ਨਸ਼ਿਆਂ ਖ਼ਿਲਾਫ਼ ਆਵਾਜ਼ ਨੂੰ ਦਬਾਉਣ ਦੇ ਰੋਸ ’ਚ ਭਾਜਪਾ ਵੱਲੋਂ ਪ੍ਰਦਰਸ਼ਨ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਦਬਾਉਣ ਦੇ ਰੋਸ ’ਚ ਭਾਜਪਾ ਵੱਲੋਂ ਰੋਸ ਪ੍ਰਦਰਸ਼ਨ
Publish Date: Wed, 09 Sep 2026 05:33 PM (IST)
Updated Date: Wed, 09 Sep 2026 05:34 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦੇ ਵਿਰੋਧ ’ਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਂਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਭਾਜਪਾ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤਾ ਗਿਆ, ਜਿਸ ਵਿੱਚ ਪਾਰਟੀ ਵਰਕਰਾਂ ਨੇ ਕਾਲੇ ਝੰਡੇ ਦਿਖਾ ਕੇ ਅਤੇ ਬਾਹਵਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਆਵਾਜ਼ ਬੁਲੰਦ ਕਰਨਾ ਹਰੇਕ ਨਾਗਰਿਕ ਦਾ ਜਮ੍ਹਾਂਦਰੂ ਹੱਕ ਹੈ ਅਤੇ ਇਸ ਆਵਾਜ਼ ਨੂੰ ਦਬਾਉਣ ਦੀ ਕਿਸੇ ਵੀ ਸ਼ਾਸਕੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਆਵਾਜ਼ ਸੁਣ ਕੇ ਨਸ਼ਾ ਤਸਕਰੀ ਵਿਰੁੱਧ ਠੋਸ ਅਤੇ ਵਿਵਹਾਰਕ ਕਦਮ ਚੁੱਕੇ ਜਾਣ। ਇਸ ਰੋਸ ਪ੍ਰਦਰਸ਼ਨ ’ਚ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ’ਚ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਮਿੰਕਲ ਬਜਾਜ, ਅਰਵਿੰਦ ਪਠੇਲਾ, ਰਾਜ ਕੁਮਾਰ ਭਟੇਜਾ ਮੇਲੂ, ਸਾਬਕਾ ਨਗਰ ਕੌਂਸਲ ਵਾਈਸ ਪ੍ਰਧਾਨ ਰਵਿੰਦਰ ਕਟਾਰੀਆ, ਮੰਡਲ ਪ੍ਰਧਾਨ ਜਗਮੀਤ ਸਿੰਘ ਜੱਗੀ (ਮੰਡਲ-1), ਸ਼ਿਵਨੰਦਨ ਬਿੱਲੂ ਕਟਾਰੀਆ (ਮੰਡਲ-2), ਰਜਿੰਦਰ ਕੁਮਾਰ (ਮੰਡਲ-3), ਅਤੇ ਅੰਮ੍ਰਿਤਦੀਪ ਸਿੰਘ (ਮੰਡਲ ਪ੍ਰਧਾਨ ਥਾਂਦੇਵਾਲਾ) ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਰਜੀਵ ਦਾਬੜਾ, ਕਪਿਲ ਧੂੜੀਆ, ਰਜੇਸ਼ ਕਟਾਰੀਆ, ਨਵੀਨ ਕੁਮਾਰ ਨਵੀ ਮੋਰਵਾਲ, ਰਾਹੁਲ ਕਟਾਰੀਆ, ਮਨੀਸ਼ ਧਮੀਜਾ, ਅੰਕੁਸ਼ ਸੇਠੀ, ਨੀਟਾ ਤੰਵਰ, ਸ਼ਮਿੰਦਰ ਸਿੰਘ ਸੇਖੋਂ, ਸਾਬਕਾ ਜ਼ਿਲ੍ਹਾ ਐਸਸੀ ਮੋਰਚਾ ਪ੍ਰਧਾਨ ਹਰਮੀਤ ਸਿੰਘ ਮੋੜ, ਗਗਨਦੀਪ ਢਿੱਲੋਂ, ਰਜਿੰਦਰ ਖੁਰਾਣਾ, ਨਰਿੰਦਰ, ਜਗਦੀਸ਼, ਰਵਿੰਦਰਪਾਲ, ਲੱਖੇਵਾਲੀ ਤੋਂ ਜਨਰਲ ਸਕੱਤਰ ਮੰਗਾ ਬਲਮਗੜੀਆ, ਮੀਤ ਪ੍ਰਧਾਨ ਜਸਪ੍ਰੀਤ ਸਿੰਘ ਮੌੜ, ਮੋਰਧਵਾਜ ਸੇਠੀ, ਅਮਨਦੀਪ, ਸੁਖਦੇਵ, ਅਤੇ ਵਿਕਰਾਂਤ ਤੇਰੀਆ ਸਮੇਤ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ। ਭਾਜਪਾ ਆਗੂਆਂ ਨੇ ਦੁਹਰਾਇਆ ਕਿ ਨਸ਼ਾ ਮੁਕਤ ਪੰਜਾਬ ਦਾ ਸੰਕਲਪ ਹੀ ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਹੈ ਅਤੇ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।