ਗਿੱਦੜਬਾਹਾ ਵਿਖੇ ਕਰਬਵਾਏ ਬਲਾਕ ਪੱਧਰੀ ਮੁਕਾਬਲੇ ਗਿੱਦੜਬਾਹਾ ਵਿਖੇ ਕਰਬਵਾਏ ਬਲਾਕ ਪੱਧਰੀ ਮੁਕਾਬਲੇ
Publish Date: Fri, 11 Sep 2026 04:29 PM (IST)
Updated Date: Fri, 11 Sep 2026 04:31 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਬਲਾਕ ਗਿੱਦੜਬਾਹਾ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ ਹਨ। ਇਸ ਸਬੰਧੀ ਅਨਿੰਦਰਵੀਰ ਕੌਰ ਬਰਾੜ, ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬਲਾਕ ਗਿੱਦੜਬਾਹਾ ਵਿਖੇ ਦੂਜੇ ਦਿਨ ਉਮਰ ਵਰਗ ਅੰ-21, 21-30, 31-40, 41-50, 51-60, 61-70 ਅਤੇ 70 ਉਮਰ ਵਰਗ ਤੋਂ ਵੱਧ ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ। ਟੇਨਿਸ ਬਾਲ ਕ੍ਰਿਕਟ ਗੇਮ ਜ਼ੋ ਕਿ ਖੇਡ ਸਟੇਡੀਅਮ, ਪਿੰਡ ਹੁਸਨਰ, ਗਿੱਦੜਬਾਹਾ ਵਿਖੇ ਕਰਵਾਈ ਗਈ। ਇਸ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਯੂਥ ਆਗੂ ਆਮ ਆਦਮੀ ਪਾਰਟੀ ਗਿੱਦੜਬਾਹਾ ਸ. ਅਬੈ ਢਿੱਲੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਗੁਰਵਿੰਦਰ ਸਿੰਘ ਡੀਪੀਈ, ਬਲਵਿੰਦਰ ਸਿੰਘ ਡੀਪੀਈ, ਜਸਵਿੰਦਰ ਸਿੰਘ ਡੀਪੀਈ, ਜਸਪਾਲ ਸਿੰਘ ਈਟੀਟੀ ਟੀਚਰ, ਨੀਰਜ ਕੁਮਾਰ ਕੁਸ਼ਤੀ ਕੋਚ, ਖੇਡ ਵਿਭਾਗ ਅਤੇ ਸਮੂਹ ਗ੍ਰਾਮ ਪੰਚਾਇਤ ਹੁਸਨਰ ਵੱਲੋਂ ਖਿਡਾਰੀਆਂ ਦੀ ਹੋਸਲਾ ਅਫਜਾਈ ਕੀਤੀ ਗਈ। ਇਸਤੋਂ ਇਲਾਵਾ ਖੇਡ ਸਟੇਡੀਅਮ ਪਿੰਡ ਕੋਟਭਾਈ ਵਿਖੇ ਵਾਲੀਬਾਲ (ਸ਼ੂਟਿੰਗ/ਸਮੇਸ਼ਿੰਗ), ਖੋ-ਖੋ, ਕਬੱਡੀ (ਸਰਕਲ/ਨੈਸ਼ਨਲ), ਅਥਲੈਟਿਕਸ,ਫੁੱਟਬਾਲ ਗੇਮਾਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ : ਗੇਮ ਅਥਲੈਟਿਕਸ ਅੰ-17 ਲੜਕੇ 400 ਮੀ. ਈਵੇਂਟ ਵਿੱਚ ਗਗਨਦੀਪ ਸਿੰਘ ਪਿੰਡ ਕੋਟਭਾਈ ਨੇ ਪਹਿਲਾ ਸਥਾਨ, ਹਿੰਮਤ ਵੀਰ ਬਰਾੜ ਪਿੰਡ ਕੋਟਭਾਈ ਦੂਜਾ ਸਥਾਨ ਅਤੇ ਕਰਨਪ੍ਰੀਤ ਸਿੰਘ ਪਿੰਡ ਕੋਟਭਾਈ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-21 ਲੰਬੀ ਛਾਲ ਲੜਕਿਆਂ ’ਚ ਮਨਵਿੰਦਰ ਸਿੰਘ ਨੇ ਪਹਿਲਾ ਸਥਾਨ, ਹਰਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਸ਼ਮਸ਼ੇਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਅੰ-17 ਲੜਕਿਆਂ ਵਿੱਚ ਪਿੰਡ ਕੋਟਲੀ ਅਬਲੂ ਦੀ ਟੀਮ ਨੇ ਪਹਿਲਾ ਸਥਾਨ, ਪਿੰਡ ਦੋਦਾ ਦੀ ਟੀਮ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਕੋਟਭਾਈ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ-17 ਖੋ-ਖੋ ਲੜਕੀਆਂ ਵਿੱਚ ਪਿੰਡ ਬੁੱਟਰ ਸ਼ਰੀਹ ਦੀ ਖੋ-ਖੋ ਨਰਸਰੀ ਸੈਂਟਰ ਦੀ ਟੀਮ ਜੇਤੂ ਰਹੀ, ਪਿੰਡ ਰੁਖਾਲਾ ਦੀ ਟੀਮ ਨੇ ਦੂਜਾ ਸਥਾਨ ਅਤੇ ਪਿੰਡ ਭੂਟੀਵਾਲਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।ਇਨ੍ਹਾਂ ਖੇਡਾਂ ਦੌਰਾਨ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ, ਦਫਤਰੀ ਸਟਾਫ, ਸਿਖਿਆ ਵਿਭਾਗ ਦੇ ਸਮੂਹ ਡੀਪੀਈ/ਪੀਟੀਆਈ, ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਹੋਰ ਕਈ ਪਤਵੰਤੇ ਸੱਜਣ ਹਾਜਰ ਰਹੇ।