- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਮੁਕਤਸਰ ਸਾਹਿਬ ’ਚ ਸ਼ਨੀਵਾਰ ਸਵੇਰੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੇ ਮੌੜ ਰੋਡ ਸਥਿਤ ਗਲੀ ਨੰਬਰ-6 ’ਚ ਇੱਕ ਦੇਸੀ ਦਵਾ ਕਾਰੋਬਾਰੀ ਦੇ ਘਰ ’ਤੇ ਛਾਪਾ ਮਾਰਿਆ। ਸਵੇਰੇ ਕਰੀਬ ਛੇ ਵਜੇ ਪਹੁੰਚੀ ਟੀਮ ਨੇ ਲਗਪਗ ਛੇ ਘੰਟੇ ਤੱਕ ਘਰ ’ਚ ਜਾਂਚ-ਪੜਤਾਲ ਕੀਤੀ।

ਪੰਜਾਬੀ ਜਾਗਰਣ, ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ ਸ਼ਨੀਵਾਰ ਸਵੇਰੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੇ ਮੌੜ ਰੋਡ ਸਥਿਤ ਗਲੀ ਨੰਬਰ-6 ’ਚ ਇੱਕ ਦੇਸੀ ਦਵਾ ਕਾਰੋਬਾਰੀ ਦੇ ਘਰ ’ਤੇ ਛਾਪਾ ਮਾਰਿਆ। ਸਵੇਰੇ ਕਰੀਬ ਛੇ ਵਜੇ ਪਹੁੰਚੀ ਟੀਮ ਨੇ ਲਗਪਗ ਛੇ ਘੰਟੇ ਤੱਕ ਘਰ ’ਚ ਜਾਂਚ-ਪੜਤਾਲ ਕੀਤੀ। ਇਸਤੋਂ ਬਾਅਦ ਟੀਮ ਉੱਥੋਂ ਰਵਾਨਾ ਹੋ ਗਈ। ਹਾਲਾਂਕਿ, ਇਸ ਕਾਰਵਾਈ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ, ਜਿਸ ਵਿਅਕਤੀ ਦੇ ਘਰ ’ਤੇ ਐੱਨਸੀਬੀ ਦੀ ਟੀਮ ਨੇ ਰੇਡ ਕੀਤੀ ਹੈ, ਉਹ ਪਹਿਲਾਂ ਕ੍ਰਿਕਟ ਸੱਟੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਕ੍ਰਿਕਟ ਮੈਚਾਂ 'ਤੇ ਸੱਟਾ ਲਗਵਾਉਣ ਦਾ ਕੰਮ ਵੀ ਕਰਦਾ ਸੀ। ਬਾਅਦ ’ਚ ਉਸਨੇ ਦੇਸੀ ਦਵਾਈਆਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਇਲਾਕੇ ’ਚ ਚਰਚਾ ਹੈ ਕਿ ਸਬੰਧਤ ਵਿਅਕਤੀ ਦਵਾਈਆਂ ਦੇ ਕਾਰੋਬਾਰ ਦੀ ਆੜ ਵਿੱਚ ਨਸ਼ੀਲੇ ਪਦਾਰਥਾਂ ਦਾ ਗੈਰ-ਕਾਨੂੰਨੀ ਕਾਰੋਬਾਰ ਵੀ ਕਰ ਸਕਦਾ ਹੈ। ਇਸੇ ਸ਼ੱਕ ਦੇ ਚੱਲਦਿਆਂ ਐੱਨ.ਸੀ.ਬੀ. ਦੀ ਟੀਮ ਵੱਲੋਂ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਹਾਲਾਂਕਿ, ਇਨ੍ਹਾਂ ਚਰਚਾਵਾਂ ਦੀ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। ਕਰੀਬ ਛੇ ਘੰਟੇ ਤੱਕ ਚੱਲੀ ਜਾਂਚ ਦੌਰਾਨ ਟੀਮ ਨੂੰ ਕੀ ਮਿਲਿਆ ਅਤੇ ਕੀ ਕੋਈ ਸ਼ੱਕੀ ਸਮੱਗਰੀ ਬਰਾਮਦ ਹੋਈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਐੱਨਸੀਬੀ ਦੇ ਅਧਿਕਾਰੀਆਂ ਦੀ ਚੁੱਪੀ ਕਾਰਨ ਕਾਰਵਾਈ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ।