- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੋਟਾ ਹਾਥੀ ਵਾਹਨ ਨੇ ਦੋ ਔਰਤਾਂ ਨੂੰ ਕੁਚਲਿਆ, ਇੱਕ ਦੀ ਮੌਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪਿੰਡ ਔਲਖ ਸਥਿਤ ਦਾਣਾ ਮੰਡੀ ਨੇੜੇ ਸ਼ੁੱਕਰਵਾਰ ਸਵੇਰੇ ਕਰੀਬ ਸੱਤ ਵਜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਇਹ ਹਾਦਸਾ ਇੱਕ ਤੇਜ਼ ਰਫ਼ਤਾਰ ‘ਛੋਟਾ ਹਾਥੀ’ (ਟਾਟਾ ਏਸ) ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ। ਥਾਣਾ ਸਦਰ ਮਲੋਟ ਦੀ ਪੁਲਿਸ ਨੇ ਮ੍ਰਿਤਕ ਔਰਤ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਝੋਰੜ ਨੇ ਦੱਸਿਆ ਕਿ ਉਸਦੀ ਮਾਤਾ ਬਿੰਦਰ ਕੌਰ ਅਤੇ ਉਨ੍ਹਾਂ ਦੇ ਨਾਲ ਬੰਸੋ ਕੌਰ ਪਤਨੀ ਕੌਰਾ ਸਿੰਘ ਪਿੰਡ ਔਲਖ ਦੀ ਦਾਣਾ ਮੰਡੀ ’ਚ ਮਜ਼ਦੂਰੀ ਕਰਦੀਆਂ ਸਨ। 13 ਨਵੰਬਰ ਨੂੰ ਰੋਜ਼ਾਨਾ ਵਾਂਗ ਸਵੇਰੇ ਕਰੀਬ ਸੱਤ ਵਜੇ ਦੋਵੇਂ ਔਰਤਾਂ ਘਰੋਂ ਪੈਦਲ ਹੀ ਦਾਣਾ ਮੰਡੀ ਕੰਮ ’ਤੇ ਜਾ ਰਹੀਆਂ ਸਨ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹ ਦੋਵੇਂ ਦਾਣਾ ਮੰਡੀ ਦੇ ਬਿਲਕੁਲ ਨੇੜੇ ਪਹੁੰਚੀਆਂ ਤਾਂ ਪਿੰਡ ਔਲਖ ਵਾਲੇ ਪਾਸਿਓਂ ਇੱਕ ‘ਛੋਟਾ ਹਾਥੀ’ ਬੇਹੱਦ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਆਇਆ ਅਤੇ ਚਾਲਕ ਨੇ ਬਿਨਾਂ ਹਾਰਨ ਵਜਾਏ ਦੋਵਾਂ ਔਰਤਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ ਉਸ ਦੀ ਮਾਤਾ ਬਿੰਦਰ ਕੌਰ ਦੀ ਮੌਕੇ