- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿੱਦੜਬਾਹਾ ’ਚ ਵਿਸ਼ੇਸ਼ ਲੋਕ ਅਦਾਲਤ ’ਚ ਚੈੱਕ ਬਾਉਂਸ ਦੇ ਕੇਸਾਂ ਦਾ ਆਪਸੀ ਸਹਿਮਤੀ ਨਾਲ ਕੀਤਾ ਨਿਪਟਾਰਾ

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਵਿਸ਼ੇਸ਼ ਲੋਕ ਅਦਾਲਤ ਲਗਾਈ ਗਈ, ਜਿਸ ’ਚ ਨਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਆਉਂਦੇ ਕੇਸਾਂ ’ਤੇ ਸੁਣਵਾਈ ਕੀਤੀ ਗਈ। ਗਿੱਦੜਬਾਹਾ ਕੋਰਟ ਕੰਪਲੈਕਸ ’ਚ ਵੀ ਵਿਸ਼ੇਸ਼ ਲੋਕ ਅਦਾਲਤ ਲਗਾਈ ਗਈ ਜਿਸ ’ਚ ਆਪਸੀ ਸਹਿਮਤੀ ਨਾਲ ਚੈੱਕ ਬਾਉਂਸ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਤਰਨਜੀਤ ਸਿੰਘ ਸਿਮਰਾ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਕਮ ਸਬ ਡਵੀਜ਼ਨ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ 20 ਕੇਸਾਂ ਵਿੱਚੋਂ ਛੇ ਕੇਸਾਂ ਦਾ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਅਤੇ 16 ਲੱਖ 10 ਹਜਾਰ ਦੀ ਵਸੂਲੀ ਬਾਰੇ ਫੈਸਲਾ ਕੀਤਾ ਗਿਆ। ਗੌਰਵ ਮਿੱਤਲ ਜੇਐਮਆਈਸੀ ਦੀ ਅਦਾਲਤ ’ਚ 11 ਵਿੱਚੋਂ ਦੋ ਕੇਸਾਂ ’ਚ 213800 ਰੁਪਏ ਦੀ ਵਸੂਲੀ ਦਾ ਫੈਸਲਾ ਕੀਤਾ ਗਿਆ, ਜਦਕਿ ਮਿਸ ਕਿਰਨਦੀਪ ਕੌਰ ਜੇਐਮਆਈਸੀ ਦੀ ਅਦਾਲਤ ’ਚ 13 ਵਿੱਚੋਂ ਇੱਕ ਕੇਸ ਦਾ ਫੈਸਲਾ ਹੋਇਆ, ਜਿਸ ’ਚ 120000 ਦੀ ਵਸੂਲੀ ਕਰਵਾਈ ਗਈ। ਇਸ ਮੌਕੇ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਪ੍ਰਧਾਨ ਬਾਰ ਅਸੋਸੀਏਸ਼ਨ ਗਿੱਦੜਬਾਹਾ, ਗਗਨਦੀਪ ਸਿੰਘ ਧਾਲੀਵਾਲ ਸੈਕਟਰੀ, ਐਡਵੋਕੇਟ ਜਗਮੀਤ ਸਿੰਘ ਬਰਾੜ ਮੈਂਬਰ, ਐਡਵੋਕੇਟ ਤਿਲਕ ਰਾਜ ਮੈਂਬਰ, ਐਡਵੋਕੇਟ ਰੇਖਾ ਰਾਣੀ ਮੈਂਬਰ ਤੋਂ ਇਲਾਵਾ ਅਮਿਤ ਬਾਂਸਲ, ਜਸਵਿੰਦਰ ਸਿੰਘ ਬਰਾੜ, ਤਸ਼ੀਮ ਮੋਗਾ, ਰਾਜੀਵ ਮੁੰਜਾਲ, ਜਤਿੰਦਰ ਗਰਗ, ਵੀਰਪਾਲ ਕੌਰ, ਨਿਰਮਲਜੀਤ ਕੌਰ ਸਾਰੇ ਐਡਵੋਕੇਟ ਅਤੇ ਸਟਾਫ ਹਾਜ਼ਰ ਸਨ।