ਭਾਕਿਯੂ ਕਾਦੀਆਂ ਵੱਲੋਂ ਕਿਸਾਨੀ ਮੰਗਾਂ ’ਤੇ ਕੀਤੀ ਵਿਚਾਰ-ਚਰਚਾ
ਭਾਕਿਯੂ ਕਾਦੀਆਂ ਵੱਲੋਂ ਕਿਸਾਨੀ ਮੰਗਾਂ ’ਤੇ ਕੀਤੀ ਵਿਚਾਰ ਚਰਚਾ
Publish Date: Fri, 13 Feb 2026 07:37 PM (IST)
Updated Date: Fri, 13 Feb 2026 07:39 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਭਾਈ ਮਹਾਂ ਸਿੰਘ ਹਾਲ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਦਵਿੰਦਰ ਸਿੰਘ ਭੰਗੇਵਾਲਾ ਵੱਲੋਂ ਨਿਭਾਈ ਗਈ। ਮੀਟਿੰਗ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਪੰਜ ਏਕੜ ਤੋਂ ਘੱਟ ਵਾਲੇ ਛੋਟੇ ਕਿਸਾਨਾਂ ਦੇ ਮਨਰੇਗਾ ਸਕੀਮ ਅਧੀਨ ਕਾਰਡ ਬਣਾਏ ਜਾਣ ਅਤੇ ਉਨ੍ਹਾਂ ਦੇ ਖੇਤ ’ਚ ਕੰਮ ਕਰਨ ਦੀ ਸਰਕਾਰ ਵੱਲੋਂ ਮਜ਼ਦੂਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਸਕਣ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਿਜਲੀ ਸੋਧ ਬਿੱਲ 2025 ਦਾ ਸਖਤ ਵਿਰੋਧ ਕਰਦੀ ਹੈ ਅਤੇ ਬਿਜਲੀ ਸੋਧ ਬਿੱਲ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਬਾਜ਼ਾਰ ’ਚ ਸ਼ਰੇਆਮ ਨਕਲੀ ਘਿਓ ਦੁੱਧ ਪਨੀਰ ਅਤੇ ਮਿਠਿਆਈਆਂ ਵਿਕ ਰਹੀਆਂ ਹਨ ਤੇ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਹੋਇਆ ਹੈ। ਜਿਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਕੋਈ ਸਖਤ ਕਾਨੂੰਨ ਬਣਾ ਕੇ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੰਜਾਬ ਸਰਕਾਰ ਵੱਲੋਂ ਜੋ ਅਸਲਾ ਲਾਇਸੰਸ ਬਣਾਉਣ ਤੇ ਬਹੁਤ ਜਿਆਦਾ ਸਖਤਾਈ ਕੀਤੀ ਜਾ ਰਹੀ ਹੈ ਤੇ ਪੁਰਾਣੇ ਬਣੇ ਲਾਇਸੰਸ ਵੀ ਇਹ ਕਹਿ ਕੇ ਰੱਦ ਕਰਨ ਦੀ ਗੱਲ ਹੋ ਰਹੀ ਹੈ ਕਿ ਇਹ ਰਿਪੋਰਟ ਤਿਆਰ ਹੋਵੇਗੀ ਜਿਸਨੂੰ ਜਰੂਰਤ ਹੈ ਉਸ ਨੂੰ ਹੀ ਲਾਇਸੰਸ ਮਿਲੇਗਾ, ਕਿਸਾਨਾਂ ਨੇ ਦੱਸਿਆ ਕਿ ਮਾੜੇ ਅਨਸਰਾਂ ਕੋਲ ਨਜਾਇਜ਼ ਹਥਿਆਰ ਆਮ ਹੋ ਗਏ ਹਨ ਜਿਸਨੂੰ ਦੇਖਦੇ ਹੋਏ ਆਤਮ ਰੱਖਿਆ ਲਈ ਲੋਕਾਂ ਕੋਲ ਹਥਿਆਰ ਹੋਣਾ ਜਰੂਰੀ ਹੈ। ਇਸ ਮੌਕੇ ਕਿਸਾਨ ਆਗੂ ਨਿਰਮਲ ਸਿੰਘ ਸੰਗੂਧੌਣ, ਨਿਰਵੈਰ ਸਿੰਘ ਫੱਤਣਵਾਲਾ, ਪੱਪਾ ਬਰਾੜ, ਸਰਜੀਤ ਸਿੰਘ, ਸੁਰਜੀਤ ਸਿੰਘ ਰੁਪਾਣਾ, ਜਸਵੰਤ ਸਿੰਘ ਕੋਟਲੀ ਸੰਘਰ, ਸ਼ਿਵਰਾਜ ਸਿੰਘ ਭੰਗਚੜੀ, ਬਲਜੀਤ ਸਿੰਘ ਸੀਰਵਾਲੀ, ਗੁਰਮੁਖ ਸਿੰਘ ਸੀਰਵਾਲੀ, ਗੁਰਮੇਲ ਸਿੰਘ, ਗੁਰਮੀਤ ਸਿੰਘ ਮਰਾੜ ਕਲਾਂ, ਨਿਰਮਲ ਸਿੰਘ ਰੁਪਾਣਾ, ਸੰਦੀਪ ਸਿੰਘ ਨੰਦਗੜ੍ਹ, ਹਰਭਜਨ ਸਿੰਘ, ਸ਼ਮਿੰਦਰ ਸਿੰਘ, ਕੁਲਵੀਰ ਸਿੰਘ, ਤੇਜ ਸਿੰਘ ਸੰਧੂ ਥਰਾਜਵਾਲਾ, ਇਕਬਾਲ ਸਿੰਘ, ਬਲਦੇਵ ਸਿੰਘ ਭੁੱਟੀਵਾਲਾ, ਹਰਦੀਪ ਸਿੰਘ ਹਰੀਕੇਕਲਾਂ, ਗੁਰਜੰਟ ਸਰਪੰਚ ਕੋਟਲੀ ਦੇਵਨ, ਦਲਜੀਤ ਸਿੰਘ ਰੰਧਾਵਾ, ਹਰਮੇਲ ਸਿੰਘ ਜੰਡੋਕੇ, ਕਿਰਪਾਲ ਸਿੰਘ ਵੱਟੂ, ਬਚਿੱਤਰ ਸਿੰਘ, ਸਾਂਝਾ ਰਾਮ ਭਗਵਾਨਪੁਰਾ, ਗੁਰਦੇਵ ਸਿੰਘ, ਜਸਵੰਤ ਸਿੰਘ, ਪੂਰਨ ਸਿੰਘ ਡੱਬਵਾਲੀ ਢਾਬ, ਦਲਜੀਤ ਸਿੰਘ, ਪ੍ਰੇਮਜੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਬੀਰ ਸਿੰਘ ਅਕਾਲਗੜ੍ਹ, ਸਰਬਜੀਤ ਸਿੰਘ, ਰੇਸ਼ਮ ਸਿੰਘ, ਸਾਹਿਬ ਸਿੰਘ, ਬਲਜਿੰਦਰ ਸਿੰਘ, ਸਰਾਂਵਾਂ ਬੋਦਲਾ ਕਿਸਾਨ ਆਗੂ ਹਾਜ਼ਰ ਸਨ।