ਹਿੰਦ ਕਮਿਊਨਿਸਟ ਪਾਰਟੀ ਵੱਲੋਂ ਮੇਲਾ ਮਾਘੀ ਟਿਕਟ ਮੁਕਤ ਕਰਨ ਦੀ ਮੰਗ ਹਿੰਦ ਕਮਿਊਨਿਸਟ ਪਾਰਟੀ ਵੱਲੋਂ ਮੇਲਾ ਮਾਘੀ ਟਿਕਟ ਮੁਕਤ ਕਰਨ ਦੀ ਮੰਗ
Publish Date: Thu, 19 Nov 2026 05:03 PM (IST)
Updated Date: Fri, 20 Nov 2026 04:01 AM (IST)
-ਮੇਲੇ ਦਾ ਸਮਾਂ 15 ਦਿਨ ਕਰ ਕੇ ਭੀੜ ਘਟਾਈ ਜਾਵੇ : ਕਾਮਰੇਡ ਤਰਸੇਮ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੇਲਾ ਮਾਘੀ ਮਲੋਟ ਰੋਡ ਦੀ ਥਾਂ ਕੋਟਕਪੂਰਾ ਰੋਡ ਸਥਿਤ ਸਰਕਾਰੀ ਥਾਂ (ਪੁਰਾਣੀਆਂ ਕਚਹਿਰੀਆਂ) ਵਿਖੇ ਲਾਉਣ, ਮੇਲੇ ’ਚ ਜਾਣ ਲਈ ਵੱਖਰੀ ਟਿਕਟ ਨਾ ਲਏ ਜਾਣ ਅਤੇ ਮੇਲੇ ਦੀ ਮਨਜ਼ੂਰੀ 2 ਮਹੀਨਿਆਂ ਦੀ ਬਜਾਏ 15 ਦਿਨ ਕਰਨ ਬਾਰੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਆਗੂ ਕਾਮਰੇਡ ਤਰਸੇਮ ਲਾਲ, ਗੁਰਦਾਸ ਸਿੰਘ, ਰਾਜ ਕੁਮਾਰ ਅਤੇ ਹਰਵਿੰਦਰਪਾਲ ਹੋਰਾਂ ਨੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਮਾਘੀ ਦੇ ਪਵਿੱਤਰ ਦਿਹਾੜੇ ਉੱਤੇ ਲੱਗਣ ਵਾਲਾ ਮੇਲਾ ਮਾਘੀ ਆਮ ਤੌਰ ’ਤੇ 2-3 ਮਹੀਨਿਆਂ ਤੱਕ ਚੱਲਦਾ ਰਹਿੰਦਾ ਹੈ, ਜਿਸ ਕਰ ਕੇ ਵਿਦਿਆਰਥੀਆਂ, ਲੋਕਾਂ, ਸ਼ਹਿਰੀਆਂ, ਮਰੀਜ਼ਾਂ, ਕਿਸਾਨਾਂ ਤੇ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੇਲਾ ਮਾਘੀ ਦਾ ਸਮਾਂ 15 ਦਿਨਾਂ ਕੀਤਾ ਜਾਵੇ। ਇਸੇ ਤਰ੍ਹਾਂ ਮੇਲੇ ਵਿੱਚ ਦਾਖਲ ਹੋਣ ’ਤੇ ਠੇਕੇਦਾਰਾਂ ਵੱਲੋਂ ਲਈ ਜਾਂਦੀ ਟਿਕਟ ਵੀ ਬੰਦ ਕੀਤੀ ਜਾਵੇ। ਇਸ ਸਭ ਕਾਸੇ ਦੇ ਹੱਲ ਲਈ ਮੇਲਾ ਕੋਟਕਪੂਰਾ ਰੋਡ ਉਪਰ ਸਥਿਤ ਪੁਰਾਣੀ ਜੇਲ੍ਹ ਅਤੇ ਕਚਿਹਰੀਆਂ ਵਾਲੀ ਜਗ੍ਹਾ ’ਤੇ ਸ਼ਿਫਟ ਕੀਤਾ ਜਾਵੇ। ਇਸੇ ਨਾਲ ਹੀ ਉਨ੍ਹਾਂ ਸ਼ਹਿਰ ਅਤੇ ਬਾਈ ਪਾਸ ਦੀਆਂ ਸੜਕਾਂ ਦੀ ਮੁਰੰਮਤ, ਬਠਿੰਡਾ ਰੋਡ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਚਾਲੂ ਕਰਨਾ, ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦਾ ਹੱਲ, ਸ਼ਹਿਰ ’ਚ ਸਫ਼ਾਈ ਦਾ ਪੂਰਾ ਪ੍ਰਬੰਧ, ਸ਼ਹਿਰ ਵਿੱਚੋਂ ਨਜਾਇਜ਼ ਕਬਜ਼ੇ ਹਟਾਏ ਜਾਣ ਦੀ ਮੰਗ ਕੀਤੀ ਜਾਵੇ।