ਕਮਿਊਨਿਟੀ ਪਿਉਰ ਵਾਟਰ ਸੰਸਥਾ ਵੱਲੋਂ ਭਲਾਈਆਣਾ ਸਕੂਲ ’ਚ ਆਰਓ ਲਗਾਇਆ
ਕਮਿਊਨਿਟੀ ਪਿਉਰ ਵਾਟਰ ਸੰਸਥਾ ਵੱਲੋਂ ਭਲਾਈਆਣਾ ਸਕੂਲ ’ਚ ਆਰਓ ਲਗਾਇਆ
Publish Date: Sat, 21 Feb 2026 04:37 PM (IST)
Updated Date: Sat, 21 Feb 2026 04:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਕਮਿਊਨਿਟੀ ਪਿਉਰ ਵਾਟਰ ਸੰਸਥਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭਲਾਈਆਣਾ ਵਿਖੇ ਬੱਚਿਆਂ ਦੀ ਸਹੂਲਤ ਲਈ ਪੀਣ ਵਾਲੇ ਸ਼ੁੱਧ ਪਾਣੀ ਦਾ ਆਰਓ ਪਲਾਂਟ ਲਗਾਇਆ ਗਿਆ ਜਿਸ ਨਾਲ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਜਰੂਰਤ ਪੂਰੀ ਹੋਵੇਗੀ। ਆਰਓ ਪਲਾਂਟ ਦਾ ਉਦਘਾਟਨ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ ਯਾਦਵਿੰਦਰ ਸਿੰਘ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਕੂਲ ਮੁਖੀ ਜਸਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਕਮਿਊਨਿਟੀ ਵਾਟਰ ਪਿਉਰ ਵਾਟਰ ਸੰਸਥਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਅਤੇ ਸਟਾਫ ਲਈ ਪੀਣ ਵਾਲੇ ਸ਼ੁੱਧ ਪਾਣੀ ਦੀ ਕਮੀ ਨੂੰ ਪੂਰਾ ਕਰਨ ’ਚ ਇਹ ਆਰਓ ਸਿਸਟਮ ਪੂਰਾ ਸਹਿਯੋਗ ਦੇਵੇਗਾ। ਕਮਿਊਨਿਟੀ ਪਿਉਰ ਵਾਟਰ ਸੰਸਥਾ ਦੇ ਮਰੂਤੀ ਅਸਿਸਟੈਂਟ ਮੈਨੇਜਰ ਅਤੇ ਸੰਸਥਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕਮਿਊਨਿਟੀ ਪਿਉਰ ਵਾਟਰ ਸੰਸਥਾ ਵੱਲੋਂ ਬੱਚਿਆਂ ਦੇ ਲਈ ਅਤੇ ਸਟਾਫ ਨੂੰ ਪੀਣ ਦੀਆਂ ਬੋਤਲਾਂ ਦਿੱਤੀਆਂ ਗਈਆਂ। ਕਮਿਊਨਟੀ ਪਿਉਰ ਵਾਟਰ ਸੰਸਥਾ ਵੱਲੋਂ ਬੋਬੀ ਪ੍ਰਿਤਪਾਲ ਸਿੰਘ, ਚਮਕੌਰ ਸਿੰਘ, ਸਿਕੰਦਰ ਸਿੰਘ, ਅਮਿੰਦਰਪਾਲ ਸਿੰਘ ਟੀਚਰ, ਰਣਬੀਰ ਕੌਰ, ਮੈਡਮ ਸੁਜਾਤਾ ਰਾਣੀ, ਮੈਡਮ ਕੁਲਵੀਰ ਕੌਰ, ਮੈਡਮ ਵੀਰਦਿੰਵਰ ਕੌਰ, ਮੈਡਮ ਸਿਮਰ ਕੌਰ, ਮੈਡਮ ਸਿੰਦਰ ਕੌਰ, ਕੁੱਕ ਕਮ ਹੈਲਪਰ ਅਮਰਜੀਤ ਕੌਰ, ਕੁੱਕ ਕਮ ਹੈਲਪਰ ਸਫਾਈ ਸੇਵਕਾ ਵੀਰਪਾਲ ਕੌਰ, ਸੀਐਮਸੀ ਚੇਅਰਮੈਨ, ਮੈਂਬਰ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।