- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ’ਚ ਸਾਫ ਸੁਥਰਾ ਬਣਾਉਣ ਲਈ ਸ਼ਹਿਰ ਵਾਸੀ ਕਰਨ ਸਹਿਯੋਗ : ਵਿਧਾਇਕ ਕਾਕਾ ਬਰਾੜ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪਵਿੱਤਰ ਸ਼ਹਿਰ ਸ੍ਰੀ ਮੁਕਤਸਰ ਸਾਹਿਬ ’ਚ ਨਗਰ ਕੌਂਸਲ ਆਮ ਆਦਮੀ ਪਾਰਟੀ ਦੀ ਬਨਣ ਉਪਰੰਤ ਸ਼ੁਰੂ ਹੋਇਆ ਸਫਾਈ ਅਭਿਆਨ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਵੱਡੇ ਪੱਧਰ ’ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਅਗਵਾਈ ਹੇਠ ਸ਼ਹਿਰ ਦੇ ਮੇਨ ਬਠਿੰਡਾ ਰੋਡ, ਜਲਾਲਾਬਾਦ ਰੋਡ ਤੇ ਰੇਲਵੇ ਪੁੱਲ ਦੇ ਹੇਠਾਂ ਤੋਂ ਇਲਾਵਾ ਮੋੜ ਰੋਡ ਰੇਲਵੇ ਫਾਟਕ ਤੋਂ ਲੈ ਕੇ ਜਲਾਲਾਬਾਦ ਰੋਡ ਰੇਲਵੇ ਫਾਟਕ ਤੱਕ ਸਫਾਈ ਅਭਿਆਨ ਚੱਲਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਯੋਗਿਤਾ ਗੂੰਬਰ ਦੇ ਪਤੀ ਅਤੇ ਬਲਾਕ ਪ੍ਰਧਾਨ ਵਿੱਕੀ ਗੂੰਬਰ, ਸੀ ਮੀਤ ਪ੍ਰਧਾਨ ਹਰਦੀਪ ਸਿੰਘ ਕਾਲਾ, ਮੀਤ ਪ੍ਰਧਾਨ ਗੁਰਪਿੰਦਰ ਸਿੰਘ ਸ਼ੈਲੀ ਤੋਂ ਇਲਾਵਾ ਸਮੂਹ ਆਮ ਆਦਮੀ ਪਾਰਟੀ ਦੇ ਕੌਂਸਲਰ ਵੀ ਵੱਖੋਂ ਵੱਖਰੇ ਰੋਡ ਤੇ ਨਿਗਰਾਨੀ ਕਰ ਰਹੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਸਰਕਾਰ ਵੱਲੋਂ ਸ਼ਹਿਰ ਵਿੱਚ ਵੱਡੇ ਵਿਕਾਸ ਦੇ ਪ੍ਰੋਜੈਕਟ ਚੱਲ ਰਹੇ ਹਨ।ਹਲਕੇ ਦੇ ਪਿੰਡਾਂ ਤੋਂ ਇਲਾਵਾ ਸ਼ਹਿਰ ਦੇ ਚਾਰੇ ਪਾਸਿਓ ਵਿਕਾਸ ਕਾਰਜ਼ ਚੱਲ ਰਹੇ ਹਨ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਕਰੀਬ 50 ਸਾਲਾਂ ਤੱਕ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ। ਦੂਜੇ ਪਾਸੇ ਨਗਰ ਕੌਂਸਲ ਵੀ ਆਮ ਆਦਮੀ ਪਾਰਟੀ ਦੀ ਬਨਣ ਤੋਂ ਬਾਅਦ ਸ਼ਹਿਰ ਵਿੱਚ ਸਫਾਈ ਅਭਿਆਨ ਲਗਾਤਾਰ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਜਦੋਂ ਤੋਂ ਆਪ ਦੀ ਕਮੇਟੀ ਬਣੀ ਹੈ ਉਦੋਂ ਤੋਂ ਹਰ ਵਾਰਡ ਵਿੱਚ ਦੋ ਸਫਾਈ ਕਰਮਚਾਰੀ ਪੱਕੇ ਤੌਰ ਤੇ ਲਗਾਏ ਗਏ ਹਨ।ਜਿਸਦਾ ਵੱਡਾ ਫਾਇਦਾ ਸਾਹਮਣੇ ਆ ਰਿਹਾ ਹੈ।ਹੁਣ ਇਸ ਵਿੱਚ ਥੋੜਾ ਬਦਲਾਅ ਕਰਦਿਆਂ ਹਫਤੇ ਦੇ ਹਰ ਮੰਗਲਵਾਰ ਨੂੰ ਸ਼ਹਿਰ ਵਿੱਚ ਵੱਡੇ ਪੱਧਰ ਤੇ ਮੇਨ ਰੋਡਾਂ ਤੇ ਸਫਾਈ ਅਭਿਆਨ ਚਲਾਇਆ ਜਾਵੇਗਾ ਜਿਸ ਨਾਲ ਸ਼ਹਿਰ ਦੇ ਮੇਨ ਰੋਡਾਂ ਦੀ ਸਾਫ ਸਫਾਈ ਹੋ ਜਾਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੂੰ ਅਪੀਲ ਕੀਤ ਕਿ ਉਹ ਇਸ ਅਭਿਆਨ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜ਼ੋ ਆਪਣੇ ਪਵਿੱਤਰ ਸ਼ਹਿਰ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾਵੇ। ਇਸ ਮੌਕੇ ਕੌਂਸਲਰ ਰਾਮ ਸਿੰਘ ਪੱਪੀ, ਗੁਰਪ੍ਰੀਤ ਸਿੰਘ, ਰਮਨ ਬਰਾੜ, ਕੁਲਵੰਤ ਸਿੰਘ, ਧਰਮਿੰਦਰ ਸਿੰਘ, ਚੇਅਰਮੈਨ ਵਿਜੈ ਕਨੌਜੀਆ, ਅਰੁਣ ਕੁਮਾਰ, ਸੁਖਦੇਵ ਸਿੰਘ ਬੇਦੀ, ਵਿੱਕੀ ਕੁਮਾਰ, ਵਿਪਨ ਕੁਮਾਰ, ਪੱਪੂ ਯਾਦਵ, ਚੇਅਰਮੈਨ ਸੁਖਵਿੰਦਰ ਸਿੰਘ ਚਹਿਲ, ਸੁਖਪਾਲ ਸਿੰਘ, ਕ੍ਰਿਸ਼ਨ ਕੁਮਾਰ, ਸੰਦੀਪ ਕੁਮਾਰ ਰਾਜੂ, ਚੇਅਰਮੈਨ ਸੰਦੀਪ ਸ਼ਰਮਾ, ਜ਼ਸਪਾਲ ਸ਼ਰਮਾ ਆਦਿ ਹਾਜ਼ਰ ਸਨ।