ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰੀਤਮਾਂ ਦੀ ਬੇਅਦਬੀ ਦੇ ਵਿਰੋਧ ’ਚ ਬਸਪਾ ਨੇ ਕੀਤਾ ਰੋਸ ਮਾਰਚ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰੀਤਮਾਂ ਦੀ ਬੇਅਦਬੀ ਦੇ ਵਿਰੋਧ ’ਚ ਬਸਪਾ ਨੇ ਕੀਤਾ ਰੋਸ ਮਾਰਚ
Publish Date: Fri, 11 Sep 2026 04:08 PM (IST)
Updated Date: Fri, 11 Sep 2026 04:10 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸਮੁੱਚੇ ਪੰਜਾਬ ਦੇ ਜਿਲ੍ਹਾ ਹੈੱਡਕੁਆਰਟਰ ਤੇ ਜੋ ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰੀਤਮਾਂ ਦੀ ਬੇਅਦਬੀ ਹੋਈ ਹੈ ਇਸਦੇ ਵਿਰੋਧ ’ਚ ਰੋਸ ਪ੍ਰਦਸ਼ਨ ਕੀਤੇ ਗਏ। ਓਸੇ ਲੜੀ ਦੇ ਤਹਿਤ ਬਲਕਾਰ ਸਿੰਘ ਲੱਖੇਵਾਲੀ ਜ਼ਿਲ੍ਹਾ ਪ੍ਰਧਾਨ ਬਸਪਾ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਰੋਸ ਮਾਰਚ ਕੱਢਣ ਉਪਰੰਤ ਮਾਨਯੋਗ ਰਾਜਪਾਲ ਪੰਜਾਬ ਦੇ ਨਾਮ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਭੈਣ ਸ਼ੀਲਾਂ ਰਾਣੀ ਗੁਰੂਸਰ ਸੱਕਤਰ ਬਸਪਾ ਪੰਜਾਬ ਵਿਸ਼ੇਸ਼ ਤੌਰ ਪਹੁੰਚੇ ਅਤੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਖੇ ਬਾਬਾ ਸਾਹਿਬ ਦੀਆਂ ਪ੍ਰੀਤਮਾਵਾਂ ਨੂੰ ਖੰਡਣ ਕਰਨ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਪੰਜਾਬ ਦੇ ਇਤਿਹਾਸਕ ਸ਼ਹਿਰ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਦੀ ਪ੍ਰੀਤਮਾਂ ਨੂੰ ਤੌੜਣ ਦਾ ਯਤਨ ਅਤੇ ਦੋ ਵਾਰ ਲੁਧਿਆਣਾ ਵਿਖੇ ਬਾਬਾ ਸਾਹਿਬ ਦੇ ਅਪਮਾਨ ਤੋਂ ਇਹ ਸ਼ੱਕ ਜਾਹਿਰ ਹੋ ਰਿਹਾ ਹੈ ਕਿ ਇਸ ’ਚ ਕਿਤੇ ਨਾ ਕਿਤੇ ਸੱਤਾਧਾਰੀ ਸਰਕਾਰਾਂ ਦਾ ਹੱਥ ਹੈ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਮੁੱਚੇ ਭਾਈਚਾਰੇ ਦੇ ਲੋਕ ਸੜਕਾਂ ’ਤੇ ਨਿੱਕਲਣ ਲਈ ਮਜ਼ਬੂਰ ਹੋਣਗੇ। ਇਸ ਦੌਰਾਨ ਮਾਸਟਰ ਸ਼੍ਰੀ ਚੰਦ ਨੇ ਕਿਹਾ ਕਿ ਬਾਬਾ ਸਾਹਿਬ ਦੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਸ੍ਰੀ ਚੰਦ (ਇੰਚਾਰਜ ਗਿੱਦਰਬਾਹਾ), ਜਗਦੇਵ ਅਲਾਰਮ (ਇੰਚਾਰਜ ਮੁਕਤਸਰ), ਰਗਬੀਰ ਸਿੰਘ (ਹਲਕਾ ਪ੍ਰਧਾਨ ਗਿੱਦਰਬਾਹਾ), ਅਮਰਜੀਤ ਸਿੰਘ (ਇੰਚਾਰਜ ਲੰਬੀ), ਸਰੂਪ ਚੰਦ (ਖਜ਼ਾਨਚੀ), ਸੁੰਦਰ ਲਾਲ, ਸੁਖਦੇਵ ਪਨੀਵਾਲਾ, ਚਿੰਤ ਰਾਮ, ਸੁਖਵੰਤ ਰਾਤਾਟੀਬਾ, ਰਾਮਪਾਲ, ਲਛਮਣ ਸਿੰਘ, ਜੈ ਸਿੰਘ, ਭਾਗ ਸਿੰਘ, ਦਿਆਲ ਸਿੰਘ, ਲਾਲੀ ਰਾਣੀ, ਸੀਮਾ ਰਾਣੀ ਅਤੇ ਹੋਰ ਬਲਾਕ ਤੇ ਜ਼ਿਲ੍ਹਾ ਕਮੇਟੀ ਦੇ ਆਗੂ ਤੇ ਵਰਕਰ ਹਜ਼ਰ ਸਨ।