਜਗਤਾਰ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਕਾਕਾ, ਧਰਮਿੰਦਰ ਸਿੰਘ, ਕਰਮੇਸ਼ ਅਰੋੜਾ ਅਤੇ ਜੀਤ ਗਰਗ ਤੋਂ ਇਲਾਵਾ ਸਮਿਤੀ ਦੇ ਮੈਂਬਰਜ਼ ਵਿਵੇਕ ਅਰੋੜਾ, ਮਹਿੰਦਰ ਕਟਾਰੀਆ, ਸ਼ਿਵ ਚੋਪੜਾ, ਸਤਪਾਲ ਕਾਲਾ ਬਾਬਾ, ਪਰਖਰ ਗਰਗ, ਆਦਿ ਵੀ ਮੌਜੂਦ ਸਨ।