ਧੂਮਧਾਮ ਤੇ ਚਾਵਾਂ ਨਾਲ ਮਨਾਇਆ ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਦਾ ਜਨਮ ਉਤਸਵ ਧੂੰਮਧਾਮ ਤੇ ਚਾਵਾਂ ਨਾਲ ਮਨਾਇਆ ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਦਾ ਜਨਮ ਉਤਸਵ
Publish Date: Sat, 21 Nov 2026 05:05 PM (IST)
Updated Date: Sun, 22 Nov 2026 04:02 AM (IST)
- ਸ਼ਰਧਾਲੂਆਂ ਨੇ ਸਤਿਗੁਰੂ ਦੇਵ ਮਹਾਰਾਜ ਦਾ ਤਿਲਕ-ਪੂਜਨ ਕਰ ਕੇ ਪ੍ਰਾਪਤ ਕੀਤਾ ਆਸ਼ੀਰਵਾਦ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਲਿਆ ਮਹਾਰਾਜ ਜੀ ਤੋਂ ਆਸ਼ੀਰਵਾਦ ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਹੜੇ ’ਚ ਸ਼ਨੀਵਾਰ ਨੂੰ ਦੇਵਭੂਮੀ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਦਾ 67ਵਾਂ ਜਨਮ ਉਤਸਵ ਬੜੀ ਧੂੰਮਧਾਮ ਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਦੇਰ ਸ਼ਾਮ ਤੱਕ ਉਤਸਵ ਵਾਲਾ ਮਾਹੌਲ ਬਣਿਆ ਰਿਹਾ। ਸਵੇਰੇ ਜਿੱਥੇ ਬ੍ਰਹਮ ਮਹੂਰਤ ’ਚ ਕਾਰਤਿਕ ਮਹੋਤਸਵ ਦੌਰਾਨ ਸ਼ਰਧਾਲੂਆਂ ਨੇ ਸਤਿਗੁਰੂ ਦੇਵ ਮਹਾਰਾਜ ਨੂੰ ਜਨਮ ਉਤਸਵ ਦੀਆਂ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਮਨਾਈ, ਉੱਥੇ ਹੀ ਸਵੇਰੇ ਅੱਠ ਤੋਂ ਦੁਪਹਿਰ ਇੱਕ ਵਜੇ ਤੱਕ ਕਰਵਾਏ ਗਏ ਜਨਮ ਉਤਸਵ ਸਮਾਗਮ ’ਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਪਹੁੰਚ ਕੇ ਸਤਿਗੁਰੂ ਦੇਵ ਮਹਾਰਾਜ ਸਵਾਮੀ ਕਮਲਾਨੰਦ ਗਿਰੀ ਨੂੰ ਜਨਮ ਉਤਸਵ ਦੀਆਂ ਵਧਾਈਆਂ ਦਿੱਤੀਆਂ ਅਤੇ ਤਿਲਕ-ਪੂਜਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਦਾ ਵਿਹੜਾ ਸਤਿਗੁਰੂ ਦੇਵ ਮਹਾਰਾਜ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸਵੇਰ ਤੋਂ ਹੀ ਸ਼ਰਧਾਲੂ ਸ੍ਰੀ ਰਾਮ ਭਵਨ ਪਹੁੰਚਣੇ ਸ਼ੁਰੂ ਹੋ ਗਏ ਅਤੇ ਸਵਾਮੀ ਦਾ ਪੂਜਨ ਕਰਕੇ ਜਨਮ ਉਤਸਵ ਦੀਆਂ ਵਧਾਈਆਂ ਦੇਣ ਲੱਗੇ। ਇਹ ਸਿਲਸਿਲਾ ਦਿਨ ਭਰ ਚੱਲਦਾ ਰਿਹਾ ਅਤੇ ਮੰਦਰ ’ਚ ਸ਼ਰਧਾਲੂਆਂ ਦੀ ਆਮਦ ਲੱਗੀ ਰਹੀ। ਭਾਈ ਰਮਨ ਜੈਨ ਨੇ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਆਉਣ ਵਾਲੇ ਦਿਨਾਂ ’ਚ ਹੋਣ ਵਾਲੇ ਕਾਰਤਿਕ ਮਹੋਤਸਵ ਤਹਿਤ ਕੱਢੀ ਜਾ ਰਹੀ ਪ੍ਰਭਾਤ ਫੇਰੀ ਅਤੇ ਦੀਪਦਾਨ ਉਤਸਵ ’ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਮਹੋਤਸਵ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਆਪ ਦੇ ਸ਼ਹਿਰੀ ਪ੍ਰਧਾਨ ਸ਼ਿਵ ਗਾਂਧੀ, ਕੌਂਸਲਰ ਵਿੱਕੀ ਡਮੋਲੀਆ, ਸੀਨੀਅਰ ਆਗੂ ਮੇਘਰਾਜ ਗਰਗ ਦੋਦਾ ਵਾਲੇ, ਸੁਮਿਤ ਗਰਗ, ਸੰਦੀਪ ਸ਼ਰਮਾ, ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਐੱਸਪੀ ਰਾਜ ਬਲਵਿੰਦਰ ਸਿੰਘ ਮਰਾੜ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸੀਨੀਅਰ ਮੀਤ ਪ੍ਰਧਾਨ ਸਤੀਸ਼ ਗਿਰਧਰ ਕਾਲਾ, ਉਦਯੋਗਪਤੀ ਰਾਜਨ ਸੇਤੀਆ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ, ਅਰਵਿੰਦ ਪਠੇਲਾ, ਪੁਸ਼ਪਿੰਦਰ ਭੰਡਾਰੀ, ਵਿਕਰਾਂਤ ਤੇਰੀਆ, ਨਵੀਨ ਕੁਮਾਰ ਨਵੀ ਮੋਰਵਾਲ, ਸ੍ਰੀਮਦ ਭਾਗਵਤ ਕਥਾ ਸੁਸਾਇਟੀ ਦੇ ਪ੍ਰਧਾਨ ਤਰਸੇਮ ਗੋਇਲ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ। ਉਤਸਵ ਦੌਰਾਨ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ, ਜਿਸ ’ਚ ਸ਼ਰਧਾਲੂਆਂ ਨੇ ਵੱਖ-ਵੱਖ ਤਰ੍ਹਾਂ ਦੇ ਪ੍ਰਸ਼ਾਦ ਦਾ ਆਨੰਦ ਮਾਣਿਆ। ਉਤਸਵ ਮੌਕੇ ਮੁਕਤਸਰ ਜ਼ਿਲ੍ਹੇ ਤੋਂ ਇਲਾਵਾ ਫਰੀਦਕੋਟ, ਫਾਜ਼ਿਲਕਾ, ਕੋਟਕਪੂਰਾ, ਮਲੋਟ, ਫਿਰੋਜ਼ਪੁਰ ਸਮੇਤ ਹੋਰ ਸ਼ਹਿਰਾਂ ਤੋਂ ਵੀ ਗੁਰੂ ਪ੍ਰੇਮੀ ਭਗਤਜਨ ਪਹੁੰਚੇ ਅਤੇ ਸਤਿਗੁਰੂ ਦੇਵ ਮਹਾਰਾਜ ਦਾ ਪੂਜਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਨੱਥੂ ਰਾਮ ਗੋਇਲ ਅਤੇ ਨਰਿੰਦਰ ਗੁਪਤਾ ਨੇ ਦੱਸਿਆ ਕਿ ਮਹਾਰਾਜ ਜੀ ਦੇ ਜਨਮ ਉਤਸਵ ਦੀ ਖੁਸ਼ੀ ’ਚ 22 ਨਵੰਬਰ ਨੂੰ ਗਾਵੜੀ ਅੱਖਾਂ ਦੇ ਹਸਪਤਾਲ ਦੇ ਡਾ. ਆਨੰਦ ਗਾਵੜੀ ਦੀ ਟੀਮ ਵੱਲੋਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਜਾਵੇਗਾ। ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਵੀ ਹਸਪਤਾਲ ਵੱਲੋਂ ਮੁਫ਼ਤ ਕੀਤੇ ਜਾਣਗੇ।