- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਝੋਟੇ ਦੇ ਕਤਲ ਖਿਲਾਫ ਭਾਜਪਾ ਨੇ ਡੀਸੀ ਦਫਤਰ ਘੇਰਿਆ

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਮਾਨਸਾ ਵਿਖੇ ਨਸ਼ਾ ਵਿਰੋਧੀ ਕਾਮੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਪੰਜਾਬ ਸਰਕਾਰ ਦੀ ਨਕਾਮੀ ਐਲਾਨਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਮੁਕਤਸਰ ਦੇ ਡੀਸੀ ਦਫਤਰ ਮੂਹਰੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ। ਇਸ ਮੌਕੇ ਭਾਜਪਾ ਆਗੂ ਸਤੀਸ਼ ਅਸੀਜਾ, ਰਾਜ ਕੁਮਾਰ ਮੇਲੂ, ਐਡਵੋਕੇਟ ਅਨੁਰਾਗ ਸ਼ਰਮਾ, ਅਮਨਦੀਪ ਸਿੰਘ, ਕਾਰਜ ਵਿਰਕ, ਅਸ਼ਵਨੀ ਗਿਰਧਰ, ਸਤੀਸ਼ ਭਟੇਜਾ, ਅੰਗਰੇਜ਼ ਉੜਾਂਗ, ਰਜਿੰਦਰ ਕੁਮਾਰ, ਹਨੀ ਕਾਉਣੀ, ਬਿਸ਼ੂ ਚੌਧਰੀ, ਪੂਜਾ ਕੱਕੜ, ਕੇਸ਼ਵ ਸਿਡਾਨਾ, ਸੀਤਾ ਰਾਮ ਖਟਕ, ਵਿਕਾਸ ਸ਼ੁਕਲਾ, ਭੰਵਰ ਲਾਲ ਹੋਰਾਂ ਨੇ ਕਿਹਾ ਕਿ ਪਰਵਿੰਦਰ ਝੋਟਾ ਨੂੰ ਨਾ ਤਾਂ ਸਰਕਾਰ ਨੇ ਸਮੇਂ ਸਿਰ ਪੁਲੀਸ ਸੁਰੱਖਿਆ ਦਿੱਤੀ ਤੇ ਨਾ ਹੀ ਉਸਦੇ ਕਤਲ ਤੋਂ ਪਹਿਲਾਂ ਫੌਰੀ ਕਾਰਵਾਈ ਕੀਤੀ ਜਿਸ ਕਰਕੇ ਇਕ ਹੋਣਹਾਰ ਵਿਅਕਤੀ ਦਾ ਕਤਲ ਹੋ ਗਿਆ। ਇਸ ਮੌਕੇ ਉਨ੍ਹਾਂ ਇਹ ਵੀ ਦੋਸ਼ ਲਾਏ ਕਿ ਪੰਜਾਬ ਸਰਕਾਰ ਦੇ ਆਗੂਆਂ ਤੇ ਪੁਲੀਸ ਅਧਿਕਾਰੀਆਂ ਦੀ ਸ਼ਹਿ ’ਤੇ ਨਸ਼ਾ ਤਸਕਰਾਂ ਦੇ ਹੌਂਸਲੇ ਵੱਧ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪਰਵਿੰਦਰ ਝੋਟਾ ਦੇ ਕਾਤਲਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹੇ ਭਰ ਦੇ ਭਾਜਪਾ ਆਗੂ ਤੇ ਵਰਕਰ ਵੀ ਮੌਜੂਦ ਸਨ। ਬਾਅਦ ’ਚ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ।