ਮਾਲਵਾ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਕਰਵਾਏ ਮਾਲਵਾ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਕਰਵਾਏ
Publish Date: Sun, 30 Aug 2026 03:21 PM (IST)
Updated Date: Sun, 30 Aug 2026 03:22 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਪੋਰਟਸ ਕੋਆਰਡੀਨੇਟਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਤੈਰਾਕੀ ਟੀਮਾਂ ਨੇ ਭਾਗ ਲਿਆ। ਅੰਡਰ-14 ਲੜਕਿਆਂ ਦੇ 50 ਮੀਟਰ ਫ੍ਰੀ-ਸਟਾਈਲ ਮੁਕਾਬਲੇ ਵਿੱਚ ਮਨਰਾਜ ਸਿੰਘ ਨੇ ਪਹਿਲਾ, ਵਿਰਾਟ ਨੇ ਦੂਜਾ ਅਤੇ ਮਨਵੀਕ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਦੇ 50 ਮੀਟਰ ਫ੍ਰੀ-ਸਟਾਈਲ ਮੁਕਾਬਲੇ ਵਿੱਚ ਰਬਕੀਰਤ ਕੌਰ ਨੇ ਪਹਿਲਾ, ਸ਼ੁਭਰੀਤ ਕੌਰ ਨੇ ਦੂਜਾ ਅਤੇ ਹਰਕੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ ਫ੍ਰੀ-ਸਟਾਈਲ ਮੁਕਾਬਲਿਆਂ ਵਿੱਚ ਅਰਨਵ ਸਿੰਘ ਨੇ ਪਹਿਲਾ ਅਤੇ ਹਰਮਨ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ 50 ਮੀਟਰ ਮੁਕਾਬਲੇ ਵਿੱਚ ਦਕਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ 100 ਮੀਟਰ ਫ੍ਰੀ-ਸਟਾਈਲ ਮੁਕਾਬਲੇ ਵਿੱਚ ਸ਼ੁਭਪ੍ਰੀਤ ਕੌਰ ਨੇ ਪਹਿਲਾ ਅਤੇ ਹਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-19 ਲੜਕਿਆਂ ਦੇ 50 ਮੀਟਰ ਫ੍ਰੀ-ਸਟਾਈਲ ਮੁਕਾਬਲੇ ਵਿੱਚ ਮਹਿਤਾਬ ਸਿੰਘ ਨੇ ਪਹਿਲਾ ਅਤੇ ਸ਼ਿਖਰਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਪ੍ਰਿੰਸੀਪਲ ਜਸਬੀਰ ਸਿੰਘ ਅਤੇ ਸਪੋਰਟਸ ਕੋਆਰਡੀਨੇਟਰ ਸੁਰਿੰਦਰ ਸਿੰਘ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਸਬੀਰ ਸਿੰਘ, ਡੀਐੱਮ ਸੁਰਿੰਦਰ ਸਿੰਘ, ਕਨਵੀਨਰ ਤਰਸੇਮ ਸਿੰਘ, ਕੋਚ ਜਸ਼ਨਦੀਪ ਕੌਰ, ਲਵਪ੍ਰੀਤ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਸਿੰਘ, ਵੀਰਪਾਲ ਕੌਰ, ਬੇਅੰਤ ਕੌਰ, ਰੁਕਮਨ ਕੌਰ ਅਤੇ ਦੀਪਕ ਸੰਧੂ ਹਾਜ਼ਰ ਸਨ।