ਸੀਐੱਚਸੀ ਦੋਦਾ ਦੇ ਡਾਕਟਰਾਂ ਨੂੰ ਵਧੀਆ ਸਿਹਤ ਸੇਵਾਵਾਂ ਲਈ ਸਨਮਾਨਿਆ ਸੀਐਚਸੀ ਦੋਦਾ ਦੇ ਡਾਕਟਰਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਕੀਤਾ ਸਨਮਾਨਿਤ
Publish Date: Wed, 26 Aug 2026 06:38 PM (IST)
Updated Date: Wed, 26 Aug 2026 06:40 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਪਿੰਡ ਦੋਦਾ ਦੀ ਬਾਬਾ ਕਿਸ਼ਨ ਦਾਸ ਗਊਸ਼ਾਲਾ ਸੇਵਾ ਸੰਮਤੀ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੀਐਚਸੀ ਦੋਦਾ ਦੇ ਐੱਸਐੱਮਓ ਡਾ. ਮਿਰਨਾਲ ਬਾਂਸਲ, ਡਾ. ਸ਼ਾਕਸ਼ੀ ਅਤੇ ਡਾ. ਪੰਕਜ ਕੁਮਾਰ ਨੂੰ ਇਲਾਕਾ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਕਿਸ਼ਨ ਦਾਸ ਗਊਸ਼ਾਲਾ ਸੇਵਾ ਸੰਮਤੀ ਦੇ ਪ੍ਰਧਾਨ ਸੁਖਪਾਲ ਸਿੰਘ ਬਰਾੜ ਨੇ ਸਿਹਤ ਵਿਭਾਗ ਦੇ ਡਾਕਟਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੀਐਚਸੀ ਦੋਦਾ ਦੇ ਸਮੂਹ ਸਟਾਫ ਵੱਲੋਂ ਇਲਾਕਾ ਵਾਸੀਆਂ ਅਤੇ ਲੋੜਵੰਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਸਮੂਹ ਪਿੰਡ ਵਾਸੀ ਸਿਹਤ ਵਿਭਾਗ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਸਟਾਫ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਹੌਂਸਲਾ ਅਫ਼ਜਾਈ ਕਰਨਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਿਹਤ ਵਿਭਾਗ ਦੇ ਅਧਿਕਾਰੀ ਭਵਿੱਖ ’ਚ ਵੀ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਇਸੇ ਤਰ੍ਹਾਂ ਸਮਰਪਿਤ ਭਾਵਨਾ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦੇ ਰਹਿਣਗੇ। ਇਸ ਮੌਕੇ ਡਾ. ਮਿਰਨਾਲ ਬਾਂਸਲ, ਐੱਸਐੱਮਓ ਦੋਦਾ ਨੇ ਬਾਬਾ ਕਿਸ਼ਨ ਦਾਸ ਗਊਸ਼ਾਲਾ ਸੇਵਾ ਸੰਮਤੀ ਵੱਲੋਂ ਕੀਤੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਅਤੇ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਨਾ ਉਨ੍ਹਾਂ ਦੀ ਡਿਊਟੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਅਤੇ ਉਨ੍ਹਾਂ ਦਾ ਸਮੂਹ ਸਟਾਫ ਭਵਿੱਖ ਵਿੱਚ ਵੀ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਂਦੇ ਰਹਿਣਗੇ। ਇਸ ਮੌਕੇ ਸੁਖਵਿੰਦਰ ਸਿੰਘ ਐਸ ਆਈ, ਲਖਵੀਰ ਸਿੰਘ ਸਟੈਨੋ, ਗੁਰਦੀਪ ਸਿੰਘ ਰੁਮਾਣਾ, ਗੁਰਬਾਜ ਸਿੰਘ, ਗੁਰਸੇਵਕ ਸਿੰਘ, ਰਮੇਸ਼ ਗੋਇਲ,ਭਿੰਦਰ ਸਿੰਘ, ਗੁਰਮੇਲ ਸਿੰਘ ਖਾਲਸਾ ਹਾਜ਼ਰ ਸਨ।