
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੋਦਾ ਜਲਘਰ ’ਚ ਤੀਜੀ ਵਾਰ ਤਾਂਬੇ ਦੀ ਤਾਰ ਚੋਰੀ, ਪੀਣ ਵਾਲੇ ਪਾਣੀ ਦੀ ਸਪਲਾਈ ਠੱਪ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਪਿੰਡ ਦੋਦਾ ਦੇ ਜਲਘਰ ’ਚ ਚੋਰਾਂ ਵੱਲੋਂ ਮੋਟਰਾਂ ਤੋਂ ਤਾਂਬੇ ਦੀਆਂ ਤਾਰਾਂ ਚੋਰੀ ਕਰ ਲਈਆਂ। ਲਗਾਤਾਰ ਤੀਜੀ ਵਾਰ ਹੋਈ ਇਸ ਚੋਰੀ ਦੀ ਘਟਨਾ ਤੋਂ ਪਿੰਡ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਚੋਰੀ ਕਾਰਨ ਜਲਘਰ ਦੀਆਂ ਮੋਟਰਾਂ ਬੰਦ ਹੋ ਗਈਆਂ ਹਨ ਅਤੇ ਪੂਰੇ ਪਿੰਡ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਜਲਘਰ ਦੇ ਪ੍ਰਬੰਧਕ ਭਾਗ ਸਿੰਘ ਅਤੇ ਯੂਥ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਚੋਰ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ ਸਨ। ਇਸੇ ਮਹੀਨੇ ’ਚ ਇਹ ਦੂਜੀ ਅਤੇ ਕੁੱਲ ਤੀਜੀ ਘਟਨਾ ਹੈ। ਉਨ੍ਹਾਂ ਦੱਸਿਆ ਕਿ ਰਾਤ ਦੇ ਸਮੇਂ ਅਣਪਛਾਤੇ ਚੋਰ ਜਲਘਰ ’ਚ ਦਾਖ਼ਲ ਹੋਏ ਅਤੇ ਮੋਟਰਾਂ ’ਚ ਲੱਗੀਆਂ ਤਾਂਬੇ ਦੀਆਂ ਤਾਰਾਂ ਕੱਢ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਪੰਚਾਇਤ ਵੱਲੋਂ ਪੁਲਿਸ ਚੌਕੀ ਦੋਦਾ ਨੂੰ ਦੇ ਦਿੱਤੀ ਗਈ ਹੈ, ਜਿਸਤੋਂ ਬਾਅਦ ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰੀ ਗਰਮੀ ਦੇ ਦੌਰਾਨ ਪਾਣੀ ਦੀ ਸਪਲਾਈ ਬੰਦ ਹੋਣ ਨਾਲ ਲੋਕਾਂ ਨੂੰ ਭਾਰੀ ਦਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ’ਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ, ਇਸ ਲਈ ਜ਼ਿਆਦਾਤਰ ਪਰਿਵਾਰ ਜਲਘਰ ਦੀ ਸਪਲਾਈ ’ਤੇ ਹੀ ਨਿਰਭਰ ਹਨ। ਜਲਘਰ ਪ੍ਰਬੰਧਕਾਂ ਨੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚਾਰਦੀਵਾਰੀ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਲਿਆ ਹੈ। ਇਸਦੇ ਤਹਿਤ ਚਾਰਦੀਵਾਰੀ