- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਪ੍ਰੈਕਟਿਸ਼ਨਰਜ ਐਸੋ. ਬਲਾਕ ਕੋਟਭਾਈ ਵੱਲੋਂ ਪ੍ਰਕਾਸ਼ ਪੁਰਵ ਤੇ ਲਗਾਇਆ ਖੂਨਦਾਨ ਕੈਂਪ

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਮੈਡੀਕਲ ਪ੍ਰੈਕਟਿਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ: 295 ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਲਾਕ ਕੋਟਭਾਈ ਦੇ ਪ੍ਰਧਾਨ ਡਾ. ਸੁਰਜੀਤ ਸਿੰਘ ਬਰਾੜ ਦੀ ਦੇਖਰੇਖ ’ਚ ਬਲਾਕ ਕੋਟਭਾਈ ਅਤੇ ਬਾਲਾ ਜੀ ਸਮਾਜ ਸੇਵਾ ਸੰਘ ਬਲੱਡ ਸੈਂਟਰ ਕੋਟਕਪੂਰਾ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਵਿਸ਼ੇਸ ਤੌਰ ’ਤੇ ਸੂਬਾ ਕਮੇਟੀ ਮੈਂਬਰ ਡਾ. ਰਜਿੰਦਰ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਡਾ. ਅਮਨਦੀਪ ਨਾਰੰਗ, ਸਕੱਤਰ ਡਾ. ਜਤਿੰਦਰਜੀਤ ਸਿੰਘ ਬਾਠ ਅਤੇ ਕਿਸਾਨ ਜਥੇਬੰਦੀ ਵੱਲੋਂ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਨੇਤਾ ਜੀ ਪਹੁੰਚੇ। ਉਨ੍ਹਾਂ ਨਾਲ ਬਲਦੇਵ ਸਿੰਘ ਮਾਨ ਮੀਤ ਪ੍ਰਧਾਨ ਪੰਜਾਬ, ਬਲਜਿੰਦਰ ਸਿੰਘ ਮਾਨ ਬਲਾਕ ਖਜਾਨਚੀ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਕੈਂਪ ’ਚ ਤਕਰੀਬਨ 50 ਦੇ ਕਰੀਬ ਡੌਨਰਾ ਨੇ ਖੂ਼ਨਦਾਨ ਕੀਤਾ। ਕੈਂਪ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਪਿਛਲੀਆਂ ਚੋਣਾਂ ਦੌਰਾਨ ਸਰਕਾਰ ਨੇ ਸਾਡੇ ਨਾਲ ਕੀਤੇ ਵਾਆਦੇ ਮੁਤਾਬਿਕ ਸ਼ਾਰਟ ਟਰਮ ਕੋਰਸ ਕਰਵਾ ਕੇ ਹੈਲਥ ਕੇਅਰ ਕੈਡਰ ਦੀ ਰਜਿਸਟ੍ਰੇਸ਼ਨ ਦਿੱਤੀ ਜਾਵੇ ਤਾਂ ਜੋ ਮੈਡੀਕਲ ਪ੍ਰੈਕਟੀਸ਼ਨ ਮੁੱਢਲੀਆਂ ਸਿਹਤ ਸੇਵਾਵਾਂ ਬਿਨਾਂ ਕਿਸੇ ਡਰ ਲੋਕਾਂ ’ਚ ਮੁੱਹਈਆ ਕਰਵਾ ਸਕਣ। ਕੈਂਪ ’ਚ ਡਾ. ਬਲਰਾਜ ਸਿੰਘ ਬਲਾਕ ਚੇਅਰਮੈਨ, ਡਾ. ਬੂਟਾ ਸਿੰਘ ਬਲਾਕ ਕੈਸ਼ੀਅਰ, ਡਾ. ਭੁੱਟੋ ਸਿੰਘ ਬਲਾਕ ਉੱਪ ਪ੍ਰਧਾਨ, ਡਾ. ਪ੍ਰਕਾਸ਼ ਸਿੰਘ ਉੱਪ ਕੈਸ਼ੀਅਰ, ਡਾ. ਨਰਿੰਦਰ ਸਿੰਘ ਸਕੱਤਰ, ਡਾ. ਜਗਦੀਸ ਖਾਨ, ਡਾ. ਸੁਖਦੀਪ ਸਿੰਘ ਬੁੱਟਰ, ਡਾ.ਹਰਜੀਤ ਸਿੰਘ ਤੇ ਸਮੂਹ ਬਲਾਕ ਮੈਂਬਰ ਹਾਜਰ ਸਨ।