ਪੰਜਾਬੀ ਭਾਸ਼ਾ ਦੀ 60ਵੀਂ ਵਰ੍ਹੇਗੰਢ ’ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਪੰਜਾਬੀ ਭਾਸ਼ਾ ਦੀ 60ਵੀਂ ਵਰ੍ਹੇਗੰਢ ’ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ
Publish Date: Fri, 20 Nov 2026 04:44 PM (IST)
Updated Date: Sat, 21 Nov 2026 04:01 AM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਪੰਜਾਬੀ ਭਾਸ਼ਾ ਦੀ 60ਵੀਂ ਵਰ੍ਹੇਗੰਢ ’ਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਪ੍ਰਿਤਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਕੁਲਜੀਤ ਸਿੰਘ ਮਾਨ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ’ਚ ਪ੍ਰਸਿੱਧ ਸਹਿਤਕਾਰ ਸੁਰਿੰਦਰਪ੍ਰੀਤ ਘਣੀਆ ਮੁੱਖ ਮਹਿਮਾਨ ਤੇ ਡਾ. ਜਗਜੀਤ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਸ੍ਰ. ਮਾਨ ਨੇ ‘‘ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ’’ ਵਿਸ਼ੇ ’ਤੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਸੁਰਿੰਦਰਪ੍ਰੀਤ ਘਣੀਆਂ ਨੇ ਜਮੀਨਾਂ ਮਹਿੰਗੀਆਂ ਵਿਕੀਆਂ, ਜਮੀਰਾਂ ਸਸਤੀਆਂ ਵਿਕੀਆਂ ਕਵਿਤਾ ਸੁਣਾ ਕੇ ਪੂਰਾ ਰੰਗ ਬੰਨਿਆਂ। ਡਾ. ਜਗਜੀਤ ਬਰਾੜ ਨੇ ਪੰਜਾਬੀ ਦੀ ਸਮਾਜਿਕ ਵਿਸ਼ਾਲਤਾ ਬਾਰੇ ਖੋਜ ਭਰਪੂਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਅੱਜ 15 ਕਰੋੜ ਲੋਕਾਂ ਦੇ ਬੋਲੀ ਜਾਣ ਵਾਲੀ ਦੁਨੀਆਂ ਦੀ 10ਵੀਂ ਵੱਡੀ ਬੋਲੀ ਹੈ। ਇਸ ਸਮੇਂ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ, ਭਾਸ਼ਣ ਮੁਕਾਬਲੇ ਤੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ। ਸੁੰਦਰ ਲਿਖਾਈ ’ਚ ਖੁਸ਼ਪ੍ਰੀਤ ਕੌਰ, ਹਰਮਨਦੀਪ ਕੌਰ ਚੋਟੀਆਂ, ਕੋਮਲਦੀਪ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ, ਭਾਸ਼ਣ ਮੁਕਾਬਲੇ ’ਚ ਮਹਿਕਦੀਪ ਕੌਰ ਚੋਟੀਆਂ, ਕੋਮਲਦੀਪ ਕੌਰ, ਰਾਜਦੀਪ ਸਿੰਘ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ, ਕਵਿਤਾ ਮੁਕਾਬਲੇ ਵਿੱਚ ਪ੍ਰਭਜੋਤ ਕੌਰ ਤੇ ਜਸਪ੍ਰੀਤ ਕੌਰ, ਰਜਿੰਦਰ ਸਿੰਘ, ਹੁਸਨਦੀਪ ਕੌਰ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਕੁੱਝ ਰੋਲ ਪਲੇਅ ਤੇ ਸਕਿੱਟ ਵੀ ਪੇਸ਼ ਕੀਤੇ। ਮਹਿਮਾਨਾਂ ਦਾ ਸਨਮਾਨ ਸਮੁੱਚੇ ਸਟਾਫ ਵੱਲੋ ਕੀਤਾ ਗਿਆ। ਮੰਚ ਸੰਚਾਲਨ ਰਮਨਦੀਪ ਕੌਰ ਤੇ ਹਰਜੀਤ ਸਿੰਘ ਨੇ ਬਾਖੂਬੀ ਨਿਭਾਇਆ। ਸਮਾਗਮ ਦਾ ਸਮੁੱਚਾ ਪ੍ਬੰਧ ਹਰਸ਼ਦੀਪ ਸਿੰਘ ਨੇ ਕਰਵਾਇਆ। ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।