- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀਮਦ ਭਾਗਵਤ ਕਥਾ ਦੇ ਵਿਸ਼ਰਾਮ ਮੌਕੇ ਉਮੜੇ ਸ਼ਰਧਾਲੂ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ਼੍ਰੀਮੱਦ ਭਾਗਵਤ ਕਥਾ ਸੋਸਾਇਟੀ ਵੱਲੋਂ ਅਜਮੇਰ ਪੈਲੇਸ ’ਚ ਆਯੋਜਿਤ ਸ਼੍ਰੀਮੱਦ ਭਾਗਵਤ ਕਥਾ ਦੇ ਵਿਸ਼ਰਾਮ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਉਮੜੇ ਹੋਏ ਨਜ਼ਰ ਆਏ। ਕਥਾ ਦੇ ਵਿਸ਼ਰਮਾ ਮੌਕੇ ਕਥਾ ਵਿਆਸ ਸ੍ਰੀ ਅਨਿਲ ਦਾਸ ਜੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਸੁਦਾਮਾ ਚਰਿੱਤਰ ਸੁਣਾਇਆ। ਕਥਾ ਕਰਦਿਆਂ ਉਨ੍ਹਾਂ ਨੇ ਦਰਿਦ੍ਰਤਾ ਅਤੇ ਗ਼ਰੀਬੀ ਦਾ ਫ਼ਰਕ ਸਮਝਾਉਂਦਿਆਂ ਕਿਹਾ ਕਿ ਸੁਦਾਮਾ ਗ਼ਰੀਬ ਸੀ, ਪਰ ਦਰਿਦ੍ਰ ਨਹੀਂ। ਦਰਿਦ੍ਰ ਉਹ ਹੁੰਦਾ ਹੈ ਜਿਸ ਕੋਲ ਸਭ ਕੁਝ ਹੁੰਦੇ ਹੋਏ ਵੀ ਉਹ ਸਵੇਰੇ ਸਮੇਂ ਸਿਰ ਨਹੀਂ ਉਠਦਾ, ਬਿਨਾਂ ਇਸ਼ਨਾਨ ਕੀਤੇ ਭੋਜਨ ਕਰ ਲੈਂਦਾ ਹੈ, ਉਸਨੂੰ ਦਰਿਦ੍ਰ ਕਹਿੰਦੇ ਹਨ। ਅਜਿਹੇ ਘਰ ’ਚ ਕਦੇ ਬਰਕਤ ਨਹੀਂ ਰਹਿੰਦੀ। ਮਹਾਰਾਜ ਜੀ ਨੇ ਸੁਦਾਮਾ ਦੀ ਗ਼ਰੀਬੀ ਦੇ ਰਹੱਸ ਦਾ ਵਰਣਨ ਕਰਦਿਆਂ ਕਥਾ ਸੁਣਾਈ ਜਿਸ ਨੂੰ ਸੁਣ ਕੇ ਸ਼ਰਧਾਲੂ ਭਾਵੁਕ ਹੋ ਉਠੇ। ਉੱਥੇ ਹੀ ਅਨਿਲ ਦਾਸ ਜੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਵਿਦਾਈ ਗੀਤ ਸੁਣਾ ਕੇ ਭਾਵੁਕ ਕਰ ਦਿੱਤਾ। ਕਥਾ ਦੇ ਵਿਸ਼ਰਾਮ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਐੱਸਡੀਐੱਮ ਵਿਕਰਮਜੀਤ ਬਾਂਸਲ, ਕੁਲਦੀਪ ਗੋਇਲ, ਸ਼ਿਵ ਬਾਂਸਲ, ਸੰਜੀਵ ਬਾਂਸਲ, ਪੱਪੂ ਸਿੰਗਲਾ, ਰੁਸਤਮ ਸੋਨੀ, ਸੋਸਾਇਟੀ ਦੇ ਪ੍ਰਧਾਨ ਤਰਸੇਮ ਗੋਇਲ ਨੇ ਸਾਂਝੇ ਤੌਰ ’ਤੇ ਅਦਾ ਕੀਤੀ। ਇਸ ਉਪਰੰਤ ਕਥਾ ’ਚ ਯੋਗਦਾਨ ਪਾਉਣ ਵਾਲੇ ਸਹਿਯੋਗੀਆਂ ਨੂੰ ਕਥਾ ਵਿਆਸ ਸ੍ਰੀ ਅਨਿਲ ਦਾਸ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਕਥਾ ਦੇ ਵਿਸ਼ਰਾਮ ਉਪਰੰਤ ਵਿਸ਼ਾਲ ਹਵਨ ਵੀ ਹੋਇਆ, ਜਿਸ ’ਚ ਕਥਾ ਦੇ ਯਜ਼ਮਾਨਾਂ ਨੇ ਹਿੱਸਾ ਲਿਆ ਅਤੇ ਵਿਧੀਵਤ ਢੰਗ ਨਾਲ ਆਹੂਤੀਆਂ ਪਾ ਕੇ ਕਥਾ ਦੀ ਪੂਰਣਾਹੁਤੀ ਕਰਵਾਈ। ਕਥਾ ਦੀ ਪੂਰਣਾਹੁਤੀ ਉਪਰੰਤ ਸ਼ਰਧਾਲੂਆਂ ਨੇ ਸ੍ਰੀ ਅਨਿਲ ਦਾਸ ਜੀ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ। ਇਸ ਮੌਕੇ ਪੱਪੂ ਸਿੰਗਲਾ, ਸੰਜੀਵ ਜਿੰਦਲ, ਭਾਰਤ ਅਗਰਵਾਲ, ਸੋਨੂੰ ਗੋਇਲ, ਸਵਿਕੀ ਗਰਗ, ਈਸ਼ਵਰ, ਹੈਪੀ ਬਾਂਸਲ, ਸੁਨੀਲ ਜੈਨ, ਰਾਜਕੁਮਾਰ ਭਟੇਜਾ ਮੇਲੂ, ਅਜੇ ਕੁੱਚਲ, ਕੁਲਦੀਪ ਗੋਇਲ, ਰਾਜਨ ਬਾਂਸਲ, ਜੀਵਨ ਸ਼ਰਮਾ, ਦੀਪਕਪਾਲ ਸ਼ਰਮਾ, ਪੰ. ਆਦੇਸ਼ ਸ਼ਰਮਾ ਮੰਨੂ, ਜਗਦੀਸ਼ ਚੰਦਰ ਜੋਸ਼ੀ, ਰਾਜੂ ਸ਼ਰਮਾ, ਪਵਨ ਸੈਣ, ਅਨਿਲ ਵਾਟਸ, ਸੰਦੀਪ ਚੁਘ, ਅਮਨ ਵਾਟਸ, ਕਰਨ ਵਾਟਸ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।