‘ਵੱਡੀਆਂ ਵਿਰਾਸਤਾਂ ਦੇ ਮਾਲਿਕ ਬਾਊ ਸ਼ਾਮ ਲਾਲ ਗੋਇਲ’ ਲੋਕ ਅਪਰਣ
ਵੱਡੀਆਂ ਵਿਰਾਸਤਾਂ ਦੇ ਮਾਲਿਕ ਬਾਊ ਸ਼ਾਮ ਲਾਲ ਗੋਇਲ ਲੋਕ ਅਪਰਣ
Publish Date: Mon, 16 Feb 2026 04:06 PM (IST)
Updated Date: Mon, 16 Feb 2026 04:09 PM (IST)

ਜੋ ਕੰਮ ਵਿਧਾਇਕ ਜਾਂ ਐਮਪੀ ਨਹੀਂ ਕਰ ਸਕੇ ਉਹ ਸ੍ਰੀ ਗੋਇਲ ਨੇ ਕੀਤੇ : ਜਗਮੀਤ ਬਰਾੜ ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡਾ. ਸੀਮਾ ਗੋਇਲ ਵੱਲੋਂ ਲਿਖਤ ਸਮਾਜ ਸੇਵੀ ਸ਼ਾਮ ਲਾਲ ਗੋਇਲ ਦੀ ਜੀਵਨੀ ’ਤੇ ਅਧਾਰਿਤ ਪੁਸਤਕ ‘ਵੱਡੀਆਂ ਵਿਰਾਸਤਾਂ ਦੇ ਮਾਲਿਕ ਬਾਊ ਸ਼ਾਮ ਲਾਲ ਗੋਇਲ’ ਇਥੇ ਸਿਟੀ ਪੈਲਸ ਵਿਖੇ ਹੋਏ ਸਮਾਗਮ ਦੌਰਾਨ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਵੱਲੋਂ ਲੋਕ ਅਰਪਣ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਸ਼ਾਮ ਲਾਲ ਗੋਇਲ ਨੇ ਰੇਲਵੇ, ਸੜਕਾਂ, ਪਾਣੀ, ਪੁੱਲ, ਬਿਜਲੀ, ਸਿਹਤ ਅਤੇ ਸਫਾਈ ਨਾਲ ਸਬੰਧਿਤ ਉਹ ਕੰਮ ਕੀਤੇ ਹਨ ਜਿਹੜੇ ਇਕ ਐਮਐਲਏ ਜਾਂ ਐਮਪੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਹੁਣ ਸ੍ਰੀ ਗੋਇਲ ਵੱਲੋਂ ਵਿੱਢੇ ਕੰਮਾਂ ਨੂੰ ਅੱਗੇ ਤੋਰਣਾ ਸਾਡੀ ਜ਼ਿੰਮੇਵਾਰੀ ਹੈ। ਇਸ ਮੌਕੇ ਗੋਬਿੰਦ ਸਿੰਘ ਦਾਬੜਾ, ਪਰਮਜੀਤ ਕਮਲਾ, ਸਾਬਕਾ ਸਿੱਖਿਆ ਅਧਿਕਾਰੀ ਬਲਦੇਵ ਸਿੰਘ ਬੇਦੀ, ਪ੍ਰੋ. ਗੋਪਾਲ ਸਿੰਘ, ਪ੍ਰੋ. ਸਾਗਰ, ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ, ਜਸਵੰਤ ਸਿੰਘ ਬਰਾੜ, ਨਰਿੰਦਰ ਗੋਇਲ, ਕਾਲਾ ਸਿੰਘ ਬੇਦੀ, ਭੰਵਰ ਲਾਲ ਸ਼ਰਮਾ ਨੇ ਦੱਸਿਆ ਕਿ ਸ਼ਾਮ ਲਾਲ ਗੋਇਲ ਨੇ ਮੁਕਤਸਰ ਵਿਖੇ ਨੈਸ਼ਨਲ ਕੰਜ਼ਿਊਮਰ ਅਵੈਰਨੈੱਸ ਗਰੁੱਪ ਦੀ ਸਥਾਪਨਾ ਕੀਤੀ, ਕੇਂਦਰ ਤੇ ਸੂਬਾ ਸਰਕਾਰਾਂ ਪਾਸੋਂ ਹਜ਼ਾਰ ਆਰਟੀਆਈ ਪ੍ਰਾਪਤ ਕੀਤੀ, 2009 ਪੱਤਰ ਲਿਖੇ ਤੇ ਕਰੀਬ 50 ਕੋਰਟ ਕੇਸ ਲੜੇ ਆਪਣੇ ਖਰਚੇ ਤੇ ਲੜੇ। ਸ਼ਹਿਰ ’ਚ ਰੇਲਵੇ ਓਵਰ ਬਰਿਜ ਬਣਾਉਣ ਲਈ ਹਾਈਕੋਰਟ ਤੱਕ ਪਹੁੰਚ ਕੀਤੀ ਜਿੰਨ੍ਹਾਂ ਨੂੰ ਸ਼ਹਿਰ ਵਾਸੀ ਕਦੇ ਵੀ ਭੁਲਾ ਨਹੀਂ ਸਕਦੇ। ਲੇਖਿਕਾ ਡਾ. ਸੀਮਾ ਗੋਇਲ ਨੇ ਦੱਸਿਆ ਕਿ ਉਨ੍ਹਾਂ ਇਸ ਪੁਸਤਕ ਰਾਹੀਂ ਇਕ ਇਤਿਹਾਸ ਨੂੰ ਸਾਂਭਣ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੰਹੁਚਾਉਣ ਦਾ ਯਤਨ ਕੀਤਾ ਹੈ। ਇਸ ਮੌਕੇ ਮਾਸਟਰ ਰਿਖੀ ਰਾਮ ਅਗਰਵਾਲ, ਭਾਜਪਾ ਆਗੂ ਰਾਜੇਸ਼ ਗੋਰਾ ਪਠੇਲਾ, ਰਾਜ ਅਗਰਵਾਲ, ਸ਼ੇਖਰ ਕਾਲੜਾ, ਸਰਬਜੀਤ ਸਿੰਘ ਦਰਦੀ, ਗਗਨਦੀਪ, ਪੂਜਾ ਗੋਇਲ, ਗੁਰਦੇਵ ਸਿੰਘ ਬਰਾੜ, ਬੂਟਾ ਰਾਮ ਕਰਮਾ, ਅਜੀਤ ਸਿੰਘ ਬਰਾੜ, ਗੁਰਜੰਟ ਸਿੰਘ ਬਰਾੜ, ਕੁਲਵਿੰਦਰ ਸਿੰਘ ਭੰਡਾਰੀ, ਕੁਲਦੀਪ ਸਿੰਘ ਬਰਾੜ, ਨਵਦੀਪ ਸਿੰਘ ਸੁੱਖੀ, ਬੰਤ ਸਿੰਘ, ਸਵਰਨ ਸਿੰਘ ਮੌਜੂਦ ਸਨ।