ਭਾਕਿਯੂ ਏਕਤਾ ਉਗਰਾਹਾਂ ਮਾਰਕੀਟ ਕਮੇਟੀ ਗਿੱਦੜਬਾਹਾ ਦਾ ਕੀਤਾ ਘਿਰਾਓ ਭਾਕਿਯੂ ਏਕਤਾ ਉਗਰਾਹਾਂ ਮਾਰਕੀਟ ਕਮੇਟੀ ਗਿੱਦੜਬਾਹਾ ਦਾ ਕੀਤਾ ਘਿਰਾਓ
Publish Date: Sun, 01 Nov 2026 05:18 PM (IST)
Updated Date: Sun, 01 Nov 2026 05:20 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਿੱਦੜਬਾਹਾ ਬਲਾਕ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਅਗਵਾਈ ਹੇਠ ਦਾਣਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਨੂੰ ਲੈਕੇ ਪਨਗਰੇਨ ਤੇ ਹੋਰਾਂ ਏਜੰਸੀਆਂ ਨੂੰ ਜ਼ਿਆਦਾ ਤਰ ਸਿਰਫ਼ ਇੱਕ ਇੱਕ ਸ਼ੈਲਰ ਹੀ ਅਲਾਟ ਕੀਤਾ ਗਿਆ ਹੈ ਜੋ ਸੈ਼ਲਰਾਂ ਵਾਲੇ ਮਨਮਾਨੀਆਂ ਕਰ ਰਹੇ ਹਨ, ਜਿਸ ਦੀ ਮਿਲੀ ਭੁਗਤ ਨਾਲ ਮਾਪਦੰਡਾਂ ਵਾਲੀਆਂ ਮਸ਼ੀਨਾਂ ਵਿੱਚ ਵੱਡੀ ਗੜਬੜੀ 3 ਫੀਸਦੀ ਤੱਕ ਵੱਧ ਨਮੀ ਨਿਕਲ ਰਹੀ ਹੈ, ਇਹ ਕਰੀਬ ਸਾਰੀਆਂ ਮੰਡੀਆਂ ਵਿੱਚ ਹੋ ਰਿਹਾ ਹੈ। ਕਿਸਾਨ ਨੂੰ ਝੋਨੇ ਚ ਸਿੱਲ ਦੀ ਨਮੀਂ ਵੱਧ ਦਾ ਕਹਿ ਕੇ ਡਰਾ ਕੇ ਅੰਦਰ ਖ਼ਾਤੇ ਢਾਈ ਕਿੱਲੋ ਤਿੰਨ ਪ੍ਰਤੀ ਕੁਇੰਟਲ ਕਾਟ ਲਾਈ ਜਾ ਰਹੀ ਹੈ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਬੇਬਸੀ ਜ਼ਾਹਿਰ ਕਰਦਿਆਂ ਚੁੱਪ ਵੱਟੀ ਜਾ ਰਹੀ ਹੈ, ਜਿਸ ਦੇ ਚਲਦਿਆਂ ਅੱਜ ਮਾਰਕੀਟ ਕਮੇਟੀ ਗਿੱਦੜਬਾਹਾ ਦਾ ਕੀਤਾ ਘਿਰਾਓ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਮੌਕੇ ਕਿਸਾਨਾਂ ਵੱਲੋ ਮਾਰਕੀਟ ਕਮੇਟੀ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਮੌਕੇ ਤੇ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸੈਕਟਰੀ ਅਨਿਲ ਖੁੰਗਰ ਨੇ ਸਾਰੀਆਂ ਦਾਣਾ ਮੰਡੀਆਂ ਦੀ ਸੱਮਸਿਆਵਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਕ ਇਕ ਦਾਣਾ ਖਰੀਦਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਫ਼ਸਲ ਦੀ ਸਹੀ ਖਰੀਦ ਕਰਵਾਉਣ ਵਿੱਚ ਅਸਫ਼ਲ ਰਹੀ ਹੈ। ਦਾਣਾ ਮੰਡੀਆਂ ਵਿੱਚ ਕਿਸਾਨਾਂ ਪਿਛਲੇ 15 ਦਿਨਾਂ ਤੋਂ ਰੁਲ ਰਹੇ ਹਨ ਅਤੇ ਵੱਧ ਨਮੀ ਦਾ ਬਹਾਨਾ ਬਣਾ ਕੇ ਕਿਸਾਨ ਨੂੰ ਕਾਟ ਲਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਝੋਨਾ ਮੰਡੀਆਂ ਵਿੱਚ ਝੋਨੇ ਦੇ ਮਾਪਦੰਡਾਂ ਨੂੰ 17 ਦੀ ਬਜਾਏ 22 ਫ਼ੀਸਦੀ ਕੀਤਾ ਜਾਵੇ। ਕੇਂਦਰ ਸਰਕਾਰ ਝੋਨੇ ਦੇ ਚੌਲਾਂ ਦੀ ਮੀਲਿੰਗ ਸ਼ੈਲਰ ’ਚ 67 ਦੀ ਥਾਂ 64 ਕਿੱਲੋ ਕਰੇ ਤਾਂ ਕਿ ਹਾਈਬ੍ਰੈਡ ਝੋਨਾ ਦਾ ਮਸਲਾ ਹੱਲ ਹੋ ਸਕੇ। ਦਿਵਾਲੀ ਦਾ ਤਿਉਹਾਰ ਨੇੜੇ ਆਉਣ ਕਰਕੇ ਦਾਣਾ ਮੰਡੀਆਂ ’ਚ ਖਰੀਦ ਜਲਦੀ ਕੀਤੀ ਜਾਵੇ ਨਹੀਂ ਤਾਂ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬਲਾਕ ਮੀਤ ਪ੍ਰਧਾਨ ਜੋਗਿੰਦਰ ਸਿੰਘ, ਮਿੱਠੂ ਸਿੰਘ ਪ੍ਰੇਮੀ, ਹਰਪਾਲ ਸਿੰਘ ਚੀਮਾ, ਜਗਰਾਜ ਸਿੰਘ ਸੁਖ਼ਨਾ ਅਬਲੂ, ਸੁਖਦੇਵ ਸਿੰਘ ਖੂਨਣ ਖੁਰਦ, ਮਿੱਠਾ ਲਾਲ, ਨਾਹਰ ਸਿੰਘ ਦੌਲਾ, ਇਕਬਾਲ ਸਿੰਘ, ਰਣਜੀਤ ਸਿੰਘ ਬੁੱਟਰ ਬਖੂਹਾ, ਸੇਵਾ ਸਿੰਘ, ਸੁਖਦੇਵ ਦਾਸ ਭਲਾਈਆਣਾ, ਅੰਗਰੇਜ਼ ਸਿੰਘ, ਬਿੱਟੂ ਮੱਲਣ ,ਸਾਧੂ ਸਿੰਘ, ਅਜੈਬ ਸਿੰਘ, ਗੁਰਦੇਵ ਸਿੰਘ ਛੱਤੇਆਣਾ, ਜਸਵੀਰ ਸਿੰਘ ਪੱਪਲਾ, ਕੁੰਦਨ ਸਿੰਘ ਦੋਦਾ, ਜਗਸੀਰ ਸਿੰਘ ਘਾਲੀ, ਜਸਪਾਲ ਸਿੰਘ, ਮੱਘਰ ਸਿੰਘ ਕੋਟਲੀ, ਬਾਬਾ ਬੰਦਾ ਸਿੰਘ ਬਹਾਦਰ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਨੇਤਾ ਕੋਟਭਾਈ ਆਦਿ ਸਮੇਤ ਵੱਡੀ ਗਿਣਤੀ ਕਿਸਾਨ, ਮਜ਼ਦੂਰ ਹਾਜ਼ਰ ਸਨ। ਉਧਰ ਜਦ ਇਸ ਸਬੰਧੀ ਸਕੱਤਰ ਮਾਰਕੀਟ ਕਮੇਟੀ ਗਿੱਦੜਬਾਹਾ ਅਨਿਲ ਖੁੰਗਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਝੋਨੇ ਦੇ ਮੋਇਸਚਰ ਨੂੰ ਲੈ ਕੇ ਮਾਮਲਾ ਸੀ, ਜਿਸ ਸਬੰਧੀ ਕਿਸਾਨ ਆਗੂਆਂ ਨੂੰ ਭਰੋਸਾ ਦਵਾਇਆ ਗਿਆ ਹੈ। ਇਸਤੋਂ ਇਲਾਵਾ ਕੁਝ ਮਾਮਲਾ ਖਰੀਦੇ ਏਜੰਸੀਆਂ ਅਤੇ ਸ਼ੈਲਰ ਮਾਲਕਾਂ ਨਾਲ ਸੀ ਜਿਨਾਂ ਦੀ ਮੀਟਿੰਗ ਬੁਲਾ ਕੇ ਕਿਸਾਨੀ ਯੂਨੀਅਨ ਦੀ ਤਸੱਲੀ ਕਰਵਾ ਦਿੱਤੀ ਗਈ ਹੈ।