ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਸੰਘਰ ਦੇ ਸਾਲਾਨਾ ਨਤੀਜੇ ਐਲਾਨੇ
ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਸੰਘਰ ਦਾ ਸਾਲਾਨਾ ਨਤੀਜਾ ਘੋਸ਼ਿਤ
Publish Date: Sat, 28 Mar 2026 04:41 PM (IST)
Updated Date: Sat, 28 Mar 2026 04:41 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਸੰਘਰ ਵਿਖੇ ਸਾਲਾਨਾ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਪਹਿਲੀ ਜਮਾਤ ’ਚੋਂ ਇਕਲੀਨ ਕੌਰ ਨੇ ਪਹਿਲਾ, ਕਮਲਦੀਪ ਕੌਰ ਨੇ ਦੂਜਾ, ਮਨਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਜਾਮਤ ’ਚ ਵੱਧ ਹਾਜ਼ਰੀ ਮੰਨਤ ਦੀ ਰਹੀ। ਦੂਜੀ ਜਾਮਤ ’ਚੋਂ ਮਨਵੀਰ ਕੌਰ ਨੇ ਪਹਿਲਾ, ਕੋਮਲਪ੍ਰੀਤ ਕੌਰ ਨੇ ਦੂਜਾ, ਅਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਵੱਧ ਹਾਜ਼ਰੀ ਕਰਨਵੀਰ ਸਿੰਘ ਦੀ ਰਹੀ। ਜਮਾਤ ਤੀਜੀ ’ਚੋਂ ਗੁਰਨੂਰ ਕੌਰ ਨੇ ਪਹਿਲਾ, ਗੁਰਫਤਿਹ ਸਿੰਘ ਨੇ ਦੂਜਾ, ਫਤਿਹ ਸਿੰਘ ਤੇ ਰੁਪਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜਦਕਿ ਵੱਧ ਹਾਜ਼ਰੀ ਸੰਦੀਪ ਕੌਰ ਦੀ ਰਹੀ। ਜਮਾਤ ਚੌਥੀ ’ਚੋਂ ਅਭੈਪ੍ਰਤਾਪ ਸਿੰਘ ਨੇ ਪਹਿਲਾ, ਜਸਕੀਰਤ ਸਿੰਘ ਨੇ ਦੂਜਾ, ਕਰਨਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਵਧ ਹਾਜ਼ਰੀ ਦਰਸ਼ਪਿਆਸ ਸਿੰਘ ਦੀ ਰਹੀ। ਪੰਜਵੀਂ ਜਮਾਤ ’ਚੋਂ ਨਵਨੀਤ ਕੌਰ ਨੇ ਪਹਿਲਾ, ਜਸਮੀਤ ਕੌਰ ਨੇ ਦੂਜਾ, ਸੁਖਮਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਵੱਧ ਹਾਜ਼ਰੀ ਲੱਛਮੀ ਕੌਰ ਦੀ ਰਹੀ। ਇੱਥੇ ਦੱਸਣਯੋਗ ਹੈ ਕਿ ਨਵਨੀਤ ਕੌਰ ਨੇ ਸੈਂਟਰ ਪੱਧਰ ’ਤੇ ਦੂਜਾ ਤੇ ਜਸਮੀਤ ਕੌਰ ਨੇ ਤੀਜਾ ਸਥਾਨ ਵੀ ਪ੍ਰਾਪਤ ਕੀਤਾ ਹੈ। ਇਸ ਮੌਕੇ ਉਪਰੋਕਤ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਸਰਪੰਚ ਬਲਜਿੰਦਰ ਸਿੰਘ, ਗੁਰਮੀਤ ਸਿੰਘ ਪੀਐਲਵੀ, ਮੈਂਬਰ ਪੰਚਾਇਤ, ਸਮੂਹ ਸਕੂਲ ਸਟਾਫ ਅਤੇ ਪਿੰਡ ਦੇ ਹੋਰ ਪਤਵੰਤਿਆਂ ਵੱਲੋਂ ਸਨਮਾਨ ਚਿੰਨ ਅਤੇ ਕਾਪੀਆਂ ਪੈੱਨ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪੱਤਰਕਾਰ ਸੁਖਦੀਪ ਸਿੰਘ ਗਿੱਲ ਨੂੰ ਸਮੂਹ ਸਕੂਲ ਸਟਾਫ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਅਧਿਆਪਕ ਸੁਰਿੰਦਰਪਾਲ ਸ਼ਰਮਾ ਵੱਲੋਂ ਬਾਖੂਬੀ ਨਿਭਾਈ ਗਈ। ਸਕੂਲ ਅਧਿਆਪਕਾਂ ਦੀ ਚੰਗੀ ਕਾਰਗੁਜਾਰੀ ਲਈ ਪੀਐਲਵੀ ਗੁਰਮੀਤ ਸਿੰਘ ਤੇ ਸੁਖਦੀਪ ਸਿੰਘ ਗਿੱਲ ਵੱਲੋਂ ਸਕੂਲ ਸਟਾਫ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ ਸੁਖਮੰਦਰ ਸਿੰਘ, ਸੁਖਬੀਰ ਸਿੰਘ, ਰਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਦਰਸ਼ਨਾ ਰਾਣੀ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।