ਕਾਂਗਰਸ ਪਾਰਟੀ ਨੇ ਮਲੋਟ ਦਾਣਾ ’ਚ ਝੋਨੇ ਦੀ ਬੋਲੀ ਤੇ ਲਿਫਟਿੰਗ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਕਾਂਗਰਸ ਪਾਰਟੀ ਨੇ ਮਲੋਟ ਦਾਣਾ ’ਚ ਝੋਨੇ ਦੀ ਬੋਲੀ ਤੇ ਲਿਫਟਿੰਗ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Mon, 16 Nov 2026 05:08 PM (IST)
Updated Date: Mon, 16 Nov 2026 05:09 PM (IST)
ਵਰਿੰਦਰ ਬੱਬੂ, ਪੰਜਾਬੀ ਜਾਗਰਣ ਮਲੋਟ : ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਜੁੱਗੀ ਦੀ ਅਗਵਾਈ ’ਚ ਕਾਂਗਰਸ ਪਾਰਟੀ ਨੇ ਅੱਜ ਮਾਰਕੀਟ ਕਮੇਟੀ ਦਫਤਰ ਮਲੋਟ ਦੇ ਅੱਗੇ ਭਗਵੰਤ ਮਾਨ ਅਤੇ ਮੋਦੀ ਦਾ ਪੁਤਲਾ ਫੂਕ ਕੇ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦੋਵੇਂ ਸਰਕਾਰਾਂ ਹੀ ਇਸ ’ਚ ਦੋਸ਼ੀ ਹਨ। ਦੋਵੇਂ ਸਰਕਾਰਾਂ ਇੱਕ ਦੂਜੇ ਦੇ ਪਾਲੇ ’ਚ ਗੇਂਦ ਸੁੱਟ ਰਹੀਆਂ ਹਨ ਪਰ ਧਰਨੇ ’ਤੇ ਕੋਈ ਵੀ ਨਹੀਂ ਬੈਠ ਰਿਹਾ। ਕਾਂਗਰਸ ਪਾਰਟੀ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਲਗਾਤਾਰ ਗਲਤ ਨੀਤੀਆਂ ਕਾਰਨ ਮਾਰਿਆ ਜਾ ਰਿਹਾ ਹੈ। ਝੋਨੇ ਦੀ ਨਜਾਇਜ਼ ਕਾਟ ਲਾਈ ਜਾ ਰਹੀ ਹੈ। ਜਿਮੀਦਾਰਾਂ ਨੂੰ ਖੱਜਲ ਖਰਾਬ ਕਰਕੇ ਪ੍ਰਾਈਵੇਟ ਪਲੇਅਰਾਂ ਨੂੰ ਫਾਇਦਾ ਪਹੁੰਚਾਉਣ ਲਈ ਦੋਵੇਂ ਸਰਕਾਰਾਂ ਜਿਮੀਦਾਰਾਂ ਨੂੰ ਲੁੱਟਣ ’ਤੇ ਹੋਈਆਂ ਹਨ। ਕਾਂਗਰਸ ਪਾਰਟੀ ਦੇ ਬੁਲਾਰੇ ਬਲਕਾਰ ਔਲਖ, ਸਾਬਕਾ ਪ੍ਰਧਾਨ ਨੱਥੂ ਰਾਮ ਗਾਂਧੀ, ਸਾਬਕਾ ਦਿਹਾਤੀ ਪ੍ਰਧਾਨ ਜਗਤਪਾਲ ਸਿੰਘ ਸ਼ੇਰੇਵਾਲਾ, ਗਿੰਨੀ ਬਰਾੜ ਤਰਖਾਣ ਵਾਲਾ, ਯਾਦਵਿੰਦਰ ਪੂਨੀਆ, ਪ੍ਰੋਫੈਸਰ ਬਲਜੀਤ ਗਿੱਲ, ਕੁਲਵੀਰ ਸਿੰਘ ਵਿਰਕਾ, ਜਗਦੀਸ਼ ਕਮਰਾ, ਅਸ਼ਵਨੀ ਕੁਮਾਰ ਐਮਸੀ ਮਲੋਟ, ਜੁਗਰਾਜ ਖੇੜਾ, ਗੁਰਪ੍ਰੀਤ ਗੰਧੜ, ਸਾਹਿਲ ਮੋਂਗਾ, ਵਰਿੰਦਰ ਮੱਕੜ, ਜਸਪਾਲ ਔਲਖ ਵਕੀਲ, ਕ੍ਰਿਸ਼ਨ ਠੇਕੇਦਾਰ, ਰਾਮਪਾਲ ਚਿੱਬੜਾਂਵਾਲੀ, ਕਾਂਗਰਸ ਪਾਰਟੀ ਨੇ ਮਲੋਟ ਦਾਣਾ ’ਚ ਝੋਨੇ ਦੀ ਬੋਲੀ ਅਤੇ ਲਿਫਟਿੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਜੁੱਗੀ ਦੀ ਅਗਵਾਈ ’ਚ ਕਾਂਗਰਸ ਪਾਰਟੀ ਨੇ ਅੱਜ ਮਾਰਕੀਟ ਕਮੇਟੀ ਦਫਤਰ ਮਲੋਟ ਦੇ ਅੱਗੇ ਭਗਵੰਤ ਮਾਨ ਅਤੇ ਮੋਦੀ ਦਾ ਪੁਤਲਾ ਫੂਕ ਕੇ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦੋਵੇਂ ਸਰਕਾਰਾਂ ਹੀ ਇਸ ’ਚ ਦੋਸ਼ੀ ਹਨ। ਦੋਵੇਂ ਸਰਕਾਰਾਂ ਇੱਕ ਦੂਜੇ ਦੇ ਪਾਲੇ ’ਚ ਗੇਂਦ ਸੁੱਟ ਰਹੀਆਂ ਹਨ ਪਰ ਧਰਨੇ ’ਤੇ ਕੋਈ ਵੀ ਨਹੀਂ ਬੈਠ ਰਿਹਾ। ਕਾਂਗਰਸ ਪਾਰਟੀ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਨੂੰ ਲਗਾਤਾਰ ਗਲਤ ਨੀਤੀਆਂ ਕਾਰਨ ਮਾਰਿਆ ਜਾ ਰਿਹਾ ਹੈ। ਝੋਨੇ ਦੀ ਨਜਾਇਜ਼ ਕਾਟ ਲਾਈ ਜਾ ਰਹੀ ਹੈ। ਇਸ ਮੌਕੇ ਯਾਦੂ ਲੱਖੇਵਾਲੀ, ਗੁਰਮੀਤ ਫੁੱਲੇ ਵਾਲਾ ਸਰਪੰਚ, ਸਰਜੀਤ ਮਦਰੱਸਾ,ਕੇਵਲ ਖੱਤਰੀ, ਸੌਰਵ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਲਖਮੀਰੇ ਵਾਲਾ,ਯਾਦੂ ਲੱਖੇਵਾਲੀ, ਗੁਰਮੀਤ ਫੁੱਲੇ ਵਾਲਾ ਸਰਪੰਚ, ਸਰਜੀਤ ਮਦਰੱਸਾ,ਕੇਵਲ ਖੱਤਰੀ, ਸੌਰਵ, ਸਰਬਜੀਤ ਸਿੰਘ ਤੇ ਹੋਰ ਦਾਣਾ ਮੰਡੀ ’ਚ ਬੈਠੇ ਜ਼ਿਮੀਂਦਾਰ ਭਰਾ ਇਸ ਰੋਸ ਪ੍ਰਦਰਸ਼ਨ ’ਚ ਸ਼ਾਮਿਲ ਸਨ।