
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਵਧਿਆ ਵਿਵਾਦ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪਾਣੀ ਦੇ ਨਿਕਾਸੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਣ ਦੇ ਲਈ ਆਏ ਹੋਏ ਲੋਕਾਂ ਦੀ ਆਪਸੀ ਖਹਿਬੜਬਾਜ਼ੀ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ, ਪਰਮਿੰਦਰ ਸਿੰਘ ਪਾਸ਼ਾ ਅਤੇ ਹੋਰ ਭਾਜਪਾ ਆਗੂਆਂ ਨੇ ਕਿਹਾ ਕਿ ਨਿੰਹਗ ਸਿੰਘਾਂ ਨੇ ਮਾਮਲਾ ਸਲਝਾਉਣ ਦੀ ਬਜਾਏ ਹਮਲਾ ਕਰ ਦਿੱਤਾ, ਜਿਸ ਕਾਰਨ ਇੱਕ ਵਿਅਕਤੀ ਜਖਮੀ ਹੋ ਗਿਆ। ਦੂਜੇ ਪਾਸੇ ਨਿੰਹਗ ਸਿੰਘਾਂ ਨੇ ਕਿਹਾ ਕਿ ਕੁਦਰਤੀ ਕੋਈ ਸ਼ਸਤਰ ਗ਼ਲਤੀ ਨਾਲ ਕਿਸੇ ਦੇ ਲੱਗ ਗਿਆ ਹੋਵੇਗਾ। ਨਿੰਹਗ ਸਿੰਘ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਆਏ ਸਨ ਨਾ ਕਿ ਕੋਈ ਲੜਾਈ-ਝਗੜੇ ਦੀ ਮੰਸ਼ਾ ਦੇ ਨਾਲ। ਸਰਕਾਰੀ ਹਸਪਤਾਲ ’ਚ ਦਾਖ਼ਲ ਸ਼ਹਿਰ ਦੇ ਹਰਜਿੰਦਰ ਨਗਰ ਵਿਖੇ ਰਹਿਣ ਵਾਲੇ ਮਿੱਠੂ ਰਾਮ ਨੇ ਦਸਿਆ ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਰੇੜਕਾ ਚੱਲ ਰਿਹਾ ਸੀ ਅਤੇ ਇਸ ਮਸਲੇ ਨੂੰ ਸਲਝਾਉਣ ਲਈ ਹੀ ਉਹ ਥਾਣਾ ਸਿਟੀ ਆਏ ਸਨ ਕਿ ਇਸ ਦੌਰਾਨ ਹੀ ਥਾਣਾ ਸਿਟੀ ਦੇ ਬਾਹਰ ਦੂਜੀ ਪਾਰਟੀ ਦੇ ਆਏ ਹੋਏ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੇ ਸਿਰ ’ਚ ਭਾਰੀ ਸੱਟਾਂ ਲੱਗੀਆਂ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਆਣਾ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਜ਼ੀਨਾਮੇ ਦੇ ਸਬੰਧ ’ਚ ਸਿਟੀ ਥਾਣਾ ਮਲੋਟ ਗਏ ਸਨ। ਉਧਰ ਇਸ ਸਬੰਧੀ ਨਿਹੰਗ ਸਿੰਘ ਬਾਬਾ ਜਗਰੂਪ ਸਿੰਘ, ਨਿਹੰਗ ਬਾਬਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਤਾਂ ਸਿਰਫ ਮਾਮਲੇ ਨੂੰ ਸੁਲਝਾਉਣ ਦੇ ਲਈ ਹੀ ਆਏ ਸਨ ਅਤੇ ਕਿਸੇ ਦੇ ਗਲਤੀ ਦੇ ਨਾਲ ਹੀ ਕੋਈ ਸ਼ਸਤਰ ਲੱਗ ਗਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਪੰਚਾਇਤੀ ਤੌਰ ਤੇ ਇਹ ਮਾਮਲਾ ਨਿੱਬੜ ਜਾਵੇਗਾ।