
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੁੱਧ ਵਿਹਾਰ ਵਿਕਾਸ ਕਮੇਟੀ ਨੇ ਨਵ ਜੰਮੇ ਬੱਚਿਆਂ ਦੀ ਸਾਂਝੀ ਖੁਸ਼ੀ ਮਨਾਈ : ਢੋਸੀਵਾਲ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਡੀਸੀ ਆਫਿਸ ਰੋਡ ਸਥਿਤ ਮੁਹੱਲਾ ਬੁੱਧ ਵਿਹਾਰ ਆਪਸੀ ਭਾਈਚਾਰੇ ਅਤੇ ਮਿਲਵਰਤਣ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਬੁੱਧ ਵਿਹਾਰ ਵਿਕਾਸ ਕਮੇਟੀ ਦੀ ਅਗਵਾਈ ਹੇਠ ਲੋਹੜੀ ਅਤੇ ਹੋਰ ਸਮਾਗਮ ਸਾਂਝੇ ਤੌਰ ’ਤੇ ਮਨਾਏ ਜਾਂਦੇ ਹਨ। ਹੁਣ ਇਸ ਕਮੇਟੀ ਵੱਲੋਂ ਨਿਵੇਕਲੀ ਅਤੇ ਅਨੋਖੀ ਪਹਿਲ ਕਦਮੀ ਕੀਤੀ ਗਈ ਹੈ। ਮੁਹੱਲੇ ’ਚ ਚਾਰ ਮਹੀਨੇ ਤੱਕ ਦੇ ਨਵ ਜੰਮੇ ਬੱਚਿਆਂ ਦੀ ਸਾਂਝੀ ਖੁਸ਼ੀ ਮਨਾਈ ਗਈ। ਇਸ ਮੌਕੇ ਹਰਪਾਲ ਸਦਿਉੜਾ ਪਰਿਵਾਰ ’ਚ ਪੋਤਰੇ ਮਹਿਤਾਬ ਬੀਰ ਸਿੰਘ ਸਦਿਉੜਾ, ਭਾਰਤ ਭੂਸ਼ਣ ਸਿੰਗਲਾ ਦੇ ਪੋਤਰੇ ਵਿਹਾਨ ਸਿੰਗਲਾ ਅਤੇ ਜਸਪ੍ਰੀਤ ਜੱਸਲ ਦੇ ਗ੍ਰਹਿ ਵਿਖੇ ਬੇਟੇ ਜੀਵਾਂਸ਼ ਜੱਸਲ ਦੇ ਜਨਮ ਦੀ ਖੁਸ਼ੀ ਸਾਂਝੀ ਕੀਤੀ ਗਈ। ਵਿਕਾਸ ਕਮੇਟੀ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਉਕਤ ਪਰਿਵਾਰਾਂ, ਕਮੇਟੀ ਮੈਂਬਰਾਂ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਕਲੋਨੀ ਦੇ ਗਰੀਨ ਚੌਂਕ ਵਿਖੇ ਇਕ ਸਨਮਾਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਮਹਿਤਾਬ ਦੀ ਪੜਦਾਦੀ ਅਮਰਜੀਤ ਕੌਰ ਸਮੇਤ ਇੰਸ. ਗੁਰਮੇਲ ਸਿੰਘ ਬਰਾੜ, ਹਰਪਾਲ ਸਿੰਘ ਸਦਿਉੜਾ, ਜਨਕ ਜੌੜਾ, ਸੁਮਿਤ ਸਲੂਜਾ, ਰਾਹੁਲ ਗੋਇਲ, ਵਰੁਣ ਬੱਤਰਾ, ਇੰਜ. ਅਸ਼ੋਕ ਕੁਮਾਰ ਰਜੌਰੀਆ, ਗੌਰਵ ਰਜੌਰੀਆ, ਇੰਜ. ਕੁਨਾਲ ਢੋਸੀਵਾਲ, ਰਾਜਾ ਬਰਾੜ, ਮਾਧਵ, ਗੋਵਿੰਦ, ਹੇਜਲ, ਜਸਪ੍ਰੀਤ ਜੱਸਲ, ਪੂਨਮ ਕੌਰ ਜੱਸਲ, ਨਰਿੰਦਰ ਕਾਕਾ, ਮਨਜਿੰਦਰ ਸਦਿਉੜਾ, ਮਦਨ ਲਾਲ ਯਾਦਵ ਜੇ.ਈ., ਬਿਮਲਾ ਢੋਸੀਵਾਲ ਪ੍ਰੋ ਵੰਦਨਾ, ਨੀਰੂ ਬਾਲਾ, ਰੇਨੂੰ ਗੋਇਲ, ਰਜਨੀ, ਸ਼ਿਵਾਨੀ, ਸੰਘ ਮਿੱਤਰਾ, ਗਰਿਮਾ, ਜੈਸਿਕਾ ਸਦਿਉੜਾ, ਦਲਜੀਤ ਕੌਰ, ਸੀਮਾ ਯਾਦਵ, ਨੰਦਿਤਾ, ਸ਼ਿਵਮ, ਸੁਖਬੀਰ ਕੌਰ ਅਤੇ ਸੁਖਦੀਪ ਕੌਰ ਆਦਿ ਸਮੇਤ ਕਈ ਹੋਰ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਅਨੋਖੇ ਸਮਾਰੋਹ ਦੌਰਾਨ ਬੁੱਧ ਵਿਹਾਰ ਵਿਕਾਸ ਕਮੇਟੀ ਵੱਲੋਂ ਉਕਤ ਸਾਰੇ ਬੱਚਿਆਂ ਨੂੰ ਫੈਂਸੀ ਸੂਟ,ਗਿਫ਼ਟ ਅਤੇ ਖਿਡੌਣੇ ਦਿੱਤੇ ਗਏ। ਮੁਹੱਲੇ ਦੀ ਪੋਤਰੀ ਵਜੋਂ ਜਾਣੀ ਜਾਂਦੀ ਛੋਟੀ ਬੱਚੀ ਨੰਦਿਤਾ ਨੇ ਸਮੁੱਚੀ ਕਮੇਟੀ ਵੱਲੋਂ ਉਕਤ ਨਵ ਜੰਮੇ ਬੱਚਿਆਂ ਦੇ ਭੈਣ-ਭਰਾ ਦਾ ਪ੍ਰਤੀਕ ਵਜੋਂ ਰੱਖੜੀ ਬੰਨੀ। ਖੁਸ਼ੀ ਦੇ ਇਸ ਮੌਕੇ ’ਤੇ ਸਾਰਿਆਂ ਦਾ ਜਲੇਬੀਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਉਕਤ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਵਿਕਾਸ ਕਮੇਟੀ ਦੇ ਸੀਨੀਅਰ ਆਗੂ ਇੰਸ. ਗੁਰਮੇਲ ਸਿੰਘ ਬਰਾੜ ਨੇ ਸਮੁੱਚੀ ਸੰਸਥਾ ਵੱਲੋਂ ਇਹਨਾਂ ਨਵਜੰਮੇ ਬੱਚਿਆਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਸਬੰਧਤ ਪਰਿਵਾਰਾਂ ਨੂੰ ਵਧਾਈ ਦਿੱਤੀ। ਮਹਿਤਾਬ ਦੀ ਦਾਦੀ ਸੁਖਬੀਰ ਕੌਰ ਨੇ ਇਸ ਖੁਸ਼ੀ ਦੇ ਮੌਕੇ ਭਾਵੁਕ ਅੰਦਾਜ਼ ਵਿੱਚ ਸਮੁੱਚੀ ਵਿਕਾਸ ਕਮੇਟੀ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਉਨ੍ਹਾਂ ਦੇ ਪੋਤਰੇ ਦੀ ਖੁਸ਼ੀ ਸਾਂਝੀ ਕਰਨ ’ਤੇ ਧੰਨਵਾਦ ਕੀਤਾ। ਇਸ ਸਮੇਂ ਨਵ ਜਨਮੇ ਬੱਚੇ ਜੀਵਾਂਸ਼ ਜੱਸਲ ਦੇ ਪਿਤਾ ਜਸਪ੍ਰੀਤ ਜੱਸਲ ਨੇ ਕਿਹਾ ਕਿ ਵਿਕਾਸ ਕਮੇਟੀ ਅਤੇ ਮੁਹੱਲਾ ਨਿਵਾਸੀਆਂ ਨੇ ਸਾਡੇ ਪਰਿਵਾਰ ਨਾਲ ਜੋ ਖੁਸ਼ੀ ਸਾਂਝੀ ਕੀਤੀ ਹੈ, ਉਹ ਸਾਡੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਅੱਜ ਦੀ ਇਸ ਮੀਟਿੰਗ ਨੂੰ ਸਫ਼ਲ ਬਨਾਉਣ ਵਿੱਚ ਸਭ ਤੋਂ ਮਹੱਤਵ ਪੂਰਨ ਭੂਮਿਕਾ ਨਿਭਾਉਣ ਵਾਲੀ ਮੈਡਮ ਨੀਰੂ ਬਾਲਾ ਦਾ ਪ੍ਰਧਾਨ ਢੋਸੀਵਾਲ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸਮਾਜ ਸੇਵੀ ਪਰਿਵਾਰ ਨਾਲ ਸਬੰਧਤ ਸ੍ਰੀ ਜਨਕ ਜੌੜਾ ਨੇ ਅਗਲੇ ਸਾਲ ਜਨਵਰੀ 2027 ਵਿੱਚ ਮਨਾਈ ਜਾਣ ਵਾਲੀ ਸਾਂਝੀ ਲੋਹੜੀ ਲਈ ਇਕੱਤੀ ਹਜ਼ਾਰ ਰੁਪਏ ਦਾ ਸਹਿਯੋਗ ਕਰਨ ਦਾ ਐਲਾਨ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਲੋਹਲ਼ੀ ਸਮਾਗਮ ਮੌਕੇ ਸ੍ਰੀ ਜੌੜੇ ਨੇ ਇੱਕੀ ਹਜ਼ਾਰ ਰੁਪਏ ਸਹਿਯੋਗ ਦਿੱਤਾ ਸੀ।