ਕਰੀਅਰ ਕਾਊਂਸਲਿੰਗ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸਮੇਂ ਦੀ ਅਹਿਮ ਲੋੜ : ਦਲਜੀਤ ਕੌਰ ਕਰੀਅਰ ਕਾਊਂਸਲਿੰਗ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸਮੇਂ ਦੀ ਅਹਿਮ ਲੋੜ : ਦਲਜੀਤ ਕੌਰ
Publish Date: Thu, 08 Oct 2026 04:59 PM (IST)
Updated Date: Fri, 09 Oct 2026 04:05 AM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਮੁਕਾਬਲੇਬਾਜ਼ੀ ਵਾਲੇ ਦੌਰ ’ਚ ਵਿਦਿਆਰਥੀਆਂ ਲਈ ਸਹੀ ਕਰੀਅਰ ਦੀ ਚੋਣ ਕਰਨਾ ਬੇਹੱਦ ਮਹੱਤਵਪੂਰਨ ਹੋ ਗਿਆ ਹੈ। 2 ਤੋਂ ਬਾਅਦ ਵਿਦਿਆਰਥੀਆਂ ਸਾਹਮਣੇ ਵੱਖ-ਵੱਖ ਕੋਰਸਾਂ, ਪ੍ਰੋਫੈਸ਼ਨਲ ਡਿਗਰੀਆਂ, ਪ੍ਰਵੇਸ਼ ਪ੍ਰੀਖਿਆਵਾਂ, ਸਰਕਾਰੀ ਨੌਕਰੀਆਂ ਅਤੇ ਨਵੇਂ ਕਰੀਅਰ ਵਿਕਲਪਾਂ ਦੀ ਵੱਡੀ ਦੁਨੀਆ ਮੌਜੂਦ ਹੈ। ਅਜਿਹੇ ’ਚ ਸਹੀ ਸਮੇਂ ’ਤੇ ਮਿਲਣ ਵਾਲੀ ਕਰੀਅਰ ਕਾਊਂਸਲਿੰਗ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸਹੀ ਦਿਸ਼ਾ ਚੁਣਨ ’ਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਹ ਪ੍ਰਗਟਾਵਾ ਕਰੀਅਰ ਕਾਊਂਸਲਰ ਦਲਜੀਤ ਕੌਰ ਨੇ ਵਿਦਿਆਰਥੀਆਂ ਲਈ ਕਰੀਅਰ ਅਵੇਅਰਨੈੱਸ ਅਤੇ ਗਾਈਡੈਂਸ ਦੀ ਮਹੱਤਤਾ ਬਾਰੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਰੀਅਰ ਕਾਊਂਸਲਿੰਗ ਦਾ ਮਕਸਦ ਸਿਰਫ਼ ਕਿਸੇ ਇੱਕ ਕੋਰਸ ਜਾਂ ਨੌਕਰੀ ਦੀ ਸਲਾਹ ਦੇਣਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਆਪਣੀਆਂ ਰੁਚੀਆਂ, ਸਮਰੱਥਾਵਾਂ, ਹੁਨਰਾਂ ਅਤੇ ਮਜ਼ਬੂਤ ਪੱਖਾਂ ਨੂੰ ਪਛਾਣਨ ’ਚ ਮਦਦ ਕਰਨਾ ਹੈ, ਤਾਂ ਜੋ ਉਹ ਆਪਣੇ ਲਈ ਢੁਕਵਾਂ ਕਰੀਅਰ ਚੁਣ ਸਕਣ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਦੀ ਸਮਰੱਥਾ ਅਤੇ ਰੁਚੀ ਵੱਖਰੀ ਹੁੰਦੀ ਹੈ, ਇਸ ਲਈ ਹਰ ਵਿਦਿਆਰਥੀ ਲਈ ਇੱਕੋ ਕਰੀਅਰ ਢੁਕਵਾਂ ਨਹੀਂ ਹੋ ਸਕਦਾ। ਉਨ੍ਹਾਂ ਅਨੁਸਾਰ ਕਰੀਅਰ ਪਲਾਨਿੰਗ ਕਰਦੇ ਸਮੇਂ ਵਿਦਿਆਰਥੀ ਦੀ ਰੁਚੀ, ਐਪਟੀਟਿਊਡ, ਵਿਦਿਅਕ ਪ੍ਰਦਰਸ਼ਨ, ਹੁਨਰ, ਸ਼ਖ਼ਸੀਅਤ, ਪਰਿਵਾਰਕ ਆਰਥਿਕ ਸਥਿਤੀ ਅਤੇ ਭਵਿੱਖ ਵਿੱਚ ਉਪਲਬਧ ਮੌਕਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਖਾਸ ਕਰਕੇ 1 ਅਤੇ 2 ਦੇ ਪੱਧਰ ਤੋਂ ਹੀ ਕਰੀਅਰ ਪਲਾਨਿੰਗ ਸ਼ੁਰੂ ਕਰ ਦੇਣ ਨਾਲ ਵਿਦਿਆਰਥੀ ਪ੍ਰਵੇਸ਼ ਪ੍ਰੀਖਿਆਵਾਂ, ਸਕਾਲਰਸ਼ਿਪਾਂ, ਪ੍ਰੋਫੈਸ਼ਨਲ ਕੋਰਸਾਂ ਅਤੇ ਹੋਰ ਮੌਕਿਆਂ ਲਈ ਸਮੇਂ ਸਿਰ ਤਿਆਰੀ ਕਰ ਸਕਦੇ ਹਨ।ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਰੁਚੀ ਅਤੇ ਯੋਗਤਾ ਨੂੰ ਸਮਝਣ ਅਤੇ ਸਹੀ ਮਾਰਗਦਰਸ਼ਨ ਦੇਣ ਲਈ ਵਿਦਿਆਰਥੀਆਂ ਨੂੰ ਵੱਖ-ਵੱਖ ਕਰੀਅਰ ਵਿਕਲਪਾਂ, ਕੋਰਸ ਚੋਣ, ਪ੍ਰਵੇਸ਼ ਪ੍ਰੀਖਿਆਵਾਂ, ਸਕਾਲਰਸ਼ਿਪਾਂ ਅਤੇ ਭਵਿੱਖ ਦੀ ਯੋਜਨਾਬੰਦੀ ਸਬੰਧੀ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਕਰੀਅਰ ਗਾਈਡੈਂਸ ਅਤੇ ਅਵੇਅਰਨੈੱਸ ਸੈਮੀਨਾਰ ਕਰਵਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਰੀਅਰ ਸਬੰਧੀ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਭਰੋਸੇਯੋਗ ਤੇ ਸਹੀ ਕਰੀਅਰ ਗਾਈਡੈਂਸ ਜ਼ਰੂਰ ਲੈਣੀ ਚਾਹੀਦੀ ਹੈ।