ਅੰਨਪੂਰਨਾ ਕਾਲੀ ਮਾਤਾ ਮੰਦਰ ਵਿਖੇ ਸ਼ਰਧਾਲੂਆਂ ਵੱਲੋਂ ਕੰਜਕ ਪੂਜਨ
ਅੰਨਪੂਰਨਾ ਕਾਲੀ ਮਾਤਾ ਮੰਦਰ ਵਿਖੇ ਸ਼ਰਧਾਲੂਆਂ ਵੱਲੋਂ ਕੰਜਕ ਪੂਜਨ
Publish Date: Fri, 27 Mar 2026 04:26 PM (IST)
Updated Date: Fri, 27 Mar 2026 04:29 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਅੰਨਪੂਰਨਾ ਕਾਲੀ ਮਾਤਾ ਮੰਦਰ ਤਿਲਕ ਨਗਰ ਵਿਖੇ ਰਾਮ ਨੌਮੀ ਬਹੁਤ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਈ ਗਈ। ਮੰਦਰ ਕਮੇਟੀ ਦੇ ਪ੍ਰਧਾਨ ਭਗਵਾਨ ਦਾਸ ਆਹੂਜਾ ਦੀ ਅਗਵਾਈ ਹੇਠ ਆਯੋਜਿਤ ਧਾਰਮਿਕ ਸਮਾਰੋਹ ਦੌਰਾਨ ਮੰਦਰ ਦੇ ਮੁੱਖ ਪੁਜਾਰੀ ਮੁਕੇਸ਼ ਸ਼ਾਸ਼ਤਰੀ ਵੱਲੋਂ ਵਿਧੀ ਅਨੁਸਾਰ ਹਵਨ ਯੱਗ ਕੀਤਾ ਗਿਆ ਅਤੇ ਉਪਰੰਤ ਕੰਜਕ ਪੂਜਨ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ’ਚ ਮਾਤਾ ਰਾਣੀ ਦਾ ਭੰਡਾਰਾ ਵੀ ਵੰਡਿਆ ਗਿਆ। ਇਸ ਮੌਕੇ ਪ੍ਰਧਾਨ ਭਗਵਾਨ ਦਾਸ ਆਹੂਜਾ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਮੰਦਰ ਕਮੇਟੀ ਦੇ ਸਕੱਤਰ ਸਤੀਸ਼ ਬਾਂਸਲ, ਵਿਨੋਦ ਬਾਂਸਲ, ਰਾਕੇਸ਼ ਬਾਂਸਲ, ਅਮਿਤ ਅਰੋੜਾ, ਬਲਦੇਵ ਰਾਜ, ਭੂਸ਼ਨ ਸਿੰਗਲਾ, ਜਨਿੰਦਰ ਗਰਗ, ਮਹਾਵੀਰ ਸਿੰਗਲਾ, ਗੋਪੀ ਰਾਮ ਤਨੇਜਾ, ਵਿਜੇ ਬਾਂਸਲ, ਸੁਭਾਸ਼ ਗਿਲਹੋਤਰਾ, ਓਮ ਪ੍ਰਕਾਸ਼, ਤੁਸ਼ਾਰ ਬਾਂਸਲ, ਪੁਨੀਤ ਬਾਂਸਲ, ਸਰਲਾ ਦੇਵੀ, ਰਮਾਂ ਬਾਂਸਲ, ਰੁਕਮਣੀ ਰਾਣੀ, ਕੰਚਨ ਰਾਣੀ, ਮਮਤਾ ਰਾਣੀ, ਆਸ਼ਾ ਰਾਣੀ, ਸੁਨੀਤਾ ਰਾਣੀ, ਰੇਣੂ ਬਾਲਾ ਅਤੇ ਨਿਰਮਲਾ ਦੇਵੀ ਆਦਿ ਵੀ ਮੌਜੂਦ ਸਨ।