- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸ਼ਨ ਪੈਟਰਨ ਡਾ. ਗਿਰਧਰ ਦੀ ਪੋਤਰੀ ਆਨਿਆ ਗਿਰਧਰ ਨੇ ਮੱਲਾਂ ਮਾਰੀਆਂ : ਢੋਸੀਵਾਲ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਕਾਸ ਮਿਸ਼ਨ ਦੇ ਪੈਟਰਨ ਡਾ. ਸੁਰਿੰਦਰ ਗਿਰਧਰ ਦੀ ਪੋਤਰੀ ਆਨਿਆ ਗਿਰਧਰ ਨੇ ਛੇਵੀਂ ਓਪਨ ਡਿਸਟ੍ਰਿਕ ਰੋਲਰ ਸਕੇਟਿੰਗ ਚੈਂਪੀਅਨਸ਼ਿਪ-2026 ਦੇ ਪੰਜ ਸੌ ਅਤੇ ਇੱਕ ਹਜ਼ਾਰ ਮੀਟਰ ਰੇਸ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਆਨਿਆ ਦੀ ਹਾਕੀ ਟੀਮ ਨੇ ਵੀ ਮੁਕਾਬਲੇ ’ਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਆਨਿਆ ਲਿਟਲ ਫਲਾਵਰ ਕਾਨਵੈਂਟ ਸਕੂਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਹੈ। ਉਸਦੀ ਸ਼ਾਨਦਾਰ ਪ੍ਰਾਪਤੀ ਲਈ ਮਿਸ਼ਨ ਮੁਖੀ ਜਗਦੀਸ਼ ਰਾਏ ਢੋਸੀਵਾਲ, ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ, ਕਰਨੈਲ ਸਿੰਘ ਸਰੋਏ, ਗਗਨ ਥੰਨਾ, ਰਾਜਿੰਦਰ ਖੁਰਾਣਾ, ਸ਼ੈਲਜਾ ਗਿਰਧਰ, ਪ੍ਰਿਆ ਵਿੱਕੀ, ਸੁਖਬੰਸ ਸਿੰਘ ਚਹਿਲ, ਰਾਮ ਸਿੰਘ ਪੱਪੀ ਕੌਂਸਲਰ, ਪ੍ਰਿੰ. ਕੁਲਵੰਤ ਸ਼ਰਮਾ, ਅਮਰ ਨਾਥ ਸੇਰਸੀਆ, ਸ਼ਾਰੂ ਥੰਨਾ, ਇੰਸ: ਸੁਖਪਾਲ ਮੱਕੜ, ਡਾ. ਜਸਵਿੰਦਰ ਸਿੰਘ, ਬਲਜੀਤ ਸਿੰਘ ਬਰਾੜ ਨੇ ਆਨਿਆ ਦੇ ਮਾਤਾ ਪਿਤਾ ਵਰੁਣ ਗਿਰਧਰ-ਸ਼ਿਵਾਨੀ ਗਿਰਧਰ, ਦਾਦਾ ਦਾਦੀ ਡਾ. ਸੁਰਿੰਦਰ ਗਿਰਧਰ-ਸੁਮਨ ਗਿਰਧਰ ਅਤੇ ਚਾਚਾ ਚਾਚੀ ਗੌਰਵ ਗਿਰਧਰ-ਪੂਨਮ ਗਿਰਧਰ ਸਮੇਤ ਸਮੁੱਚੇ ਪਰਿਵਾਰ ਸਮੇਤ ਮਿਹਨਤੀ ਸਕੂਲ ਸਟਾਫ ਅਤੇ ਪ੍ਰਤਿਭਾਸ਼ਾਲੀ ਕੋਚ ਨੂੰ ਵਧਾਈ ਦਿੱਤੀ ਹੈ।