ਗਿੱਦੜਬਾਹਾ ਵਿਖੇ ਸ਼੍ਰੀ ਜਨਮਾਸ਼ਟਮੀ ’ਤੇ ਭਜਨ ਸੰਧਿਆ ਸੰਪੰਨ ਗਿੱਦੜਬਾਹਾ ਵਿਖੇ ਸ਼੍ਰੀ ਜਨਮਾਸ਼ਟਮੀ ’ਤੇ ਭਜਨ ਸੰਧਿਆ ਸੰਪੰਨ
Publish Date: Sun, 06 Sep 2026 04:26 PM (IST)
Updated Date: Sun, 06 Sep 2026 04:28 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪ੍ਰਾਚੀਨ ਗਊਸ਼ਾਲਾ ਮੰਦਰ ਕਮੇਟੀ ਗਿੱਦੜਬਾਹਾ ਵੱਲੋਂ ਬੀਤੀ ਰਾਤ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਮਹਾਉਤਸਵ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਨੂੰ ਪ੍ਰਬੰਧਕਾਂ ਵੱਲੋਂ ਸੁੰਦਰ ਢੰਗ ਨਾਲ ਸਜਾਇਆ ਗਿਆ, ਜਿਸ ਨਾਲ ਮੰਦਰ ਦਾ ਵਾਤਾਵਰਣ ਪੂਰੀ ਤਰ੍ਹਾਂ ਧਾਰਮਿਕ ਰੰਗ ’ਚ ਰੰਗਿਆ ਨਜ਼ਰ ਆਇਆ। ਪ੍ਰਾਚੀਨ ਗਊਸ਼ਾਲਾ ਮੰਦਰ ਕਮੇਟੀ ਅਤੇ ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਵੱਲੋਂ ਮੰਦਿਰ ਪਰਿਸਰ ਵਿਖੇ ਕਰਵਾਏ ਗਈ ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪੂਜਨ ਅਤੇ ਆਰਤੀ ਨਾਲ ਹੋਈ। ਇਸਤੋਂ ਬਾਅਦ ਆਯੋਜਿਤ ਭਜਨ ਸੰਧਿਆ ’ਚ ਦਿੱਲੀ ਦੇ ਪ੍ਰਸਿੱਧ ਭਜਨ ਗਾਇਕ ਰਾਹੁਲ ਮਿਸ਼ਰਾ ਨੇ ਇੱਕ ਤੋਂ ਵੱਧ ਕੇ ਇੱਕ ਮਧੁਰ ਭਜਨਾਂ ਦੀ ਪੇਸ਼ਕਾਰੀ ਦੇ ਕੇ ਸ਼ਰਧਾਲੂਆਂ ਨੂੰ ਨੂੰ ਨਿਹਾਲ ਕੀਤਾ। ਗਾਇਕ ਰਾਹੁਲ ਮਿਸ਼ਰਾ ਵੱਲੋਂ ਗਾਏ ਗਏ ਕ੍ਰਿਸ਼ਨ ਭਜਨਾਂ ’ਤੇ ਸ਼ਰਧਾਲੂ ਝੂਮਦੇ ਨਜ਼ਰ ਆਏ। ਪੂਰਾ ਮੰਦਿਰ ਪਰਿਸਰ ਜੈ ਸ਼੍ਰੀ ਕ੍ਰਿਸ਼ਨਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਸਮਾਗਮ ਦੌਰਾਨ ਮੰਦਰ ਵਿਚ ਪਹੁੰਚੇ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਅੱਧੀ ਰਾਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ’ਤੇ ਪੂਰਾ ਮੰਦਿਰ ਪ੍ਰਾਂਗਣ ਭਗਤੀਮਈ ਮਾਹੌਲ ’ਚ ਰੰਗਿਆ ਗਿਆ। ਇਸ ਦੌਰਾਨ ਸ਼ਰਧਾਲੂਆਂ ਵਿੱਚ ਵਿਸ਼ੇਸ਼ ਪ੍ਰਸਾਦ ਵੀ ਵਰਤਾਇਆ ਗਿਆ। ਇਸ ਮੌਕੇ ਪ੍ਰਾਚੀਨ ਸ਼੍ਰੀ ਗਊਸ਼ਾਲਾ ਮੰਦਿਰ ਕਮੇਟੀ ਅਤੇ ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਵੀਨ ਗੁਪਤਾ ਪੋਨੀ, ਤ੍ਰਿਲੋਕ ਚੰਦ ਸਿੰਗਲਾ, ਪਵਨ ਸੇਨ, ਮੁਕੇਸ਼ ਬੁੱਟਰ ਸ਼ੰਮੀ, ਲਵਿਸ਼ ਬੁੱਟਰ, ਹਰੀਸ਼ ਗਰਗ ਹਨੀ, ਸੁਭਮ ਗੋਇਲ, ਸਾਹਿਲ ਮੋਂਗਾ ਹਨੀ, ਦਿਨੇਸ਼ ਅਰੋੜਾ, ਅੰਕੂਸ਼ ਕੁਮਾਰ, ਵਿਕਾਸ ਸਿੰਗਲਾ, ਦਵਿੰਦਰ ਸਿੰਗਲਾ, ਸੰਜੀਵ ਬਾਂਸਲ, ਸੁਰਿੰਦਰ ਬਾਂਸਲ, ਜੋਨੂੰ ਗਰਗ, ਅਰੁਣ ਮੱਕੜ, ਨਰਿੰਦਰ ਸਿੰਗਲਾ ਆਦਿ ਵੀ ਮੌਜੂਦ ਸਨ।